ਐੱਸ.ਟੀ.ਐੱਸ. ਵਰਲਡ ਸਕੂਲ ਵਿਖੇ ਮਾਈਕ੍ਰੋਸਾਫਟ ਵੱਲੋਂ ਸੈਮੀਨਾਰ

ਪੰਜਾਬ ਅਤੇ ਪੰਜਾਬੀਅਤ

ਐੱਸ.ਟੀ.ਐੱਸ. ਵਰਲਡ ਸਕੂਲ ਵਿਖੇ ਮਾਈਕ੍ਰੋਸਾਫਟ ਵੱਲੋਂ ਸੈਮੀਨਾਰ
ਫਿਲੋਰ, 13 ਸਤੰਬਰ (ਹਰਜਿੰਦਰ ਕੌਰ ਖ਼ਾਲਸਾ)- ਸੀ.ਬੀ.ਐੱਸ.ਈ. ਅਤੇ ਮਾਈਕ੍ਰੋਸਾਫਟ ਨੇ ਏ.ਆਈ.ਲਰਨਿੰਗ ਸਕੂਲਾਂ ਲਈ ਕੰਮ ਕਰਨ ਦੀ ਸਮਰੱਥਾ ਵਧਾਉਣ ਲਈ ਹੱਥ ਮਿਲਾਏ ਹਨ। ਇਹ ਸਿਖਲਾਈ ਗ੍ਰੇਡ 8-10 ਦੇ ਅਧਿਆਪਕਾਂ ਲਈ ਹੈ ਅਤੇ ਇਹ ਪ੍ਰੋਗਰਾਮ ਦੇਸ਼ ਦੇ 10 ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ 6 ਦਿਨਾਂ ਸੈਮੀਨਾਰ ਦੀ ਮੇਜ਼ਬਾਨੀ ਕਰਨ ਲਈ ਐੱਸ.ਟੀ.ਐੱਸ. ਵਰਲਡ ਸਕੂਲ ਨੂੰ ਦੇਸ਼ ਭਰ ਦੇ 10 ਹੋਰ ਸਕੂਲਾਂ ਵਿੱਚੋਂ ਚੁਣਿਆ ਗਿਆ ਹੈ। ਐੱਸ.ਟੀ.ਐੱਸ. ਵਰਲਡ ਸਕੂਲ ਪੇਂਡੂ ਖੇਤਰ ਵਿੱਚ ਹੁੰਦਿਆਂ ਹੋਇਆਂ ਪੂਰੀ ਤਰ੍ਹਾਂ ਨਾਲ ਲੈਸ ਹਾਈ ਟੈਕ ਕੰਪਿਊਟਰ ਲੈਬ ਅਤੇ ਵਾਈਫਾਈ ਸਹੂਲਤਾਂ ਦੁਆਰਾ ਤਕਨੀਕੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਐੱਸ.ਟੀ.ਐੱਸ. ਵਰਲਡ ਸਕੂਲ ਰਾਜਗੋਮਾਲ ਨੂੰ ਮਾਈਕ੍ਰੋਸਾਫਟ ਦੁਆਰਾ ਅਜੋਕੀ ਬਦਲ ਰਹੀ ਸਿੱਖਿਆ ਪ੍ਰਣਾਲੀ ਦੌਰਾਨ ਸਿੱਖਿਆ ਨੂੰ ਮੁੜ ਪਰਿਭਾਸ਼ਿਤ ਕਰਨ ਦੇ ਉਦੇਸ਼ ਨਾਲ ਵਾਈ.ਫਾਈ. ਸਹੂਲਤਾਂ ਦੇ ਨਾਲ ਉੱਚ ਕੋਟੀ ਦਾ ਪਲੇਟਫਾਰਮ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਮਾਈਕ੍ਰੋਸਾਫਟ ਟ੍ਰੇਨਰ ਸੂਰਜ ਸ਼ੇਟਕਰ ਅਤੇ ਦੇਸ਼ ਭਰ ਦੇ 25 ਸਕੂਲਾਂ ਦੇ ਵੱਖ-ਵੱਖ ਅਧਿਆਪਕਾਂ ਨੂੰ ਨਵੀਂ ਸਿਖਲਾਈ ਦੀ ਸ਼ੁਰੂਆਤ ਲਈ ਸੁਆਗਤ ਕੀਤਾ।

ਐੱਸ.ਟੀ.ਐੱਸ. ਵਰਲਡ ਸਕੂਲ ਵਿਖੇ ਮਾਈਕ੍ਰੋਸਾਫਟ ਵੱਲੋਂ ਲਗਾਏ ਗਏ ਸੈਮੀਨਾਰ ਵਿੱਚ ਸ਼ਮੂਲੀਅਤ ਕਰਦੇ ਹੋਏ ਅਧਿਆਪਕ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares