ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਆਇਆ ਨਵਾਂ ਨਦੀਨ ਨਾਸ਼ਕ, ਬਿਜਾਈ ਸਮੇਂ ਹੀ ਹੋਵੇਗਾ ਇਸਤੇਮਾਲ..punjab ate punjabiyat

ਪੰਜਾਬ ਅਤੇ ਪੰਜਾਬੀਅਤ

ਸੁਮਿਟੋਮੋ ਕੈਮੀਕਲ ਜਾਪਾਨ ਨੇ ਇਸ ਸਾਲ ਕਣਕ ਵਿਚ ਗੁੱਲੀ ਡੰਡੇ ਦੇ ਕੰਟਰੋਲ ਦੇ ਲਈ ਇਕ ਨਵੀਂ ਨਦੀਨਨਾਸ਼ਕ ਨੂੰ ਮਾਰਕੀਟ ਵਿਚ ਉਤਾਰਿਆ ਹੈ | ਕੰਪਨੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਹ ਨਵਾਂ ਨਦੀਨਨਾਸ਼ਕ ਕਣਕ ਵਿਚ ਬਿਜਾਈ ਦੇ ਸਮੇਂ ਹੀ ਪ੍ਰਯੋਗ ਕੀਤਾ ਜਾ ਸਕਦਾ ਹੈ |

ਇਸ ਨਦੀਨਨਾਸ਼ਕ ਦਾ ਨਾਂਅ ਮੈਕਸ ਹੈ ਅਤੇ ਇਹ ਗੁੱਲੀ ਡੰਡੇ ਦੇ ਨਾਲ–ਨਾਲ ਕਣਕ ਵਿਚ ਉੱਗਣ ਵਾਲੇ ਚੌੜੀ ਪੱਤੀ ਦੇ ਨਦੀਨਾਂ ਨੂੰ ਵੀ ਕਾਬੂ ਕਰਦਾ ਹੈ |

ਕੰਪਨੀ ਦੇ ਉੱਤਰ ਭਾਰਤ ਦੇ ਇੰਚਾਰਜ ਸ: ਗਗਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਗੁੱਲੀ ਡੰਡਾ ਕਣਕ ਦੇ ਕਿਸਾਨਾਂ ਦੇ ਲਈ ਇਕ ਬਹੁਤ ਵੱਡੀ ਸਮੱਸਿਆ ਬਣ ਚੁੱਕਾ ਹੈ ਅਤੇ ਕਈ ਵਾਰ ਇਸ ਨਦੀਨ ਨੂੰ ਕੰਟਰੋਲ ਕਰਨ ਦੇ ਲਈ 2–3 ਵਾਰ ਸਪਰੇਅ ਕਰਨਾ ਪੈਂਦਾ ਹੈ ਅਤੇ ਫਿਰ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਿਯੰਰਤਣ ਨਹੀਂ ਮਿਲਦਾ |ਜੇਕਰ ਗੁੱਲੀ ਡੰਡੇ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਨਾ ਕੀਤਾ ਜਾਵੇ ਤਾਂ ਕਣਕ ਦੇ ਉਤਪਾਦਨ ਉੱਤੇ ਬਹੁਤ ਫ਼ਰਕ ਪੈਂਦਾ ਹੈ |

ਸੁਮੀਟੋਮੋ ਕੈਮੀਕਲ ਜਾਪਾਨ ਦੀ ਪ੍ਰਸਿੱਧ ਕੰਪਨੀ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿਚ ਵੀ ਆਪਣੇ ਉਤਪਾਦਾਂ ਦੀ ਵੰਡ ਕਰ ਰਹੀ ਹੈ | ਕਣਕ ਵਿਚ ਗੁੱਲੀ ਡੰਡੇ ਦੇ ਕੰਟਰੋਲ ਦੇ ਲਈ ਇਹ ਨਵੀਂ ਨਦੀਨਨਾਸ਼ਕ ਪਹਿਲੀ ਵਾਰ ਭਾਰਤ ਵਿਚ ਲਿਆਂਦੀ ਜਾ ਰਹੀ ਹੈ ਅਤੇ ਇਸ ਦਾ ਟੈਸਟ ਪਿਛਲੇ ਪੰਜ ਸਾਲਾਂ ਤੋਂ ਭਾਰਤੀ ਪ੍ਰਸਥਿਤੀਆਂ ਵਿਚ ਕੀਤਾ ਜਾ ਰਿਹਾ ਹੈ |

ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਵੀਂ ਦਵਾਈ ਦਾ ਵਧੀਆ ਨਤੀਜਾ ਲੈਣ ਦੇ ਲਈ ਖੇਤ ਦਾ ਸਮਤਲ ਹੋਣਾ ਬਹੁਤ ਜ਼ਰੂਰੀ ਹੈ ਅਤੇ ਖੇਤ ਵਿਚ ਧਾਨ ਜਾਂ ਜ਼ੀਰੀ ਦਾ ਕੋਈ ਪਰਾਲ ਨਹੀਂ ਹੋਣਾ ਚਾਹੀਦਾ |ਕੰਪਨੀ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਮੈਕਸ ਦਵਾਈ ਦੇ ਪ੍ਰਯੋਗ ਕੀਤੇ ਖੇਤਾਂ ਵਿਚ ਪਹਿਲਾ ਪਾਣੀ 20 ਦਿਨ ਦੇ ਨੇੜੇ–ਤੇੜੇ ਲਗਾ ਦੇਣਾ ਬਹੁਤ ਜ਼ਰੂਰੀ ਹੈ |

ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਕਿਸਾਨ ਪਹਿਲਾਂ ਪਾਣੀ ਬਿਜਾਈ ਦੇ 30 ਦਿਨ ਬਾਅਦ ਲਗਾਉਂਦੇ ਹਨ ਪ੍ਰੰਤੂ ਕੰਪਨੀ ਦੇ ਅਨੁਸਾਰ ਇਸ ਨਵੀਂ ਦਵਾਈ ਦਾ ਫਾਇਦਾ ਲੈਣ ਦੇ ਲਈ ਪਾਣੀ ਇਕ ਹਫ਼ਤਾ ਜਲਦੀ ਲਗਾਉਣਾ ਪਵੇਗਾ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares