ਇਟਲੀ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ ਹੋਈ

ਪੰਜਾਬ ਅਤੇ ਪੰਜਾਬੀਅਤ

ਗੁਰੂ ਨਾਨਕ ਨੇ ਕਾਇਨਾਤ ਦਾ ਭਲ੍ਹਾ ਮੰਗਦਿਆ ਸਧਾਰਨ ਜੀਵਨ ਗੁਜਾਰਿਆ, ਭਾਈ ਪੰਥਪ੍ਰੀਤ ਸਿੰਘ ਖਾਲਸਾ


ਮਿਲਾਨ ਇਟਲੀ 12 ਜੁਲਾਈ (ਸਾਬੀ ਚੀਨੀਆ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ੍ਹਾ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਆਰੰਭਤਾ ਮੌਕੇ ਇਟਲੀ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ।

ਫੇਰਾਗੋਲਾ ਦੀਆਂ ਸੰਗਤਾਂ ਵਲੋ ਸ੍ਰੀ ਆਖੰਠ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ ਭੋਗ ਉਪਰੰਤ ਸਜਾਏ ਦੀਵਾਨਾਂ ਚੋ ਪੰਥ ਪ੍ਰਸਿੱਧ ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਉਦਿਆ ਹੋਇਆ ਆਖਿਆ ਕਿ ਗੁਰੂ ਨਾਨਕ ਬਾਬਾ ਪੂਰੀ ਕਾਇਨਾਤ ਦੇ ਸਾਂਝੇ ਗੁਰੂ ਹੋਏ ਹਨ ਜਿੰਨਾਂ ਦੁਨੀਆ ਭਰਦੇ ਵੱਖ ਵੱਖ ਦੇਸ਼ਾਂ ਦੀਆ ਉਦਾਸੀਆ ਕਰਦੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਿਆ ਸੱਚੇ ਮਾਰਗ ਚੱਲਣ ਦਾ ਉਪਦੇਸ਼ ਦਿੰਦੇ ਹੋਏ ਲੋਕਾਈ ਨੂੰ ਵਹਿਮਾਂ ਭਰਮਾਂ ਤੋ ਦੂਰ ਰਹਿਣ ਲਈ ਵੀ ਪ੍ਰੇਰਿਆ ਉਨਾਂ ਸੰਗਤਾਂ ਨੂੰ ਸੰਗਤਾਂ ਨੂੰ 550 ਵੇ ਸਮਾਗਮਾਂ ਲਈ ਪ੍ਰੇਰਿਤ ਕਰਦਿਆ ਆਖਿਆ ਅਸੀ ਵੱਡੇਭਾਗਾਂ ਵਾਲੇ ਹਾਂ ਕਿ ਸਾਨੂੰ 550 ਸੋ ਸਾਲਾਂ ਸਮਾਗਮਾਂ ਵਿਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਇੰਨਾਂ ਸਮਾਗਮਾਂ ਵਿਚ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੀਦਾ ਹੈ ਸ਼ਾਇਦ ਅਜਿਹਾ ਮੌਕਾ ਦੁਬਾਰਾ ਨਾ ਮਿਲ ਸਕੇ ।

ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਭਾਈ ਪੰਥਪ੍ਰੀਤ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨ੍ਹਿਤ ਵੀ ਕੀਤਾ ਗਿਆ ਦੱਸਣਯੌਗ ਹੈ ਕਿ ਭਾਈ ਸਾਹਿਬ ਇੰਨੀ ਦਿਨੀ ਇਟਲੀ, ਸਪੇਨ ਤੇ ਜਰਮਨੀ ਆਦਿ ਦੇ ਵੱਖ ਵੱਖ ਸ਼ਹਿਰਾਂ ਵਿਚ ਸਿੱਖ ਸੰਗਤਾਂ ਨੂੰ ਕਥਾ ਵਿਚਾਰਾਂ ਸ਼ਰਵਣ ਕਰਵਾਉਣ ਲਈ ਇਕ ਮਹੀਨੇ ਲਈ ਯੂਰਪ ਫੇਰੀ ਤੇ ਹਨ ।

ਭਾਈ ਪੰਥਪ੍ਰੀਤ ਸਿੰਘ ਨੂੰ ਸਨਮਾਨ੍ਹਿਤ ਕਰਦੇ ਹੋਏ ਲਵੀਨੀਉ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਫੋਟੋ ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares