ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦਾ ਉਦਘਾਟਨੀ ਸਮਾਰੋਹ 13 ਨਵੰਬਰ ਨੂੰ, ‘ਅੰਤਰ ਰਾਸ਼ਟਰੀ ਫੁੱਟਬਾਲ ਟੀਮਾਂ ਕਰਨਗੀਆਂ ਸ਼ਮੂਲੀਅਤ’

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 8 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਨੌਜਵਾਨਾਂ, ਐੱਨ.ਆਰ.ਆਈ. ਵੀਰਾਂ, ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ 2001 ਤੋਂ ਨਿਰੰਤਰ ਬੱਚਿਆਂ ਅਤੇ ਬੱਚੀਆਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਵਾਈ.ਐੱਫ.ਸੀ. ਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਕਰਵਾ ਰਹੀ ਹੈ ਜਿਸ ਵਿਚ ਕਲੱਬ ਦੁਆਰਾ ਚਲਾਏ ਜਾ ਰਹੇ 20 ਸਕੂਲਾਂ ਤੇ 20 ਪਿੰਡਾਂ ਦੇ ਲਗਭਗ 4000 ਲੜਕੇ-ਲੜਕੀਆਂ ਭਾਗ ਲੈਂਦੇ ਹਨ। ਜਿਸ ਵਿਚ ਫੁੱਟਬਾਲ, ਕਬੱਡੀ ਅਤੇ ਰੈਸਲਿੰਗ ਦੇ ਮੁਕਾਬਲੇ ਲੀਗ ਕਮ-ਨਾਕ-ਆਉਟ ਸਿਸਟਮ ਰਾਹੀਂ ਕਰਵਾਏ ਜਾਂਦੇ ਹਨ। ਲੀਗ ਦਾ ਉਦਘਾਟਨੀ ਸਮਾਰੋਹ 13 ਨਵੰਬਰ ਮੰਗਲਵਾਰ ਨੂੰ ਹੋਣ ਜਾ ਰਿਹਾ ਹੈ। ਇਸ ਵਾਰ ਇਹ ਲੀਗ ਰਾਸ਼ਟਰੀ ਪੱਧਰ ਤੇ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ ਦੀ ਕਰਵਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਦੀ ਪ੍ਰਧਾਨਗੀ ਹੇਠ ਇਸ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਕਲੱਬ ਦੇ ਸਾਰੇ ਮੈਂਬਰ ਅਤੇ ਵਲੰਟੀਅਰ ਮੌਜੂਦ ਸਨ। ਮੀਟਿੰਗ ਵਿੱਚ ਪ੍ਰੋਗਰਾਮ ਨਾਲ ਸੰਬੰਧਿਤ ਸਾਰੇ ਮੁੱਦਿਆਂ ਅਤੇ ਕੰਮਾਂ ਤੇ ਗੱਲਬਾਤ ਕੀਤੀ ਗਈ। ਇਸ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦਾ ਮੁੱਖ ਮਕਸਦ ਬੱਚਿਆਂ ਨੂੰ ਇੱਕ ਸਿਹਤ ਵਰਧਕ ਪਲੇਟਫਾਰਮ ਦੇਣਾ ਹੈ।

ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਗੁਰਮੰਗਲ ਦਾਸ, ਕਲੱਬ ਦੇ ਮੈਂਬਰ ਅਤੇ ਵਲੰਟੀਅਰ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares