ਇਸ ਨੂੰ ਤੁਸੀਂ ਕੀ ਕਹੋਗੇ?? ਪੁਲਿਸ ਦੀ ਬਦਕਿਸਮਤੀ ਜਾਂ ਲੁਟੇਰਿਆਂ ਦੀ ਖੁਸ਼ਕਿਸਮਤੀ!! …ਕੋਕਾ ਕੋਲਾ ਦੀ 30 ਰੁਪਏ ਵਾਲੀ ਬੋਤਲ ਨੇ ਫਸਾਏ ਲੁਟੇਰੇ, ਜਾਣੋ ਕਿਵੇਂ, ਦੇਖੋ ਵੀਡੀਓ

ਪੰਜਾਬ ਅਤੇ ਪੰਜਾਬੀਅਤ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਹਰ ਤਰ੍ਹਾਂ ਨਾਲ ਸਖਤ ਪਹਿਰਾ ਰੱਖਿਆ ਗਿਆ ਹੈ। ਪੁਲਿਸ ਬਹੁਤ ਹੀ ਸਖ਼ਤੀ ਨਾਲ ਹਰ ਸਮੇਂ ਗਲਤ ਅਨਸਰਾਂ ਤੇ ਨਜ਼ਰ ਰੱਖ ਰਹੀ ਹੈ। ਫਿਰ ਵੀ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਜਾਣ ਉਹ ਵੀ ਪੁਲਿਸ ਥਾਣੇ ਦੇ ਬਿਲਕੁਲ ਨਾਲ ਤਾਂ ਫੇਰ ਇਸ ਨੂੰ ਤੁਸੀਂ ਕੀ ਕਹੋਗੇ?? ਪੁਲਿਸ ਦੀ ਬਦਕਿਸਮਤੀ ਜਾਂ ਲੁਟੇਰਿਆਂ ਦੀ ਖੁਸ਼ਕਿਸਮਤੀ!! ਕਹਿੰਦੇ ਹਨ ਕਿ ਚੋਰੀ ਨੂੰ ਮੋਹਰੀ ਰਹਿ ਹੀ ਜਾਂਦੀ ਹੈ। ਚੋਰ ਜਾਂ ਲੁਟੇਰਾ ਕੋਈ ਨਾ ਕੋਈ ਸਬੂਤ ਛੱਡਣ ਦੀ ਗਲਤੀ ਕਰ ਹੀ ਦਿੰਦਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਮਜੀਠਾ ਰੋਡ ਤੇ ਲੁਟੇਰਿਆਂ ਦੁਆਰਾ ਇੱਕ ਮਨੀ ਐਕਸਚੇਂਜ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਕੀਤੀ ਗਈ।

ਦੁਕਾਨ ਮਾਲਕਾਂ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਤਿੰਨ ਲੁਟੇਰੇ ਮੂੰਹ ਢਕ ਕੇ ਉਨ੍ਹਾਂ ਦੀ ਦੁਕਾਨ ਵਿੱਚ ਆਏ। ਆ ਕੇ ਉਨ੍ਹਾਂ ਨੇ ਨਕਦੀ ਦੀ ਮੰਗ ਕੀਤੀ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਕੋਲ ਪਿਸਤੌਲ ਸੀ। ਲੁਟੇਰੇ ਜਾਂਦੇ ਸਮੇਂ ਦੁਕਾਨ ਮਾਲਕਾਂ ਦੇ ਮੋਬਾਇਲ ਫੋਨ ਤੱਕ ਵੀ ਖੋਹ ਕੇ ਲੈ ਗਏ। ਇਹ ਵਾਰਦਾਤ ਥਾਣਾ ਸਦਰ ਦੇ ਇਲਾਕੇ ਵਿੱਚ ਵਾਪਰੀ ਦੁਕਾਨ ਦੇ ਇੱਕ ਪਾਸੇ ਨਜ਼ਦੀਕ ਹੀ ਠਾਣਾ ਹੈ ਅਤੇ ਪਿੱਛੇ ਵਾਲੀ ਸਾਈਡ ਤੇ ਮੇਅਰ ਦੀ ਰਿਹਾਇਸ਼ ਹੈ। ਇਹ ਘਟਨਾ ਸ਼ਾਮ ਛੇ ਵਜੇ ਵਾਪਰੀ ਦੱਸੀ ਜਾਂਦੀ ਹੈ। ਲੁਟੇਰੇ ਦੁਕਾਨ ਮਾਲਕਾਂ ਦੀਆਂ ਜੇਬਾਂ ਵਿੱਚੋਂ ਵੀ ਪੈਸੇ ਕਢਵਾਉਣ ਵਿਚ ਕਾਮਯਾਬ ਹੋਏ। ਉਹ ਤਕਰੀਬਨ 70 ਹਜ਼ਾਰ ਰੁਪਏ ਲੁੱਟਣ ਵਿਚ ਕਾਮਯਾਬ ਹੋ ਗਏ।

ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਤੋਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਦਾ ਚਿਹਰਾ ਸਾਫ਼ ਦਿਸ ਗਿਆ। ਕਿਉਂਕਿ ਲੁਟੇਰੇ ਜਾਣ ਸਮੇਂ ਨਾਲ ਦੀ ਦੁਕਾਨ ਵਿੱਚੋਂ ਕੋਲਡ ਡਰਿੰਕ ਦੀ ਬੋਤਲ ਖਰੀਦਣ ਲੱਗ ਪਿਆ। ਜਿਸ ਕਾਰਨ ਉਸ ਦੀ ਫੋਟੋ ਕੈਮਰੇ ਵਿੱਚ ਕੈਦ ਹੋ ਗਈ। ਪੁਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਹਿਮ ਸੁਰਾਗ ਮਿਲ ਗਏ ਹਨ। ਪੁਲਸ ਛੇਤੀ ਹੀ ਲੁਟੇਰਿਆਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਵੇਗੀ। ਲੁਟੇਰੇ ਹੁਣ ਭੱਜ ਨਹੀਂ ਸਕਦੇ। ਹੇਠਾਂ ਦੇਖੋ ਇਸ ਮਾਮਲੇ ਦੀ ਵੀਡੀਓ ਰਿਪੋਰਟ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares