ਕਿਸੇ ਸਮੇਂ ਭਾਰਤ ਦੇ ਕਿਸਾਨਾਂ ਦਾ ਫ਼ੇਵਰੇਟ ਸੀ ਅਨੋਖਾ ਰਸ਼ੀਅਨ ਟਰੈਕਟਰ DT-14, ਡੀਜ਼ਲ ਨਾਲ ਨਹੀਂ ਬਲਕਿ..

ਪੰਜਾਬ ਅਤੇ ਪੰਜਾਬੀਅਤ

ਦੁਨੀਆ ਆਵਿਸ਼ਕਾਰਾਂ ਨਾਲ ਭਰੀ ਪਈ ਹੈ। ਇਹਨਾਂ ਵਿਚੋਂ ਕੁੱਝ ਅਜਿਹੇ ਹਨ ਜੋ ਬਹੁਤ ਹੈਰਾਨ ਕਰਦੇ ਹਨ। ਅਜਿਹੀ ਹੀ ਇੱਕ ਖੋਜ ਸੀ DT-14 ਟਰੈਕਟਰ, ਜੋ ਡੀਜਲ ਨਾਲ ਨਹੀਂ, ਬੰਦੂਕ ਦੀ ਗੋਲੀ ਨਾਲ ਸਟਾਰਟ ਹੁੰਦਾ ਸੀ। 60 ਅਤੇ 70 ਦੇ ਦਸ਼ਕ ਵਿੱਚ ਇਹ ਰਸ਼ੀਅਨ ਮਸ਼ੀਨ ਹਿੰਦੁਸਤਾਨ ਵਿੱਚ ਵੀ ਕਾਫ਼ੀ ਮਸ਼ਹੂਰ ਸੀ।

ਉਸ ਸਮੇ ਇਸ ਦੇ ਬੇਸਿਕ ਮਾਡਲ ਦੀ ਕੀਮਤ 12000 ਰੁਪਏ ਸੀ। ਅਤੇ ਭਾਰਤ ਦੇ ਕੁਝ ਅਮੀਰ ਕਿਸਾਨ ਹੀ ਇਸਨੂੰ ਖਰੀਦ ਸਕਦੇ ਸਨ। 2017 ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਰਸ ਮੇਲੇ ਵਿੱਚ ਇਹ ਦੇਖਣ ਨੂੰ ਮਿਲਿਆ ਸੀ।

ਵਿੰਟੇਜ ਸ਼੍ਰੇਣੀ ਵਿੱਚ ਅੱਜ ਇਸਦੀ ਕੀਮਤ ਲੱਖਾਂ ਵਿੱਚ ਹੈ। ਦੱਸਦੇ ਹਨ ਕਿ DT-14 ਦਾ ਰੱਖ ਰਖਾਵ ਦਾ ਖਰਚਾ ਬਹੁਤ ਹੀ ਘੱਟ ਸੀ, ਇਸ ਲਈ ਇਹ ਜਲਦੀ ਹੀ ਭਾਰਤੀ ਕਿਸਾਨਾਂ ਵਿੱਚ ਮਸ਼ਹੂਰ ਹੋ ਗਿਆ ਸੀ।

ਹਰੀ ਕ੍ਰਾਂਤੀ ਵਿੱਚ ਮਹੱਤਵਪੂਰਨ ਭਾਗੀਦਾਰੀ ਰੱਖਣ ਵਾਲਾ DT 14 ਅੱਜ ਵੀ ਤਮਿਲਨਾਡੁ ਦੇ ਕੁੱਝ ਕਿਸਾਨਾਂ ਦੇ ਕੋਲ ਦੇਖਣ ਨੂੰ ਮਿਲ ਜਾਂਦਾ ਹੈ। ਵੀਡੀਓ ਵਿੱਚ ਵੇਖੋ ਇਸ ਅਨੋਖੇ ਟਰੈਕਟਰ ਨੂੰ, ਕਿਸ ਤਰਾਂ ਇੱਕ ਬੁਲੇਟ ਨਾਲ ਸਟਾਰਟ ਕੀਤਾ ਜਾਂਦਾ ਸੀ..

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares