ਐੱਸ.ਟੀ.ਐੱਸ.ਵਰਲਡ ਸਕੂਲ ਵਿੱਚ ਵਾਤਾਵਰਨ ਦੀ ਸੁਰੱਖਿਆ ਵਿਸ਼ੇ ਤੇ ਪ੍ਰਾਰਥਨਾ ਸਭਾ ਆਯੋਜਨ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 3 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਐੱਸ.ਟੀ.ਐੱਸ. ਵਰਲਡ ਸਕੂਲ ਦੀ ਤੀਸਰੀ ‘ਬੀ’ ਜਮਾਤ ਦੇ ਵਿਦਿਆਰਥੀਆਂ ਦੁਆਰਾ ‘ਵਾਤਾਵਰਨ ਦੀ ਸੁਰੱਖਿਆ’ ਵਿਸ਼ੇ ਤੇ ਖਾਸ ਪ੍ਰਾਰਥਨਾ ਸਭਾ ਆਯੋਜਨ ਕੀਤਾ ਗਿਆ। ਇਸ ਪ੍ਰਾਰਥਨਾ ਸਭਾ ਦੀ ਤਿਆਰੀ ਇੰਚਾਰਜ ਮੈਡਮ ਅਮਰਜੀਤ ਕੌਰ ਬਾਸੀ ਦੁਆਰਾ ਕਰਵਾਈ ਗਈ। ਮੰਚ ਦਾ ਸੰਚਾਲਨ ਵਿਦਿਆਰਥਣਾਂ ਅਮਨ ਜੌਹਲ ਤੇ ਹਰਮਨ ਕੌਰ ਦੁਆਰਾ ਕੀਤਾ ਗਿਆ। ਇਸ ਮੌਕੇ ਤੇ ਤਰਨਵੀਰ ਕੌਰ ਖੇਲਾ ਦੁਆਰਾ ਵਾਤਾਵਰਨ ਦੀ ਸੁਰੱਖਿਆ ਤੇ ਭਾਸ਼ਣ ਦਿੱਤਾ ਗਿਆ। ਇਸ ਖਾਸ ਪ੍ਰਾਰਥਨਾ ਸਭਾ ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸੁਰੱਖਿਅਤ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਚੀਜ਼ਾਂ ਨੂੰ ਮੁੜ ਵਰਤੋਂ ਵਿੱਚ ਲਿਆ ਕੇ, ਪਲਾਸਟਿਕ ਦੀ ਘੱਟ ਵਰਤੋਂ ਕਰਨ ਬਾਰੇ ਅਤੇ ਪਾਣੀ ਨੂੰ ਬਚਾਉਣ ਬਾਰੇ ਵੀ ਦੱਸਿਆ ਗਿਆ। ਵਿਦਿਆਰਥੀਆਂ ਦੁਆਰਾ ਸਮੂਹ ਡਾਂਸ ਵੀ ਪੇਸ਼ ਕੀਤਾ ਗਿਆ। ਜਿਸਦੀ ਤਿਆਰੀ ਡਾਂਸ ਅਧਿਆਪਕ ਮਿਸਟਰ ਚਾਂਦ ਦੁਆਰਾ ਕਰਵਾਈ ਗਈ ਸੀ। ਅਵਨੀਤ ਵੱਲੋਂ ਅੱਜ ਦਾ ਵਿਚਾਰ ਪੇਸ਼ ਕੀਤਾ ਤੇ ਸੁਖਮਨ ਕੌਰ ਨੇ ਅੰਗਰੇਜ਼ੀ ਦਾ ਨਵਾਂ ਸ਼ਬਦ ਬੱਚਿਆਂ ਨੂੰ ਸਿਖਾਇਆ। ਸੁਖਮਨ ਕੌਰ ਕੂਨਰ ਦੁਆਰਾ ਦਿਨ ਦੀਆਂ ਖਾਸ ਖ਼ਬਰਾਂ ਪੇਸ਼ ਕੀਤੀਆਂ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।

ਐੱਸ.ਟੀ.ਐੱਸ. ਵਰਲਡ ਸਕੂਲ ਵਿਖੇ ‘ਵਾਤਾਵਰਨ ਦੀ ਸੁਰੱਖਿਆ’ ਵਿਸ਼ੇ ਤੇ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares