ਇਟਲੀ ਸਰਕਾਰ ਨੇ ਛੋਟੇ ਬੱਚਿਆਂ ਦੀ ਸੁੱਰਖਿਆ ਲਈ ਗੱਡੀ ਵਿੱਚ ਸਫ਼ਰ ਦੌਰਾਨ ਲਾਗੂ ਕੀਤੀ ਵਿਸੇਸ ਸੁਰੱਖਿਆ ਸੀਟ

ਪੰਜਾਬ ਅਤੇ ਪੰਜਾਬੀਅਤ

*ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਹੋਵੇਗਾ ਜੁਰਮਾਨਾ ਤੇ ਲਾਇਸੰਸ ਦੇ ਕੱਟ ਹੋਣਗੇ 5 ਨੰਬਰ*

ਰੋਮ ਇਟਲੀ (ਕੈਂਥ)ਇਟਲੀ ਵਿੱਚ ਕਈ ਅਜਿਹੇ ਕੇਸ ਸਾਹਮ੍ਹਣੇ ਆਏ ਹਨ ਜਿਹਨਾਂ ਵਿੱਚ ਮਾਪੇ ਅਕਸਰ ਆਪਣੇ ਛੋਟੇ ਬੱਚਿਆਂ ਨੂੰ ਘਰੋ ਬਾਹਰ ਲਿਜਾਣ ਸਮੇਂ ਕਾਰ ਵਿੱਚ ਬਿਠਾਕੇ ਭੁੱਲ ਜਾਂਦੇ ਹਨ ਤੇ ਆਪ ਮਾਰਕਿਟ ਜਾਂ ਹੋਰ ਦਫ਼ਤਰਾਂ ਵਿੱਚ ਕੰਮ ਲਈ ਚਲੇ ਜਾਂਦੇ ਹਨ ਜਿਸ ਕਾਰਨ ਕਈ ਵਾਰ ਮਾਪਿਆਂ ਦੀ ਇਸ ਗਲਤੀ ਦਾ ਖਮਿਆਜ਼ਾ ਗੱਡੀ ਵਿੱਚ ਛੋਟਾ ਬੱਚਾ ਆਪਣੀ ਜਾਨ ਗੁਆਕੇ ਭੁਗਤਦਾ ਹੈ।

5 ਸਤੰਬਰ 2019 ਨੂੰ ਇਟਲੀ ਦੀ ਨਵੀਂ ਬਣੀ ਟਰਾਂਸਪੋਰਟ ਮੰਤਰੀ ਮੈਡਮ ਪਾਓਲਾ ਦਿ ਮੀਕੇਲੀ ਨੇ ਅਜਿਹੀਆਂ ਘਟਨਾਵਾਂ ਨੂੰ ਬਹੁਤ ਹੀ ਬਾਰੀਕੀ ਨਾਲ ਘੋਖਿਆ ਅਤੇ ਛੋਟੇ ਬੱਚਿਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਗੱਡੀ ਵਿੱਚ ਸਫ਼ਰ ਕਰਦਿਆਂ ਮਾਪਿਆਂ ਵੱਲੋਂ ਕੀਤੀਆਂ ਜਾਂ ਰਹੀਆਂ ਅਣਗਹਿਲੀਆਂ ਨੂੰ ਰੋਕਣ ਲਈ ਇੱਕ ਵਿਸੇਸ ਇਲੈਕਟ੍ਰੋਨਿਕ ਯੰਤਰ ਵਾਲੀ ਬੱਚਿਆਂ ਵਾਲੀ ਸੀਟ ਨੂੰ ਹੋਂਦ ਵਿੱਚ ਲਿਆਉਂਦਾ ਜਿਸ ਨੂੰ ਕਿ ਐਂਟੀ ਅਬਨਡੋਨ ਕਾਰ ਸੀਟ ਜਾਂ ਸਾਲਵਾ ਬੇਬੇ ਸੇਦੀਆ ਭਾਵ ਕਾਰ ਛੱਡਣ ਵਾਲੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਸੀਟ ਵਜੋਂ ਜਾਣਿਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਜਿਹੜੀਆਂ ਛੋਟੇ ਬੱਚਿਆਂ ਨੂੰ ਗੱਡੀਆਂ ਵਿੱਚ ਸਫ਼ਰ ਦੌਰਾਨ ਸੀਟਾਂ ਵਰਤੀਆਂ ਜਾਂਦੀਆਂ ਸਨ ਉਹਨਾਂ ਵਿੱਚ ਅਜਿਹਾ ਕੋਈ ਯੰਤਰ ਨਹੀਂ ਸੀ ਜਿਹੜਾ ਕਿ ਮਾਪਿਆਂ ਨੂੰ ਦੱਸ ਸਕਦਾ ਕਿ ਉਹ ਆਪਣਾ ਬੱਚਾ ਗੱਡੀ ਵਿੱਚ ਭੁੱਲ ਗਏ ਹਨ ।

ਇਟਲੀ ਸਰਕਾਰ ਵਲੋਂ 7 ਨਵੰਬਰ 2019 ਤੋਂ ਲਾਜ਼ਮੀ ਕੀਤੀ 4 ਸਾਲ ਤੱਕ ਦੇ ਬੱਚਿਆਂ ਦੀ ਸੁੱਰਖਿਆ ਵਾਲੀ ਇਹ ਵਿਸੇਸ ਸੀਟ ਉਪੱਰ ਸਰਕਾਰ ਵੱਲੋਂ ਖਰੀਦ ਸਮੇਂ 30 ਯੂਰੋ ਦੀ ਵਿਸ਼ੇਸ ਛੋਟ ਵੀ ਦਿੱਤੀ ਜਾ ਰਹੀ ਹੈ।ਇਸ ਸੀਟ ਦੀ ਖਾਸੀਅਤ ਇਹ ਹੈ ਕਿ ਜਦੋਂ ਇਸ ਸੀਟ ਵਿੱਚ ਬੱਚਾ ਬਿਠਾਕੇ ਮਾਪੇ ਘਰੋਂ ਬਾਹਰ ਗੱਡੀ ਵਿੱਚ ਜਾਣਗੇ ਤਾਂ ਇਸ ਸੀਟ ਵਿੱਚ ਮੌਜੂਦ ਵਿਸੇਸ ਡਿਵਾਈਜ਼ ਐਕਸ਼ਨ ਵਿੱਚ ਆ ਜਾਵੇਗੀ ਜਿਸ ਦਾ ਸੰਪਰਕ ਗੱਡੀ ਚਲਾਉਣ ਵਾਲੇ ਸਖ਼ਸ ਦੇ ਫੋਨ ਨਾਲ ਜੁੜ ਜਾਵੇਗਾ ਤੇ ਜਦੋਂ ਡਰਾਇਵਰ ਗੱਡੀ ਤੋਂ ਦੂਰ ਜਾਵੇਗਾ ਤਾਂ ਉਸ ਦੇ ਫੋਨ ਉਪੱਰ ਵਿਸੇਸ ਘੰਟੀ ਵੱਜਣੀ ਸ਼ੁਰੂ ਹੋ ਜਾਵੇਗੀ ਉਂਝ ਵੀ ਜਦੋਂ ਡਰਾਇਵਰ ਗੱਡੀ ਵਿੱਚੋਂ ਬਾਹਰ ਨਿਕਲੇਗਾ ਤਾਂ ਸੀਟ ਵਿੱਚੋਂ ਘੰਟੀ ਵੱਜਣ ਲੱਗੇਗੀ ਜਿਹੜੀ ਕਿ ਉਸ ਨੂੰ ਗੱਡੀ ਵਿੱਚ ਬੱਚੇ ਦੀ ਮੌਜੂਦਗੀ ਨੂੰ ਯਾਦ ਕਰਵਾਏਗੀ ।

ਇਟਲੀ ਸਰਕਾਰ ਨੇ ਹਾਲ ਦੀ ਘੜ੍ਹੀ 250 ਹਜ਼ਾਰ ਇਹਨਾਂ ਸੀਟਾਂ ਨੂੰ ਤਿਆਰ ਕੀਤਾ ਹੈ ਪਰ ਸਰਕਾਰ ਨੂੰ ਇਟਲੀ ਭਰ ਵਿੱਚ 4 ਸਾਲ ਤੱਕ ਦੇ 18 ਲੱਖ ਛੋਟੇ ਬੱਚਿਆਂ ਦਾ ਫਿਕਰ ਹੈ ਤੇ ਜਲਦ ਹੀ ਹੋਰ ਵੀ ਇਹਨਾਂ ਸੀਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਇਟਲੀ ਦੇ ਟ੍ਰੈਫਿਕ ਨਿਯਮਾਂ ਅਨੁਸਾਰ ਜਿਹੜੇ ਲੋਕ ਬੱਚਿਆਂ ਦੀ ਸੁੱਰਖਿਆਂ ਲਈ ਬਣੀ ਇਸ ਵਿਸੇਸ ਸੀਟ ਦੀ ਵਰਤੋਂ ਨਹੀਂ ਕਰਨਗੇ ਤਾਂ ਉਹਨਾਂ ਨੂੰ ਧਾਰਾ 172 ਤਹਿਤ 81 ਯੂਰੋ ਤੋਂ 326 ਯੂਰੋ ਤੱਕ ਦੇ ਜੁਰਮਾਨੇ ਦੇ ਨਾਲ ਉਹਨਾਂ ਦੇ ਲਾਇੰਸਸ ਦੇ 5 ਨੰਬਰ ਵੀ ਕੱਟੇ ਜਾ ਸਕਦੇ ਹਨ।ਜੇਕਰ ਇਸ ਜੁਰਮਾਨੇ ਦਾ ਭੁਗਤਾਨ 5 ਦਿਨਾਂ ਦੇ ਵਿੱਚ ਹੋ ਜਾਂਦਾ ਹੈ ਤਾਂ ਜੁਰਮਾਨਾ ਰਾਸ਼ੀ ਘੱਟ ਸਕਦੀ ਹੈ।ਇਟਲੀ ਵਿੱਚ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੇ ਉਹਨਾਂ ਲੋਕਾਂ ਨੂੰ ਇਸ ਖ਼ਬਰ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਜਿਹਨਾਂ ਦੇ ਘਰ 4 ਸਾਲ ਤੋਂ ਛੋਟੇ ਬੱਚੇ ਹਨ।


ਸਫਰ ਦੌਰਾਨ ਛੋਟੇ ਬੱਚਿਆਂ ਦੀ ਸੁਰੱਖਿਆ ”ਤੇ ਸਖਤ ਇਟਲੀ ਸਰਕਾਰ, ਲਾਗੂ ਕੀਤੀ ਵਿਸ਼ੇਸ਼ ਸੁਰੱਖਿਆ ਸੀਟ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares