ਇਹ ਗੱਲ ਮੇਰੇ ਲਈ ਐਦਾਂ ਸੀ ਜਿਵੇ ਕਿਸੇ ਨੇ ਮੇਰੇ ਹੱਸਦੇ ਦੇ ਜੋਰ ਦੀ ਚਪੇੜ ਮਾਰ ਦਿੱਤੀ ਹੋਵੇ ਤੇ ਮੇਰੇ ਖੁਸ਼ ਹੋਣ ਦੇ ਸਾਰੇ ਕਾਰਨ ਖੋਹ ਲੈ ਹੋਣ

ਪੰਜਾਬ ਅਤੇ ਪੰਜਾਬੀਅਤ

ਇੱਕ ਦਰਦ ਜੋ ਹਰ ਪਰਦੇਸੀ ਹੰਢਾਉਂਦਾ- ਮੈਂ ਕਨੇਡਾ ਰਾਤ ਨੂੰ ਤਕਰੀਬਨ 2 ਵਜੇ ਜਹਾਜ਼ੋਂ ਉੱਤਰਿਆ ਅਤੇ ਆਪਣੇ ਰਿਸ਼ਤੇਦਾਰ ਦੀ ਕਾਰ ਰਾਹੀ ਖੁਸ਼ੀ ਚ ਫੁੱਲਿਆ ਹੋਇਆ ਉਹਨਾਂ ਦੇ ਘਰ ਪਹੁੰਚਿਆ। ਸਾਰੇ ਖੁਸ਼ ਸਨ ਪਰ ਮੇਰੇ ਅਤੇ ਮੇਰੀ ਪਤਨੀ ਤੋਂ ਚਾਹ੍ਹ ਨਹੀਂ ਸੀ ਚੱਕਿਆ ਜਾ ਰਿਹਾ।

ਸ਼ਾਮ ਨੂੰ ਮੇਰੀ ਪਤਨੀ ਦੀ ਭੈਣ ਨੂੰ ਇੰਡੀਆ ਤੋਂ ਫੋਨ ਆਇਆ ਅਤੇ ਉਹ ਗੱਲ ਕਰਨ ਦੂਸਰੇ ਕਮਰੇ ਚ ਚਲੀ ਗਈ ਪਰ ਗੱਲ ਕਰਣ ਮਗਰੋਂ ਭੀਜੀਆ ਅੱਖਾਂ ਨਾਲ ਵਾਪਿਸ ਆ ਕੇ ਬੈਠ ਗਈ,ਇਹ ਮੇਰੀ ਪਤਨੀ ਦੀ ਤਾਇਆ ਜੀ ਦੀ ਕੁੜੀ ਸੀ। ਮੇਰੀ ਪਤਨੀ ਜੋ ਰਸੋਈ ਚ ਸੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਸਨੂੰ ਨਾ ਦੱਸਿਓ ਵੀ ਉਸਦੀ (ਮੇਰੀ ਪਤਨੀ ਦੀ ) ਭਰਜਾਈ ਪੂਰੀ ਹੋ ਗਈ।

ਇਹ ਗੱਲ ਮੇਰੇ ਲਈ ਐਦਾਂ ਸੀ ਜਿਵੇ ਕਿਸੇ ਨੇ ਮੇਰੇ ਹੱਸਦੇ ਦੇ ਜੋਰ ਦੀ ਚਪੇੜ ਮਾਰ ਦਿੱਤੀ ਹੋਵੇ ਤੇ ਮੇਰੇ ਖੁਸ਼ ਹੋਣ ਦੇ ਸਾਰੇ ਕਾਰਨ ਖੋਹ ਲੈ ਹੋਣ, ਮੈ ਸੋਗ ਚ ਡੋਬ ਗਿਆ।  ਸਾਡੇ ਕੈਨੇਡਾ ਆਉਣ ਦੀ ਖੁਸ਼ੀ ਨੂੰ ਇਸ ਖ਼ਬਰ ਨੇ ਇਕ ਅਜਿਹਾ ਹਲੂਣਾ ਦਿੱਤਾ ਵੀ ਸਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਿਸਦੀ ਮੌਤ ਹੋਈ ਹੈ ਉਸਦੀ ਉਮਰ ਤਕਰੀਬਨ 32 ਸਾਲ ਸੀ ਅਤੇ ਉਸਦਾ ਇੱਕ ਮੁੰਡਾ ਹੈ ਉਸਦੀ ਉਮਰ ਤਕਰੀਬਨ 5 ਕ ਸਾਲ ਹੈ।

ਜਦ ਮੇਰੀ ਪਤਨੀ ਰਸੋਈ ਚੋ ਬਾਹਰ ਆਈ ਤਾਂ ਉਸਨੇ ਆਪਣੀ ਭੈਣ ਨੂੰ ਰੋਂਦੇ ਹੋਏ ਦੇਖਿਆ ਤਾਂ ਉਸਦੇ ਜ਼ਿਆਦਾ ਪੁੱਛਣ ਤੇ ਉਸਨੇ ਦੱਸ ਫਿਰ ਦੱਸ ਹੀ ਦਿੱਤਾ ਵੀ ਭਾਬੀ ਪੂਰੀ ਹੋ ਗਈ। ਉਹ ਬੇਚਾਰੀ ਜਿਓ ਲੱਗੀ ਰੋਣ ਬਸ ਚੁਪ ਨਾ ਹੋਵੇ। ਮੈ ਘਰੋਂ ਬਾਹਰ ਟਹਿਲਣ ਲੱਗ ਪਿਆ ਨਾਲ ਸੋਚਣ ਲੱਗ ਪਿਆ ਵੀ ਇਹ ਕੀ ਹੋ ਗਿਆ।

ਅੱਜ ਮੇਰਾ ਕੈਨੇਡਾ ਚ ਪਹਿਲਾ ਦਿਨ ਸੀ। ਪਰ ਅੱਜ ਹੀ ਆ ਕੇ ਸਮਝ ਲੱਗ ਗਈ ਵੀ ਜੋ ਵਿਦੇਸ਼ਾਂ ਚ ਰਹਿੰਦੇ ਨੇ ਉਹ ਇਹੋ ਜਿਹੇ ਕਿੰਨੇ ਦੁੱਖ ਹਰ ਰੋਜ ਹੰਢਾਉਂਦੇ ਹੋਣਗੇ। ਜਦੋ ਮੇਰੀ ਪਤਨੀ ਰੋ ਰਹੀ ਸੀ ਉਦੋਂ ਮੈਨੂੰ ਇਹ ਨਾ ਪਤਾਂ ਲਗੇ ਵੀ ਮੈਂ ਉਸਨੂੰ ਕੀ ਕਹਿਕੇ ਚੁਪ ਕਰਾਵਾ।

ਕੁਝ ਨਾ ਸਮਝ ਲੱਗੇ ਵੀ ਕੀ ਕਰਾ ਜਾ ਬੋਲਾ ਤਾਂ ਜੋ ਸਾਰੀਆਂ ਨੂੰ ਦਿਲਾਸਾ ਮਿਲ ਸਕੇ। ਅਸਲ ਚ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈ ਅਫਸੋਸ ਕਿਵੇਂ ਕਰਾ ਅਤੇ ਆਪਣੀ ਪਤਨੀ ਦੇ ਅਤੇ ਬਾਕੀ ਰਿਸ਼ਤੇਦਾਰਾਂ ਦੇ ਇਸ ਦਰਦ ਨੂੰ ਕਿਵੇਂ ਵੰਡਾਵਾਂ।

ਹੱਡਬੀਤੀ -ਜਸਪਾਲ ਸਿੰਘ ਬੱਲ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares