ਕੈਂਸਰ ਇੱਕ ਬਹੁਤ ਹੀ ਖਤਰਨਾਕ ਬੀਮਾਰੀ ਹੈ,ਜਿਸ ਦੀ ਲਪੇਟ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਪੰਜਾਬ ਅਤੇ ਪੰਜਾਬੀਅਤ

ਕੈਂਸਰ ਅੱਜ ਦੇ ਯੁੱਗ ਵਿੱਚ ਇੱਕ ਨਾਮੁਰਾਦ ਬੀਮਾਰੀਆਂ ਦੀ ਲਿਸਟ ਵਿੱਚੋਂ ਸਭ ਤੋਂ ਉੱਪਰ ਆਉਣ ਵਾਲੀ ਬੀਮਾਰੀ ਬਣ ਚੁੱਕਾ ਹੈ।ਕੈਂਸਰ ਇੱਕ ਬਹੁਤ ਹੀ ਖਤਰਨਾਕ ਬੀਮਾਰੀ ਹੈ,ਜਿਸ ਦੀ ਲਪੇਟ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਕੈਪੀਟੋਲ ਦੇ ਮਾਹਿਰਾਂ ਅਨੁਸਾਰ ਭਾਰਤ ਵਿਚ ‘ਤਮਾਕੂ, ਸਿਗਰਟ, ਪਾਨ ਗੁਟਖ਼ਾ, ਪਾਨ ਮਸਾਲਾ ਅਤੇ ਸੁਪਾਰੀ ਆਦਿ ਦੀ ਵਰਤੋਂ ਕੈਂਸਰ ਦਾ ਮੁੱਖ ਕਾਰਨ ਹੈ। ਇਸ ਬੀਮਾਰੀ ਬਾਰੇ ਘੱਟ ਪਤਾ ਹੋਣ ਕਾਰਨ ਅਸੀਂ ਇਸ ਬੀਮਾਰੀ ਨੂੰ ਸਹੀ ਸਟੇਜ ‘ਤੇ ਨਹੀਂ ਪਛਾਣ ਪਾਉਂਦੇ, ਜਿਸ ਕਾਰਨ ਮਰੀਜ਼ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ।

ਅੱਜ ਅਸੀਂ ਤੁਹਾਨੂੰ ਕੈਂਸਰ ਦੇ ਉਨ੍ਹਾਂ ਲੱਛਣਾਂ ਬਾਰੇ ਦੱਸਣ ਜਾ ਰਹੇ ਹਨ, ਜਿਨ੍ਹਾਂ ‘ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ।

ਪਾਚਨ ‘ਚ- ਪਰੇਸ਼ਾਨੀ ਜੇਕਰ ਤੁਹਾਨੂੰ ਖਾਣਾ ਪਚਾਉਣ ‘ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਪਿਸ਼ਾਬ ‘ਚ ਖੂਨ- ਜੇਕਰ ਪਿਸ਼ਾਬ ‘ਚ ਖੂਨ ਨਿਕਲੇ ਤਾਂ ਬਲਾਡਰ ਜਾਂ ਕਿਡਨੀ ਦਾ ਕੈਂਸਰ ਹੋ ਸਕਦਾ ਹੈ ਪਰ ਇਹ ਸਿਰਫ਼ ਇਨਫ਼ੈਕਸ਼ਨ ਵੀ ਹੋ ਸਕਦਾ ਹੈ।ਚੰਗਾ ਰਹੇਗਾ ਕਿ ਤੁਸੀਂ ਡਾਕਟਰੀ ਸਲਾਹ ਜ਼ਰੂਰ ਲੈ ਲਵੋ।
ਦਰਦ ਬਰਕਰਾਰ -ਹਰ ਤਰ੍ਹਾਂ ਦਾ ਦਰਦ ਕੈਂਸਰ ਦੀ ਨਿਸ਼ਾਨੀ ਨਹੀਂ ਹੁੰਦਾ ਪਰ ਜੇਕਰ ਦਰਦ ਲਗਾਤਾਰ ਬਣਿਆ ਰਹੇ ਤਾਂ ਉਹ ਕੈਂਸਰ ਵੀ ਹੋ ਸਕਦਾ ਹੈ।ਜਿਵੇਂ ਕਿ ਸਿਰ ‘ਚ ਦਰਦ ਬਣੇ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬ੍ਰੇਨ ਕੈਂਸਰ ਹੀ ਹੈ ਪਰ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ। ਪੇਟ ‘ਚ ਦਰਦ ਅੰਡਾਸ਼ਯ ਦਾ ਕੈਂਸਰ ਹੋ ਸਕਦਾ ਹੈ।

ਕਫ਼ ਜਾਂ ਗਲੇ ‘ਚ ਖਿਚਖਿਚ – ਜੇਕਰ ਗਲੇ ‘ਚ ਕਾਫ਼ੀ ਲੰਬੇ ਸਮੇਂ ਤੋਂ ਖਰਾਸ਼ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਖਾਂਸੀ ਕਰਨ ‘ਤੇ ਖੂਨ ਵੀ ਆਉਂਦਾ ਹੈ ਤਾਂ ਸਾਵਧਾਨੀ ਵਰਤੋਂ। ਜ਼ਰੂਰੀ ਨਹੀਂ ਹੈ ਕਿ ਇਹ ਕੈਂਸਰ ਹੀ ਹੋਵੇ ਪਰ ਦੇਰ ਤੱਕ ਕਫ਼ ਬਣਿਆ ਰਹੇ ਤਾਂ ਸਾਵਧਾਨੀ ਵਰਤੋਂ।
ਜੇਕਰ ਜ਼ਖਮ ਨਾ ਭਰੇ -ਜੇਕਰ ਜ਼ਖਮ 3 ਹਫ਼ਤੇ ਤੋਂ ਬਾਅਦ ਵੀ ਨਹੀਂ ਭਰਦਾ ਤਾਂ ਡਾਕਟਰ ਨੂੰ ਦਿਖਾਉਣਾ ਬਹੁਤ ਹੀ ਜ਼ਰੂਰੀ ਹੈ।
ਮਹਾਵਰੀ ਨਾ ਰੁਕੇ- ਜੇਕਰ ਮਹਾਵਰੀ ਤੋਂ ਬਾਅਦ ਵੀ ਖੂਨ ਆਉਣਾ ਨਹੀਂ ਰੁਕਦਾ ਤਾਂ ਔਰਤਾਂ ਨੂੰ ਧਿਆਨ ਦੇਣ ਦੀ ਲੋੜ ਹੈ।ਇਹ ਸਰਵਾਈਕਲ ਕੈਂਸਰ ਦੀ ਸ਼ੁਰੂਆਤ ਹੋ ਸਕਦਾ ਹੈ।

ਭਾਰ ਘਟਣਾ -ਬਾਲਗਾਂ ਦਾ ਭਾਰ ਸੌਖੀ ਤਰ੍ਹਾਂ ਨਹੀਂ ਘੱਟਦਾ ਪਰ ਜੇਕਰ ਤੁਸੀਂ ਬਿਨਾਂ ਕਿਸੇ ਕੋਸ਼ਿਸ਼ ਦੇ ਪਤਲੇ ਹੁੰਦੇ ਜਾ ਰਹੇ ਹੋ ਤਾਂ ਜ਼ਰੂਰ ਧਿਆਨ ਦੇਣ ਦੀ ਗੱਲ ਹੈ।
ਬੇਲਜ਼ ਦਾ ਹੋਣਾ -ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਜੇਕਰ ਗੰਢ ਮਹਿਸੂਸ ਹੋਵੇ ਤਾਂ ਉਸ ‘ਤੇ ਧਿਆਨ ਦਿਓ ਹਾਲਾਂਕਿ ਹਰ ਗੰਢ ਖਤਰਨਾਕ ਨਹੀਂ ਹੁੰਦੀ।ਛਾਤੀ ‘ਚ ਬੇਲਜ਼ ਹੋਣਾ ਛਾਤੀ ਦੇ ਕੈਂਸਰ ਵੱਲ ਇਸ਼ਾਰਾ ਕਰਦਾ ਹੈ,
ਨਿਗਲਣ ‘ਚ ਤਕਲੀਫ਼ -ਇਹ ਗਲੇ ਦੇ ਕੈਂਸਰ ਦਾ ਅਹਿਮ ਸੰਕੇਤ ਹੈ।ਗਲੇ ‘ਚ ਤਕਲੀਫ਼ ਹੋਣ ‘ਤੇ ਲੋਕ ਆਮ ਤੌਰ ‘ਤੇ ਨਰਮ ਖਾਣ ਦੀ ਕੋਸ਼ਿਸ਼ ਕਰਦੇ ਹਨ ਜੋ ਸਹੀ ਨਹੀਂ ਹੈ। ਅਜਿਹੀ ਕੋਈ ਸਮੱਸਿਆ ਹੋਣ ‘ਤੇ ਡਾਕਟਰ ਨਾਲ ਜ਼ਰੂਰ ਸਪੰਰਕ ਕਰੋ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares