ਇਮਰਾਨ ਖਾਨ ਦਾ ਨਾਮ ਸੁਨੈਰੀ ਪਨਿਆ ਤੇ ਲਿਖਿਆ ਜਾਵੇਗਾ….ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਟਲੀ

ਪੰਜਾਬ ਅਤੇ ਪੰਜਾਬੀਅਤ

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਟਲੀ ਦੇ ਪ੍ਰਧਾਨ ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ. ਵਿਕਰਮਜੀਤ ਸਿੰਘ ਵਿੱਕੀ ਮੀਡੀਆ ਪ੍ਰਧਾਨ ਸ. ਜਰਨੈਲ ਸਿੰਘ ਖਾਲਸਾ ਜਨਰਲ ਸਕੱਤਰ ਸ. ਤਰਸੇਮ ਸਿੰਘ ਤੇ ਇਟਲੀ ਭਰ ਤੋ ਸਮੂਹ ਮੈਂਬਰਾਂ ਨੇ ਇਮਰਾਨ ਖਾਨ ਨੂੰ ਵਿਸ਼ੇਸ਼ ਤੋਰ ਤੇ ਵਧਾਈ ਦਿੰਦੇ ਹੋਏ ਕਿਹਾ ਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਟਲੀ ਉਨਾਂ ਨੂੰ ਦਿਲੋ ਸਲਾਮ ਕਰਦੀ ਹੈ ਆਉਣ ਵਾਲੇ ਸਮੇ ਵਿੱਚ ਇਮਰਾਨ ਖਾਨ ਜੀ ਦਾ ਨਾਮ ਸੁਨੈਰੀ ਪਨਿਆ ਤੇ ਲਿਖਿਆ ਜਾਵੇਗਾ ਪ੍ਧਾਨ ਸਾਹਿਬ ਨੇ ਕਿਹਾ ਜੋ 20 ਡਾਲਰ ਫੀਸ ਮਾਫ ਕਰਕੇ ਰੋਲਾ ਪਾਉਣ ਵਾਲਿਆ ਦਾ ਮੂਹ ਬੰਦ ਕੀਤਾ ਹੈ ਸਿੱਖ ਕੌਮ 20 ਡਾਲਰ ਤੋ ਵੀ ਜਿਆਦਾ ਦੇ ਕੇ ਆਵੇਗੀ ਗੁਰੂ ਨਾਨਕ ਦੇ ਖਜਾਨੇ ਹਮੇਸ਼ਾ ਭਰਭੂਰ ਸੀ ਤੇ ਭਰਭੂਰ ਰਹਿਣਗੇ


ਸੂਤਰਾਂ ਮੁਤਾਬਿਕ ਪਾਕਿ ਸਰਕਾਰ ਸਿੱਖਾਂ ਨਾਲ ਅਪਣੇ ਰਿਸਤਿਆਂ ਨੂੰ ਬਿਹਤਰ ਬਣਾਉਣ ਲਈ ਸਿੱਖ ਯਾਤਰੀਆਂ ਲਈ ਘੱਟ ਫੀਸ ਵਾਲੇ ਇਕ ਸਾਲ ਦੇ ਮਲਟੀਪਲ ਯਾਤਰਾ ਵੀਜਾ ਨੂੰ ਜਲਦ ਮਨਜ਼ੂਰੀ ਦੇਣ ਵਾਲੀ ਹੈ ਅਤੇ ਯੂਰਪ ਦੀਆਂ ਸੰਗਤਾ ਲਈ ਸਿੱਧੀਆ

ਉਡਾਣਾਂ ਨੂੰ ਵੀ ਹਰੀ ਝੰਡੀ ਮਿਲਣ ਦੀ ਆਸ ਬੱਝ ਗਈ ਹੈ। ਪਾਕਿਸਤਾਨ ਸਰਕਾਰ ਸਿੱਖਾਂ ਨਾਲ ਅਪਣੇ ਸੰਬੰਧ ਬਿਹਤਰ ਕਰਨ ਲਈ ਪਹਿਲਾਂ ਸਰਹੱਦ ’ਤੇ ਕਰਤਾਰਪੁਰ ਲਾਂਘੇ ਨੂੰ ਮੁਕਮੰਲ ਕਰਨ ਦੇ ਨੇੜੈ ਪਹੁੰਚ ਗਈ ਹੈ

ਤੇ ਲਾਂਘੇ ਲਈ ਇਮਰਾਨ ਖ਼ਾਨ, ਜਨਰਲ ਬਾਜਵਾ ਵਲੋ ਡੂੰਘੀ ਦਿਲਚਸਪੀ ਲੈ ਕੇ ਕਰਤਾਰਪੁਰ ਲਾਘੇ ਨੂੰ ਅੰਤਿਮ ਰੂਪ ਦਿਤਾ ਜਾ ਰਿਹਾ ਹੈ ਤਾ ਜੋ ਲਾਂਘੇ ਦਾ ਉਦਘਾਟਨ ਕੀਤਾ ਜਾ ਸਕੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares