ਉੱਘੇ ਲੇਖਕ ਮਨਦੀਪ ਸਿੰਘ ਰਜਾਬਾਦੀਆ ਦਾ ਸਿੱਖ ਸ਼ਖਸ਼ੀਅਤਾਂ ਵਲੋ ਸਨਮਾਨ੍ਹ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 20 ਨਵੰਬਰ (ਸਾਬੀ ਚੀਨੀਆ) ਇਟਲੀ ਰਹਿੰਦੇ ਉੱਘੇ ਲੇਖਕ ਮਨਦੀਪ ਸਿੰਘ ਰਜਾਬਾਦੀਆ ਦਾ ਗੁਰਦੁਆਰਾ ਬਾਬਾ ਬੁੱਢਾ ਜੀ ਵਿਤੈਰਬੋ ਦੀ ਪ੍ਰਬੰਧਕ ਕਮੇਟੀ ਵਲੋ ਵਿਸ਼ੇਸ਼ ਸਨਮਾਨ੍ਹ ਕੀਤਾ ਗਿਆ ਹੈ। ਰਜਾਬਾਦੀਆ ਨੂੰ ਇਹ ਸਨਮਾਨ੍ਹ ਉਨਾਂ ਦੁਆਰਾ ਰਚੀਆ ਗਈਆ ਧਾਰਮਿਕ ਰਚਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਦੀ ਅਵਾਜ਼ ਵਿਚ ਰਿਕਾਡਿੰਗ ਕੀਤੀ ਮਨਦੀਪ ਸਿੰਘ ਰਜਾਬਾਦੀਆ ਦੀ ਲਿਖੀ ਧਾਰਮਿਕ ਰਚਨਾ “ਬੁੱਲਟ, ਨੂੰ ਸਰੋਤਿਆ ਵਲੋ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੌਜੂਦ ਭਾਈ ਮਨਜੀਤ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਨੇ ਆਖਿਆ ਕਿ ਮਨਦੀਪ ਸਿੰਘ ਦੀ ਕਲਮ ਨੇ ਕੌਮੀ ਦਰਦ ਨੂੰ ਵਧੀਆ ਤਰੀਕੇ ਲਿਖਕੇ ਲੋਕ ਕਹਿਚਰੀ ਵਿਚ ਪੇਸ਼ ਕੀਤਾ ਹੈ ਜੋ ਇਕ ਸਲਾਹ੍ਹਉਯੋਗ ਉਪਰਾਲਾ ਹੈ ਆਸ ਕਰਦੇ ਹਾਂ ਕਿ ਉਹ ਅੱਗੇ ਵੀ ਇਸੇ ਤਰਾਂ ਸਾਫ ਸੁਥਰੀਆ ਤੇ ਪਰਿਵਾਰਿਕ ਰਚਨਾਵਾਂ ਲਿਖਦਾ ਰਹੇਗਾ ਇਸ ਮੌਕੇ ਤਲਇੰਦਰਜੀਤ ਸਿੰਘ ,ਹਰਭਜਨ ਸਿੰਘ,ਗੁਰਦੀਪ ਸਿੰਘ, ਮਨਇੰਦਰ ਸਿੰਘ ਤੇ ਸਤਨਾਮ ਸਿੰਘ ਵੀ ਉਚੇਚੇ ਤੌਰ ਤੇ ਜਾਹਰ ਸਨ ਜਿੰਨਾਂ ਵਲੋ ਇਸ ਨੌਜਵਾਨ ਲਿਖਾਰੀ ਨੂੰ ਚੰਗੀਆ ਲਿਖਤਾ ਲਈ ਵਧਾਈਆ ਦਿੰਦਿਆ ਹੱਲਾਂਸ਼ੇਰੀ ਦਿੱਤੀ ਗਈ।

ਲੇਖਕ ਮਨਦੀਪ ਸਿੰਘ ਦਾ ਸਨਮਾਨ੍ਹ ਕਰਦੇ ਹੋਏ ਆਗੂ, ਫੋਟੋ ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares