ਕੈਨੇਡਾ ਚ’ ਹੋਈ 2 ਟਰੱਕਾ ਦੀ ਭਿਆਨਕ ਟੱਕਰ ਚ’ ਪੰਜਾਬ ਦੇ 2 ਨੌਜਵਾਨਾਂ ਸਮੇਤ ਚਾਰ ਲੋਕਾਂ ਦੀ ਮੌਤ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ, 11 ਜਨਵਰੀ ( ਰਾਜ ਗੋਗਨਾ )— ਬੀਤੀਂ ਰਾਤ ਕੈਨੇਡਾ ਦੇ ਉਨਟਾਰੀਓ ਦੇ ਠੰਡਰ ਵੇਅ ਦੇ ਹਾਈਵੇ 11/17 ਵੈਸਟ , ਅਤੇ ਹਾਈਵੇ 102 ਦੇ ਲਾਗੇ ਹੋਏ ਇਕ ਦਰਦਨਾਇਕ ਭਿਆਨਕ ਟਰੱਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ।ਜਿੰਨਾਂ ਚ’ ਮਾਰੇ ਗਏ ਦੋ ਨੋਜਵਾਨ ਪੰਜਾਬ ਨਾਲ ਸਬੰਧਤ ਹਨ।ਜੋ ਅੰਤਰਰਾਸ਼ਟਰੀ ਵਿਦਿਆਰਥੀ ਸਨ ਅਤੇ ਟੀਨ ਡਰਾਈਵਰ ਸੀ ।

ਜਿੰਨਾਂ ਦੇ ਨਾਂ ਕਰਮਬੀਰ ਸਿੰਘ ਕਾਹਲੋ ਅਤੇ ਗੁਰਪ੍ਰੀਤ ਸਿੰਘ ਜੋਹਲ ਹਨ । ਮਾਰੇ ਗਏ ਦੋਨੇਂ ਨੋਜਵਾਨ ਵਿੱਚੋਂ ਇਕ ਅਮ੍ਰਿੰਤਸਰ ਜ਼ਿਲ੍ਹੇ ਦੇ ਪਿੰਡ ਵਡਾਲਾ ਜੋਹਲ ਨਾਲ ਸਬੰਧਤ ਹੈ ।ਅਤੇ ਇੱਕ ਨੋਜਵਾਨ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਗ੍ਰੰਥਗੜ੍ਹ ਦਾ ਸੀ ‌। ਹਾਦਸਾ ਬੇਹੱਦ ਭਿਆਨਕ ਸੀ ਅਤੇ ਇਸ ਦਰਦਨਾਇਕ ਹਾਦਸੇ ਚ’ ਚਾਰ ਲੋਕਾਂ ਦੀਆਂ ਜਾਨਾਂ ਚਲੀਆਂ ਗਈਆ ਕਿਉਕਿ ਹਾਦਸੇ ਸਮੇਂ ਟਰੱਕ ਨੂੰ ਅੱਗ ਲੱਗਣ ਕਾਰਨ ਅੱਗ ਦੀ ਲਪੇਟ ਚ’ ਆ ਜਾਣ ਕਾਰਨ ਇਹ ਦੋਨੇ ਨੋਜਵਾਨ ਦੀ ਮੋਕੇ ਤੇ ਹੀ ਮੋਤ ਹੋ ਗਈ ।

ਮਾਰੇ ਗਏ ਇਹ ਦੋਨੇਂ ਨੋਜਵਾਨ ਬਰੈਂਪਟਨ ਚ’ ਰਹਿੰਦੇ ਸਨ। ਇਹ ਹਾਦਸਾ ਬੀਤੀਂ ਰਾਤ 10:30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆਂ ਜਦੋਂ ਇਕ ਗੋਰੇ ਮੂਲ ਦੇ ਟਰੱਕ ਚਾਲਕ ਵੱਲੋਂ ਗਲਤ ਸਾਈਡ ਤੋ ੳਵਰਟੇਕ ਕਰਦੇ ਸਮੇਂ ਉਸ ਦਾ ਟਰੱਕ ਖ਼ਰਾਬ ਮੋਸਮ ਦੀ ਵਜਾ ਕਾਰਨ ਰੋਡ ਤੇ ਜੰਮੀ ਸ਼ੀਸ਼ਾ ਆਈਸ ਤੋ ਬੇਕਾਬੂ ਹੋ ਕੇ ਇੰਨਾਂ ਦੇ ਟਰੱਕ ਚ’ ਜਾ ਵੱਜਾਂ ਅਤੇ ਇੰਨਾਂ ਦੇ ਟਰੱਕ ਨੂੰ ਅੱਗ ਲੱਗ ਗਈ ਅਤੇ ਅੱਗ ਦੀ ਲਪੇਟ ਚ’ ਆ ਜਾਣ ਕਾਰਨ ਇੰਨਾਂ ਦੀ ਮੋਕੇ ਤੇ ਹੀ ਮੋਤ ਹੋ ਗਈ । ਯਾਦ ਰਹੇ ਆਏ ਦਿਨ ਕੈਨੇਡਾ ਦੇ ਖਰਾਬ ਬਰਫੀਲੇ ਮੌਸਮ ਦੇ ਕਾਰਨ ਇਥੇ ਵੱਡੀ ਗਿਣਤੀ ਵਿੱਚ ਹਾਦਸੇ ਵਾਪਰਦੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares