ਇਟਾਲੀਅਨ ਪਾਸਪੋਰਟ ਹੋਲਡਰ ਭਾਰਤੀਆਂ ਲਈ ਪਰਿਵਾਰਕ ਮੈਂਬਰਾਂ ਨੂੰ ਇਟਲੀ ਆਸਾਨੀ ਨਾਲ਼ ਬੁਲਾ ਸਕਦੇ ਹਨ: ਸੰਜੀਵ ਲਾਂਬਾ

ਪੰਜਾਬ ਅਤੇ ਪੰਜਾਬੀਅਤ

ਬ੍ਰੇਸ਼ੀਆ (ਇਟਲੀ) 13 ਸਤੰਬਰ(ਪੱਤਰ ਪ੍ਰੇਰਕ)ਇਟਲੀ ਅਤੇ ਹੋਰ ਮੁਲਕਾਂ ਲਈ ਇਮੀਗਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਜੰਸੀ ਪੰਜਾਬ ਸਰਵਿਸਜ ਦੇ ਐਮ ਡੀ ਸ਼੍ਰੀ ਸੰਜੀਵ ਲਾਂਬਾ ਨੇ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਇਟਾਲੀਅਨ ਪਾਸਪੋਰਟ ਭਾਰਤੀਆਂ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਣਾ ਅਤਿ ਆਸਾਨ ਹੋ ਗਿਆ ਹੈ।

ਸ਼੍ਰੀ ਲਾਂਬਾ ਨੇ ਦੱਸਿਆ ਕਿ ਇਟਲੀ ਸਰਕਾਰ ਦੀ ਗ੍ਰਹਿ ਨੀਤੀ ਅਨੁਸਾਰ ਇੱਥੋਂ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਵਿਅਕਤੀ ਛੇਤੀ ਅਤੇ ਸਰਲ ਢੰਗ ਨਾਲ਼ ਆਪਣੇ ਪਰਿਵਾਰਕ ਮੈਂਬਰ ਬੁਲਾ ਸਕਦੇ ਹਨ।ਦੱਸਣਯੋਗ ਹੈ ਕਿ ਸ਼੍ਰੀ ਸੰਜੀਵ ਲਾਂਬਾ ਇਟਲੀ ਦੀ ਇਮੀਗ੍ਰੇਸ਼ਨ ਸਬੰਧੀ ਜਿਵੇ ਕਿ ਫੈਮਲੀ ਵੀਜਾ ਲੈਣ ਲਈ ਫਾਇਰ ਤਿਆਰ ਕਰਨਾ,ਵੱਖ ਵੱਖ ਭਾਸ਼ਾਵਾਂ ਤੋਂ ਇਟਾਲੀਅਨ ਵਿੱਚ ਟ੍ਰਾਂਸਲੇਸ਼ਨ ,ਸਰਟੀਫੀਕੇਟਜ ਪਟਿਆਲਾ ਹਾਉਸ ਤੋਂ ਅਟੈਸਟਡ ਕਰਵਾਉਣ ਆਦਿ ਲਈ ਵੀ ਸੇਵਾਵਾਂ ਪ੍ਰਦਾਨ ਕਰਦੇ ਹਨ।ਉਹ ਇਟਲੀ ਦੇ ਟੁਰਿਸਟ ਵੀਜੇ ਲਈ ਵੀ ਮਾਹਿਰ ਹਨ।ਅਤੇ ਅਕਸਰ ਇਟਲੀ ਆਉਦੇ ਜਾਂਦੇ ਰਹਿੰਦੇ ਹਨ।

ਅਤੇ ਇੱਥੇ ਉਹ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਵੀ ਵਿਸ਼ੇਸ਼ ਯੋਗਦਾਨ ਦਿੰਦੇ ਰਹਿੰਦੇ ਹਨ।ਜਿਸ ਦੇ ਮੱਦੇਨਜਰ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਦੁਆਰਾ ਸ਼੍ਰੀ ਲਾਂਬਾ ਨੂੰ ਪਿਆਰ ਸਤਿਕਾਰ ਤੇ ਵਿਸ਼ੇਸ਼ ਮਾਣ ਸਨਮਾਨ ਵੀ ਖੂਬ ਦਿੱਤਾ ਜਾਂਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares