ਇੰਗਲੈਡ ਵਿਖੇ ਹੋ ਰਹੀ ਯੂਰਪੀਅਨ ਕਬੱਡੀ ਚੈਪੀਅਨਸਿੱਪ 2019 ਵਿਚ ਇਟਲੀ ਦੀ ਟੀਮ ਜਿੱਤ ਦੇ ਦਆਵੇ ਨਾਲ ਖੇਡ ਪ੍ਰਦਰਸਣ ਕਰੇਗੀ

ਪੰਜਾਬ ਅਤੇ ਪੰਜਾਬੀਅਤ

*ਇਟਲੀ ਤੋ ਜੱਸੀ ਬਣਵੈਤ ਦੀ ਅਗਵਾਈ ਹੇਠ 11 ਅਕਤੂਬਰ ਨੂੰ ਇੰਗਲੈਡ ਲਈ ਹੋਵੇਗੀ ਰਵਾਨਾ*

ਮਿਲਾਨ(ਇਟਲੀ)09 ਅਕਤੂਬਰ ਵਰਲਡ ਕਬੱਡੀ ਫੈਡਰੇਸਨ ਵਲੋ ਯੂਰਪੀਅਨ ਕਬੱਡੀ ਚੈਪੀਅਨਸਿੱਪ 2019 ਗਲਾਸਗੋ ਇੰਗਲੈਡ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿਚ ਯੁਰਪ ਭਰ ਤੋ ਇਟਲੀ ਸਮੇਤ ਟੀਮਾ ਭਾਗ ਲੈ ਰਹੀਆ ਹਨ ਇਟਾਲੀਅਨ ਕਬੱਡੀ ਫੈਡਰੇਸਨ ਦੇ ਪ੍ਰਧਾਨ ਸ; ਜਸਵੀਰ ਸਿੰਘ ਬਣਵੈਤ ਦੀ ਅਗਵਾਈ ਹੇਠ 15 ਮੈਬਰੀ ਟੀਮ ਨੈਸਨਲ ਸਟਾਇਲ ਅਤੇ ਪੰਜਾਬ ਸਟਾਇਲ ਕਬੱਡੀ ਖੇਡਣ ਜਾ ਰਹੀ ਹੈ

ਇਸ ਸਬੰਧੀ ਜਾਣਕਾਰੀ ਦਿੰਦੇ ਸ; ਜਸਵੀਰ ਸਿੰਘ ਬਣਵੈਤ ਨੇ ਦੱਸਿਆ ਕਿ ਇੰਗਲੈਡ ਵਿਖੇ ਹੋ ਰਹੀ ਯੂਰਪੀਅਨ ਕਬੱਡੀ ਚੈਪੀਅਨਸਿੱਪ ਵਰਲਡ ਕਬੱਡੀ ਫੈਡਰੇਸਨ ਵਲੋ 12 ਅਤੇ 13 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਵਿਚ ਇਟਲੀ ਦੀ ਟੀਮ ਵਲੋ ਪਿਛਲੇ ਕਈ ਮਹੀਨਿਆ ਤੋ ਕਬੱਡੀ ਖੇਡ ਦਾ ਅਭਿਆਸ ਮੈਚ ਖੇਡੇ ਜਾ ਰਿਹਾ ਹੈ

ਇਸ ਮੌਕੇ ਸ; ਜਸਵੀਰ ਸਿੰਘ ਬਣਵੈਤ ਨੇ ਦਆਵਾ ਕੀਤਾ ਕਿ ਯੂਰਪੀਅਨ ਕਬੱਡੀ ਚੈਪੀਅਨਸਿੱਪ 2019 ਵਿਚ ਇਟਲੀ ਦੀ ਟੀਮ ਜਿੱਤ ਹਾਸਿਲ ਕਰਕੇ ਚੈਪੀਅਨਸਿੱਪ ਆਪਣੇ ਨਾਮ ਕਰੇਗੀ ਇਸ ਟੀਮ ਦੇ ਜੁਵਰਾਜ ਸਿੰਘ ਬਣਵੈਤ,ਗੁਰਪੀਤ ਸਿੰਘ ,ਗੁਰਜੀਤ ਸਿੰਘ ਸੈਣੀ, ਸਾਹਿਲ ਸੈਣੀ, ਸੰਦੀਪ ਸੀਪਾ ,ਕਮਲ ਬੋਬੀ,ਚਰਨਜੀਤ ਸਿੰਘ,ਸਤਿੰਦਰਜੀਤ ਸਿੰਘ ,ਇੰਦਰਜੀਤ ਸਿੰਘ ,ਬਲਵਿੰਦਰ ਸਿੰਘ, ਸੁਖਮੰਦਰ ਸਿੰਘ, ਅਮਨਦੀਪ ਸਿੰਘ ,ਸੋਨੂੰ ਸਿੰਘ, ਹਰਮੰਗਲ ਸਿੰਘ ਖਿਡਾਰੀਆ ਵਿਚ ਸਾਮਿਲ ਹਨ

ਕੈਪਸਨ;ਇਟਾਲੀਅਨ ਕਬੱਡੀ ਫੈਡਰੇਸਨ ਦੇ ਪ੍ਰਧਾਨ ਸ; ਜਸਵੀਰ ਸਿੰਘ ਬਣਵੈਤ ਆਪਣੀ ਟੀਮ ਦੇ ਖਿਡਾਰੀਆ ਨਾਲ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares