ਕਣਕ ਦੇ ਬੀਜ ਦੀ ਸਬਸਿਡੀ ਦੇ ਨਾਂਅ ‘ਤੇ ਕਿਸਾਨਾਂ ਨਾਲ ਇਸ ਤਰਾਂ ਹੋ ਰਿਹਾ ਹੈ ਮਜ਼ਾਕ=punjabatepunjabiyat

ਪੰਜਾਬ ਅਤੇ ਪੰਜਾਬੀਅਤ

ਹਾੜੀ ਦੀ ਮੁੱਖ ਫ਼ਸਲ ਕਣਕ ਦਾ ਨਿਸਾਰਾਂ ਲਗਭਗ ਪੂਰੇ ਪੰਜਾਬ ‘ਚ ਹੋ ਚੁੱਕਾ ਹੈ ਅਤੇ ਕਣਕ ਨੂੰ ਆਖ਼ਰੀ ਪਾਣੀ ਲਾਇਆ ਜਾ ਰਿਹਾ ਹੈ | ਇਸ ਮਹੀਨੇ ਦੇ ਅਖੀਰ ‘ਚ ਅਗੇਤਰੀਆਂ ਕਿਸਮਾਂ ਦੀ ਹੱਥੀਂ ਕਟਾਈ ਸ਼ੁਰੂ ਹੋ ਜਾਵੇਗੀ ਪਰ ਕਿਸਾਨਾਂ ਨੂੰ ਤਸਦੀਕਸ਼ੁਦਾ ਫ਼ਰਮਾਂ ਤੋਂ ਖ਼ਰੀਦੇ ਕਣਕ ਦੇ ਬੀਜ ‘ਤੇ ਸਰਕਾਰ ਵਲੋਂ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਮਿਲਣੀ ਸੀ, ਜਿਸ ਦਾ ਕਿ ਪੰਜ ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਅਤਾ ਪਤਾ ਨਹੀਂ |

ਹਰ ਸਾਲ ਪੰਜਾਬ ਸਰਕਾਰ ਵਲੋਂ ਸਰਟੀਫਾਇਡ ਬੀਜ ‘ਤੇ ਬਾਜ਼ਾਰ ‘ਚ ਖੁੱਲ੍ਹੀ ਸਬਸਿਡੀ ਦਿੱਤੀ ਜਾਂਦੀ ਸੀ ਪਰ ਇਸ ਵਾਰ ਸਰਲ ਪ੍ਰਕਿਰਿਆ ਨੂੰ ਸਰਕਾਰ ਨੇ ਪੇਚੀਦਾ ਬਣਾ ਕੇ ਪਨਸੀਡ, ਇਫਕੋ, ਕਰਿਭਕੋ, ਨੈਸ਼ਨਲ ਸੀਡ ਕਾਰਪੋਰੇਸ਼ਨ, ਪੀ.ਏ.ਯੂ. ਆਦਿ ਸਮੇਤ ਸਿਰਫ਼ ਸੱਤ ਅਦਾਰਿਆਂ ਤੋਂ ਖ਼ਰੀਦੇ ਬੀਜ ਉੱਪਰ ਸਬਸਿਡੀ ਦੇਣੀ ਸਰਕਾਰ ਨੇ ਤਹਿ ਕੀਤੀ ਸੀ |

ਇਨ੍ਹਾਂ ਅਦਾਰਿਆਂ ਨੇ ਇਹ ਬੀਜ ਔਸਤਨ 40 ਕਿੱਲੋ 1040 ਰੁਪਏ ਪ੍ਰਤੀ ਥੈਲੀ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਅਤੇ ਪ੍ਰਤੀ ਥੈਲੀ 400 ਰੁਪਏ ਸਬਸਿਡੀ ਆਉਣੀ ਸੀ ਜੋ ਕਿ ਫ਼ਿਲਹਾਲ ਅਜੇ ਤੱਕ ਨਹੀਂ ਆਈ ਜਦਕਿ ਬਾਕੀ ਫ਼ਰਮਾ ਤੋਂ ਸਰਟੀਫਾਇਡ ਬੀਜ 800 ਰੁਪਏ ਪ੍ਰਤੀ ਥੈਲੀ ਦੇ ਹਿਸਾਬ ਨਾਲ ਮਿਲਦਾ ਸੀ |

ਸਰਕਾਰ ਇਕ ਪਾਸੇ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਵਾਅਦੇ ‘ਤੇ ਖਰਾ ਉੱਤਰਨ ਦਾ ਭਰੋਸਾ ਦੇ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਪੰਜ ਮਹੀਨੇ ਬੀਤਣ ਦੇ ਬਾਵਜੂਦ ਵੀ ਬੀਜ ਦੀ ਸਬਸਿਡੀ ਦਾ ਇਕ ਧੇਲਾ ਵੀ ਨਾ ਮਿਲਣਾ ਸਰਕਾਰ ਦਾ ਦੋਹਰਾ ਚਿਹਰਾ ਬੇਨਕਾਬ ਕਰਦਾ ਹੈ |

ਇਸ ਸਬੰਧੀ ਡਾ: ਜਸਵੀਰ ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਜ ਦੇ ਫਾਰਮ ਆਦਿ ਜਮ੍ਹਾ ਕਰਵਾ ਦਿੱਤੇ ਹਨ | (ਤੁਸੀਂ ਪੜ੍ਹ ਰਹੇ ਹੋ ਪੰਜਾਬ ਅਤੇ ਪੰਜਾਬੀਅਤ )ਪਰ ਜਦੋਂ ਉਨ੍ਹਾਂ ਨੂੰ ਸਬਸਿਡੀ ਵਾਲੇ ਵੰਡੇ ਬੀਜ ਦਾ ਅੰਕੜਾ ਜਾਨਣਾ ਚਾਹਿਆ ਤਾਂ ਕੋਈ ਤਸੱਲੀਬਖਸ ਜੁਆਬ ਨਹੀਂ ਦਿੱਤਾ ਅਤੇ ਦੁਬਾਰਾ ਫ਼ੋਨ ਕਰਨ ‘ਤੇ ਚੁੱਕਣਾ ਮੁਨਾਸਬ ਨਾ ਸਮਝਿਆ | ਇਸ ਸਬੰਧੀ ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਤਾਂ ਕਿਸਾਨਾਂ ਨੂੰ ਮਾਰਕਿਟ ਰੇਟ ਤੋਂ ਬੀਜ ਮਹਿੰਗਾ ਵੇਚਿਆ ਉੱਪਰੋਂ ਬੀਜ ਦੀ ਸਬਸਿਡੀ ਹੁਣ ਤੱਕ ਨਹੀਂ ਦਿੱਤੀ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares