ਇਟਲੀ! ਸਿੱਖ ਜੱਥੇਬਦੀਆ ਵਲੋ ਬੀਬੀ ਖਾਲੜਾ ਨੂੰ ਜਿਤਾਉਣ ਦੀ ਅਪੀਲ…ਖਡੂਰ ਸਾਹਿਬ ਚੋ ਪੰਜਾਬੀਆ ਦੀ ਅਣਖ ਦਾਅ੍ਹ ਤੇ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 15 ਮਈ (ਸਾਬੀ ਚੀਨੀਆ) 19 ਮਈ ਨੂੰ ਹੋਣ ਹਾ ਰਹੀਆ ਲੋਕ ਸਭਾ ਚੋਣਾਂ ਚੋ ਪੰਥਕ ਹਲਕਾ ਖਡੂਰ ਸਾਹਿਬ ਤੋ (ਪੀ,ਡੀ,ਏ) ਦੇ ਸਾਂਝੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਲਈ ਇਟਲੀ ਦੀਆਂ ਸਿੱਖ ਜੱਥੇਬੰਦੀਆ ਵਲੋ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਕੇ ਅਣਖੀ ਹੋਣ ਦਾ ਸਬੂਤ ਦੇਣ ।

ਪ੍ਰੈਸ ਨਾਲ ਗੱਲਬਾਤ ਕਰਦਿਆ ਮਨਜੀਤ ਸਿਘ, ਤਜਵਿੰਦਰ ਸਿੰਘ,ਬਿਕਰਮਜੀਤ ਸਿੰਘ ਨੇ ਸਾਂਝੇ ਤੌਰ ਤੇ ਆਖਿਆ ਕਿ ਖਾਲੜਾ ਪਰਿਵਾਰ ਦੀ ਪੰਜਾਬੀਆ ਲਈ ਬੜੀ ਵੱਡੀ ਕੁਰਬਾਨੀ ਹੈ ਤੇ ਆਸ ਕਰਦੇ ਹਾਂ ਕਿ ਖਡੂਰ ਸਾਹਿਬ ਦੇ ਲੋਕ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਕੇ ਲੋਕ ਪੱਖੀ ਲੀਡਰਸ਼ਿਪ ਤੇ ਮੋਹਰ ਲਾਉਣਗੇ। ਇੰਨਾਂ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾ ਦਾ ਹਿਸਾਬ ਰੱਖਣ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦਾ ਮੁੱਲ ਮੋੜਨ ਦਾ ਇਸ ਤੋ ਵਧੀਆ ਸਮਾਂ ਕਦੇ ਨਹੀ ਆਵੇਗਾ।

ਇਸ ਮੌਕੇ ਮੌਜੂਦਾਂ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆ ,ਖੇਡ ਕਲੱਬਾਂ ਤੇ ਸਮਾਜ ਭਲਾਈ ਸੰਸਥਾਵਾਂ ਦੇ ਆਗੂਆਂ ਨੇ ਆਪਣੇ ਸਬੋਧਨ ਵਿਚ ਇੱਥੋ ਤੱਕ ਆਖਿਆ ਕਿ ਖਡੂਰ ਸਾਹਿਬ ਵਿਚ ਪੰਜਾਬੀਆ ਦੀ ਅਣਖ ਦਾਅ੍ਹ ਤੇ ਲੱਗੀ ਹੋਈ ਹੈ ਇਹ ਲੜਾਈ ਕੋਈ ਵੋਟਾਂ ਦੀ ਲੜਾਈ ਨਾ ਹੋਕੇ ਕਿ ਸੱਚਾਈ ਤੇ ਬੁਰਾਈ ਦੀ ਲੜਾਈ ਹੋਵੇਗੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares