ਇਸ ਰੇਟ ਵਿਕੀ ਭਗਤਾਂਵਾਲਾ ਮੰਡੀ ਵਿੱਚ ਪਹੁੰਚੀ ਬਾਸਮਤੀ 1509 ਦੀ ਪਹਿਲੀ ਢੇਰੀ…Punjab ate punjabiyat

ਪੰਜਾਬ ਅਤੇ ਪੰਜਾਬੀਅਤ

ਅੰਮ੍ਰਿਤਸਰ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਅੱਜ 1509 ਦੀ ਪਹਿਲੀ ਢੇਰੀ ਦੀ ਆਮਦ
ਹੋਈ ਕਿਸਾਨ ਜਰਨੈਲ ਸਿੰਘ ਚੱਕਬਾਲਾ ਵੱਲੋਂ ਲਿਆਂਦੇ ਝੋਨੇ ਦਾ ਇੱਕ ਨਿੱਜੀ ਫਰਮ ਵੱਲੋਂ 2741 ਰੁਪਏ ਪ੍ਰਤੀ ਕੁਇੰਟਲ ਭਾਅ ਲਗਾਇਆ ਗਿਆ ।

ਦੇਖਿਆ ਜਾਵੇ ਤਾਂ ਇਹ 1509 ਦਾ ਕੋਈ ਬਹੁਤਾ ਚੰਗਾ ਭਾਅ ਨਹੀਂ ਹੈ। ਕਿਸਾਨਾਂ ਨੂੰ ਇਸ ਵਾਰ ਬਾਸਮਤੀ ਤੋਂ ਕਾਫੀ ਉਮੀਦ ਸੀ । ਕੁਝ ਕਿਸਾਨ ਉਮੀਦ ਕਰ ਰਹੇ ਸਨ ਕਿ ਇਸ ਵਾਰ ਪਿਛਲੇ ਸਾਲ ਦੀ ਤਰ੍ਹਾਂ 1509 ਦਾ ਭਾਅ ਚੰਗਾ ਜਾਵੇਗਾ ਤੇ ਘੱਟੋ-ਘੱਟ ਤਿੰਨ ਹਜ਼ਾਰ ਤੋਂ ਚਾਰ ਹਜ਼ਾਰ ਦੇ ਵਿੱਚ ਤਾਂ ਜ਼ਰੂਰ ਹੋਵੇਗਾ ।

ਕੁਝ ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਭਾਅ ਸ਼ਾਇਦ 5000 ਤੱਕ ਵੀ ਹੋ ਜਾਵੇਗਾ , ਪਰ ਵਿਦੇਸ਼ਾਂ ਵਿੱਚੋਂ ਵਾਪਸ ਆ ਰਹੀ ਬਾਸਮਤੀ ਕਾਰਨ ਸ਼ਾਇਦ ਕਿਸਾਨਾਂ ਨੂੰ ਉਹ ਭਾਅ ਨਹੀਂ ਮਿਲ ਰਿਹਾ ਜਿਸ ਦੀ ਉਹਨਾਂ ਨੂੰ ਉਮੀਦ ਸੀ । ਪਰ ਬਾਸਮਤੀ ਦੇ ਭਾਅ ਵਧਦੇ ਘੱਟਦੇ ਰਹਿੰਦੇ ਹਨ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਬਾਸਮਤੀ ਦੇ ਭਾਅ ਵਿੱਚ ਤੇਜ਼ੀ ਆ ਜਾਵੇ ।

ਇਸ ਮੌਕੇ ਗੱਲ੍ਹਾ ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਭਗਤਾ ਵਾਲਾ ਦੇ ਪ੍ਰਧਾਨ ਸੁਖਦੇਵ ਸਿੰਘ ਸੋਹਲ ਨੇ ਕਿਸਾਨਾਂ ਨੂੰਅਪੀਲ ਕਰਦਿਆਂ ਕਿਹਾ ਹਰੇਕ ਜ਼ਿਮੀਦਾਰ ਆਪਣੀ ਸੁੱਕੀ ਫ਼ਸਲ ਹੀ ਮੰਡੀ ਲੈਕੇ ਆਵੇ ਤਾਂਜੋ ਉਸਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares