ਕਿਸਾਨਾਂ ਨੂੰ ਮੰਦਹਾਲੀ ‘ਚੋਂ ਕੱਢਣ ਲਈ ਮਨਪ੍ਰੀਤ ਦਾ ਕੇਂਦਰ ਸਰਕਾਰ ਨੂੰ ਸੁਝਾਅ

ਪੰਜਾਬ ਅਤੇ ਪੰਜਾਬੀਅਤ

ਚੰਡੀਗੜ੍ਹ : ਮਨਪ੍ਰੀਤ ਬਾਦਲ ਨੇ ਵੱਡੇ ਸੰਕਟ ‘ਚ ਘਿਰੇ ਦੇਸ਼ ਦੇ ਕਿਸਾਨਾਂ ਲਈ ਕੇਂਦਰ ਨੂੰ ਸੁਝਾਅ ਦੇ ਕੇ ਮਦਦ ਲਈ ਆਖਿਆ ਹੈ। ਮਨਪ੍ਰੀਤ ਦਾ ਕਹਿਣਾ ਹੈ ਕਿ ਪੰਜ ਲੱਖ ਤੋਂ ਵੱਧ ਆਮਦਨੀ ਵਾਲੇ ਕਿਸਾਨਾਂ ‘ਤੇ ਅੱਧਾ ਫੀਸਦੀ ਆਮਦਨ ਕਰ ਲਗਾ ਕੇ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਮਨਪ੍ਰੀਤ ਮੁਤਾਬਕ ਪੰਜ ਲੱਖ ਤੋਂ ਵੱਧ ਆਮਦਨੀ ਵਾਲੇ ਕਿਸਾਨਾਂ ‘ਤੇ ਸਿਰਫ ਅੱਧਾ ਫੀਸਦੀ ਟੈਕਸ ਲਾਉਣ ਨਾਲ ਪੰਜਾਹ ਹਜ਼ਾਰ ਕਰੋੜ ਰੁਪਏ ਇਕੱਠੇ ਹੋਣ ਦਾ ਅੰਦਾਜ਼ਾ ਹੈ ਅਤੇ ਇਹ ਪੈਸਾ ਮੰਦਹਾਲੀ ‘ਚੋਂ ਲੰਘ ਰਹੇ ਗਰੀਬ ਕਿਸਾਨਾਂ ਦੀ ਬਿਹਤਰੀ ਲਈ ਜਾਂ ਫਿਰ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦੀ ਬਿਹਤਰੀ ਲਈ ਲਗਾਇਆ ਜਾ ਸਕਦਾ ਹੈ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ।ਮਨਪ੍ਰੀਤ ਨੇ ਇਹ ਤਜਵੀਜ਼ ਪਿਛਲੇ ਦਿਨੀਂ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ਵਿਚ ਦਿੱਤੀ ਸੀ। ਚੋਣ ਨਤੀਜਿਆਂ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਅਕਾਲੀਆਂ ਨੇ 31, 000 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਨੂੰ ਕਰਜ਼ੇ ਵਿਚ ਬਦਲਵਾ ਦਿੱਤਾ ਸੀ। ਉਨ੍ਹਾਂ ਕਿਹਾ ‘ਮੈਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਸੀ. ਸੀ. ਐਲ. ਦਾ 31, 000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਵਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਦਫਤਰ ਸਾਹਮਣੇ ਧਰਨਾ ਦੇਣ ਤੇ ਜੇ ਉਹ ਕਰਜ਼ਾ ਮੁਆਫ ਕਰਵਾ ਦਿੰਦੇ ਹਨ ਤਾਂ ਅਸੀਂ ਇਹ ਸਾਰਾ ਪੈਸਾ ਕਿਸਾਨਾਂ ਨੂੰ ਜਾਰੀ ਕਰ ਦਿਆਂਗੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares