ਐਪ੍ਰੀਲੀਆ ਵਿਚ ਪੰਜਾਬਣ ਮੁਟਿਆਰਾਂ ਨੇ ਗਿੱਧੇ ਨਾਲ ਬੰਨਿਆ ਰੰਗ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 15 ਅਗਸਤ (ਸਾਬੀ ਚੀਨੀਆ) ਇਟਲੀ ਵਿਚ ਮਿੰਨੀ ਪੰਜਾਬ ਵਜੋ ਜਾਣੇ ਜਾਂਦੇ ਮਸ਼ਹੂਰ ਜਿਲ੍ਹਾ ਲਾਤੀਨਾ ਦੇ ਕਸਬਾ ਐਪ੍ਰੀਲੀਆ ਵਿਚ ਪੰਜਾਬਣ ਮੁਟਿਆਰਾਂ ਵਲੋ “ਤੀਆਂ ਦਾ ਮੇਲਾ ,ਨਾਂ ਹੇਠ ਕਰਵਾਏ ਪ੍ਰੋਗਰਾਮ ਵਿਚ ਪੰਜਾਬਣ ਮੁਟਿਆਰਾਂ ਨੇ ਗਿੱਧੇ ਭੰਗੜੇ ਨਾਲ ਧਮਾਲ ਪਾਉਦੇ ਹੋਏ ਪੰਜਾਬੀ ਸਭਿਅਚਾਰ ਦੀਆਂ ਵੰਨਗੀਆ ਨੂੰ ਦਰਸਾਉਦਾ ਪ੍ਰੋਗਰਾਮ ਕਰਵਾਕੇ ਖੂਬ ਰੰਗ ਬੰਨਿਆ ਇਸ ਦੌਰਾਨ ਛੋਟੇ ਛੋਟੇ ਬੱਚਿਆ ਵਲੋ ਵੱਖ ਵੱਖ ਗੀਤਾਂ ਉੱਤੇ ਕੋਰੀਉਗਰਾਫੀ ਕਰਦਿਆ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ ਗਈ। ਉਪਰੰਤ ਪੰਜਾਬੀਆ ਦੀ ਰੂਹ ਦੀ ਖੁਰਾਕ ਗਿੱਧੇ ਨਾਲ ਪੰਜਾਬਣ ਮੁਟਿਆਰਾਂ ਨੇ ਉਹ ਰੰਗ ਬੰਨਿਆ ਕਿ ਵੇਖਣ ਵਾਲਿਆ ਨੂੰ ਦੰਦਾਂ ਥੱਲੇ ਜੀਭਾਂ ਲੈਣ ਲਈ ਮਜਬੂਰ ਹੋਣਾ ਪਇਆ ਪੰਜਾਬੀ ਵਿਰਸੇ ਨੂੰ ਦਰਸਾਉਦੇ ਪਹਿਰਾਵੇ ਵਿਚ ਸੱਜੀਆ ਮੁਟਿਆਰਾਂ ਵਲੋ ਲੋਕ ਬੋਲੀਆ ਤੇ ਗਿੱਧਾ ਪਾਕੇ ਪੁਰਾਤਨ ਪੰਜਾਬ ਦੀਆਂ ਯਾਦਾਂ ਤਾਜਾਂ ਕਰਵਾਈਆ ਗਈਆ।

ਇਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਦਿਆ ਮੌਜੂਦਾਂ ਪੰਜਾਬਣਾਂ ਨੇ ਆਖਿਆ ਕਿ ਅਜਿਹੇ ਮੇਲਿਆ ਨੂੰ ਧਾਰਮਿਕ ਸੰਸਥਾਵਾਂ ਨਾਲ ਜੋੜਕੇ ਨਹੀ ਵੇਖਿਆ ਜਾਣਾ ਚਾਹੀਦਾ ਸਗੋ ਇਹ ਤਾ ਮੰਨੋਰੰਜਨ ਦਾ ਇਕ ਸਧਾਰਨ ਅਜਿਹਾ ਸਾਧਨ ਹਨ ਜਿਸ ਨਾਲ ਧੀਆਂ ਭੈਣਾਂ ਇੱਕਠੀਆ ਹੋਕੇ ਆਪਣੇ ਦਿਲ੍ਹਾਂ ਦੀਆਂ ਭਾਵਨਾ ਸਾਝੀਆ ਕਰ ਲੈਂਦੀਆ ਹਨ ।

ਤੀਆਂ ਦੇ ਮੇਲੇ ਦੌਰਾਨ ਸੱਜੀਆ ਪੰਜਾਬਣ ਮੁਟਿਆਰਾਂ । ਫੋਟੋ ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares