ਐਨ.ਐਸ.ਕਿਊ.ਐਫ਼ ਅਧਿਆਪਕਾਂ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ਼ ਸਰਕਾਰ ਕੋਲੋਂ ਕਾਨੂੰਨੀ ਕਾਰਵਾਈ ਦੀ ਮੰਗ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਬੀਤੇ ਦਿਨਾਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅਜੋਕੀ ਵੋਕੇਸ਼ਨਲ ਸਿੱਖਿਆ ਖਿਲਾਫ਼ ਬੇਲੋੜਾ ਕੂੜ ਪ੍ਰਚਾਰ ਕੀਤਾ ਗਿਆ, ਜਿਸ ਕਾਰਨ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਅਧਿਆਪਕਾਂ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਅਧਿਆਪਕ ਗੁਰਪ੍ਰੀਤ ਸਿੰਘ ਨੇ ਦੱਸਿਆਂ ਕਿ ਐਨ.ਐਸ.ਕਿਊ.ਐਫ਼ ਪੰਜਾਬ ਦੀ ਹਰਮਨ ਪਿਆਰੀ ਅਤੇ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁਕੀ ਹੈ।ਜਿਸ ਨਾਲ ਪੰਜਾਬੀ ਨੌਜਵਾਨਾਂ ਦਾ ਘਾਣ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਹੱਥਾਂ ਪੈਰਾਂ ਦੀ ਪਈ ਕਿਉਂਕਿ ਉਹ ਨਹੀ ਚਾਹੁੰਦੇ ਕਿ ਗਰੀਬਾਂ ਦੇ ਬੱਚੇ ਇਸ ਵਿਸ਼ੇ ਰਾਹੀਂ ਵਿਦੇਸਾਂ ਚ ਹੁਨਰਮੰਦ ਬਣਕੇ ਜਾਣ।

ਗੌਰਤਲਬ ਕਿ ਇਤਿਹਾਸ ਵਿਚ ਪਹਿਲੀ ਵਾਰ ਵੋਕੇਸ਼ਨਲ ਸਿੱਖਿਆ ਦੇ ਅਗਲੇ ਮਹੀਨੇ ਵਿਸ਼ਵ ਹੁਨਰ ਮੁਕਾਬਲੇ ਰੂਸ ਦੇ ਕਜਾਨ ਸ਼ਹਿਰ ਚ ਕਰਵਾਏ ਜਾ ਰਹੇ ਹਨ।ਜਿਸ ਵਿੱਚ ਭਾਰਤ ਦੇ ਨੌਜਵਾਨਾਂ ਕੋਲੋ ਵਿਸ਼ਵ ਪੱਧਰ ਆਪਣੀ ਪਛਾਣ ਬਣਾਉਣ ਦਾ ਵੱਡਾ ਮੌਕਾ ਹੈ।।ਅੱਜ ਬਠਿੰਡਾ ਜਿਲ੍ਹੇ ਵਿੱਚ ਅਧਿਆਪਕਾਂ ਨੇ ਵੱਡੇ ਪੱਧਰ ਤੇ ਇਕੱਠੇ ਹੋ ਕੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਭਵਿੱਖ ਨਾਲ ਕੋਈ ਖਿਲਵਾੜ ਨ ਕਰੇ।।ਅਧਿਆਪਕਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਜੂਨ ਚ ਸਾਡੇ ਵੋਕੇਸ਼ਨਲ ਬੱਚਿਆਂ ਲਈ ਸਰਕਾਰ ਨੇ ਰੁਜ਼ਗਾਰ ਮੇਲਾ ਲਗਾਇਆ ਸੀ ਜਿਸ ਚ ਸੈਂਕੜੇ ਬੱਚਿਆਂ ਨੂੰ ਰੁਜਗਾਰ ਪ੍ਰਾਪਤ ਹੋਇਆ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares