ਕਰਤਾਰਪੁਰ ਲਾਂਘੇ ਸਬੰਧੀ ਦੁਵੱਲੀ ਗੱਲਬਾਤ ਦੀ ਸਿੱਖਸ ਆਫ ਅਮਰੀਕਾ ਵਲੋਂ ਜ਼ੋਰਦਾਰ ਹਮਾਇਤ

ਪੰਜਾਬ ਅਤੇ ਪੰਜਾਬੀਅਤ

ਵਾਸ਼ਿੰਗਟਨ ਡੀ. ਸੀ. 15 ਮਾਰਚ ( ਰਾਜ ਗੋਗਨਾ ) – ਭਾਰਤ-ਪਾਕਿਸਤਾਨ ਦੀ ਸੀਮਾ ਤੇ ਭਾਵੇਂ ਤਣਾਅ ਵਾਲਾ ਮਹੌਲ ਚੱਲ ਰਿਹਾ ਹੈ, ਪਰ ਬਾਬੇ ਨਾਨਕ ਦੀ ਅਪਾਰ ਕ੍ਰਿਪਾ ਅਤੇ ਅਰਦਾਸਾਂ ਸਦਕਾ ਇਸ ਕਰਤਾਪੁਰ ਲਾਂਘੇ ਦੇ ਕਾਰਜ ਵਿੱਚ ਕੋਈ ਰੁਕਾਵਟ ਨਹੀਂ ਆ ਰਹੀ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਦੀ ਫਰਾਖਦਿਲੀ ਹੈ ਕਿ ਉਨ੍ਹਾਂ ਵਲੋਂ ਦੁਵੱਲੀ ਗੱਲਬਾਤ ਨੂੰ ਜਾਰੀ ਰੱਖਿਆ ਹੈ। ਜਿਸ ਸਦਕਾ ਕੰਮ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਬੀਤੇ ਦਿਨ ਸਿੱਖਸ ਆਫ ਅਮਰੀਕਾ ਦੀ ਅਗਜ਼ੈਕਟਿਵ ਮੀਟਿੰਗ ਦੌਰਾਨ ਜਿੱਥੇ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਗਈ ਹੈ,

ਉੱਥੇ ਇਹ ਕਰਤਾਰਪੁਰ ਕੋਰੀਡੋਰ ਨਵੰਬਰ ਦੇ ਦੂਜੇ ਹਫਤੇ ਖੋਲ੍ਹਣ ਸਬੰਧੀ ਜ਼ੋਰਦਾਰ ਅਪੀਲ ਵੀ ਕੀਤੀ ਗਈ ਹੈ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪਹਿਲੇ ਜਥੇ ਵਿੱਚ ਅਮਰੀਕਾ ਤੋਂ ਸਿੱਖਸ ਆਫ ਅਮਰੀਕਾ ਦਾ ਡੈਲੀਗੇਟ ਸ਼ਾਮਲ ਹੋਵੇਗਾ। ਜਿਸ ਦੀ ਅਗਵਾਈ ਕੰਵਲਜੀਤ ਸਿੰਘ ਸੋਨੀ ਕੁਆਰਡੀਨੇਟਰ ਸਿੱਖ ਅਫੇਅਰ ਬੀ. ਜੇ. ਪੀ. ਓਵਰਸੀਜ਼ ਕਰਨਗੇ। ਭਾਵੇਂ ਦੋਹਾਂ ਮੁਲਕਾਂ ਵਲੋਂ ਦੁਵੱਲੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਸਬੰਧੀ ਇਹ ਪਲੇਠੀ ਮੀਟਿੰਗ ਅਟਾਰੀ ਵਿਖੇ ਕੀਤੀ ਜਾ ਰਹੀ ਹੈ,

ਪਰ ਸੁਚਾਰੂ ਤੇ ਉਸਾਰੂ ਮਾਹੌਲ ਵਿੱਚ ਮੀਟਿੰਗ ਕਾਮਯਾਬੀ ਦਾ ਰਾਹ ਅਖਤਿਆਰ ਕਰੇਗੀ ਤੇ ਕਰਤਾਰਪੁਰ ਲਾਂਘੇ ਨੂੰ ਨਿਯਮਤ ਸਮੇਂ ਤੇ ਖੋਲ੍ਹਣ ਤੇ ਮੋਹਰ ਲਗਾਵੇਗੀ। ਸਿੱਖਸ ਆਫ ਅਮਰੀਕਾ ਜਿੱਥੇ ਭਾਰਤੀ ਅਤੇ ਪਾਕਿਸਤਾਨ ਅੰਬੈਸਡਰਾਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਅਤੇ ਸਮੇਂ ਸਮੇਂ ਹੋਣ ਵਾਲੀ ਪ੍ਰਗਤੀ ਤੇ ਨਜ਼ਰ ਟਿਕਾਈ ਬੈਠਾ ਹੈ ਤਾਂ ਜੋ ਇਹ ਕਰਤਾਰਪੁਰ ਲਾਂਘਾ ਆਪਣਾ ਰਾਹ ਅਖਤਿਆਰ ਕਰ ਲਵੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares