ਇਟਲੀ ਵਿੱਚ ਮਾਨਸਿਕ ਪ੍ਰੇਸ਼ਾਨੀ ਤੋਂ 30 ਲੱਖ ਲੋਕ ਪ੍ਰਭਾਵਿਤ ਜਿਹਨਾਂ ਵਿੱਚ 20 ਲੱਖ ਔਰਤਾਂ ਹਨ ਸ਼ਾਮਿਲ ਤੇ ਹਰ ਸਾਲ 4 ਅਰਬ ਯੂਰੋ ਦਾ ਹੁੰਦਾ ਹੈ ਨੁਕਸਾਨ

ਪੰਜਾਬ ਅਤੇ ਪੰਜਾਬੀਅਤ

ਦੁਨੀਆਂ ਵਿੱਚ ਮਾਨਸਿਕ ਪ੍ਰੇਸ਼ਾਨੀ ਕਾਰਨ 800,000 ਲੋਕ ਹਰ ਸਾਲ ਕਰਦੇ ਹਨ ਆਤਮ ਹੱਤਿਆ

ਰੋਮ ਇਟਲੀ (ਕੈਂਥ)ਦੁਨੀਆਂ ਵਿੱਚ ਵਿਰਲੇ ਲੋਕ ਹੀ ਅਜਿਹੇ ਹੋ ਸਕਦੇ ਹਨ ਜਿਹਨਾਂ ਨੂੰ ਕੋਈ ਮਾਨਸਿਕ ਪ੍ਰੇਸ਼ਾਨੀ ਨਾ ਹੋਵੇ ਨਹੀਂ ਤਾਂ ਹਰ ਬੰਦਾ ਕਿਸੇ ਨਾ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਵਿਚਾਰਾਂ ਦੇ ਤਾਣੇ-ਬਾਣੇ ਵਿੱਚ ਉਲਝਿਆ ਹੀ ਨਜ਼ਰੀ ਆਉਂਦਾ ਹੈ।ਮਾਨਸਿਕ ਪ੍ਰੇਸ਼ਾਨੀ ਸਾਨੂੰ ਆਪਣੀ ਰੋਜ਼ਮਰ੍ਹਾ ਦੀ ਜਿੰਦਗੀ ਵਿੱਚ ਵਿਚਰਦਿਆਂ ਹੋਣਾ ਆਮ ਗੱਲ ਹੈ।ਇਟਲੀ ਦੀ ਰਾਜਧਾਨੀ ਵਿਖੇ ਸਥਿਤ ਯੂਨੀਵਰਸਿਟੀ ਤੋਰ ਵਰਗਾਤਾ ਨੇ ਇੱਕ ਵਿਸੇਸ ਸਰਵੇਖਣ ਕੀਤਾ ਹੈ

ਜਿਸ ਵਿੱਚ ਦੱਸਿਆ ਗਿਆ ਕਿ ਇਟਲੀ ਵਿੱਚ 30 ਲੱਖ ਲੋਕ ਮਾਨਸਿਕ ਪ੍ਰੇਸ਼ਾਨੀ ਤੋਂ ਪ੍ਰਭਾਵਿਤ ਹਨ ਜਿਹਨਾਂ ਵਿੱਚ 20 ਲੱਖ ਔਰਤਾਂ ਸ਼ਾਮਿਲ ਹਨ ।10 ਅਕਤੂਬਰ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ‘ਤੇ ਇਸ ਬਿਮਾਰੀ ਦੇ ਅੰਕੜੇ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਗਏ ਹਨ ।ਸਰਵੇਖਣ ਅਨੁਸਾਰ ਜਿਹੜੇ ਲੋਕ ਮਾਨਸਿਕ ਪ੍ਰੇਸ਼ਾਨੀ ਤੋਂ ਪ੍ਰਭਾਵਿਤ ਹਨ ਉਹਨਾਂ ਵਿੱਚ 4 ਵਿੱਚੋਂ 1 ਰੋਗੀ ਆਪਣੇ ਇਲਾਜ ਵੱਲ ਕੋਈ ਧਿਆਨ ਨਹੀਂ ਦੇ ਰਿਹਾ।ਇਹ ਰੋਗੀ ਇਟਲੀ ਦੀ ਆਬਾਦੀ ਦਾ 2% ਹਨ।

ਇਟਲੀ ਵਿੱਚ ਜਿਹੜੇ ਲੋਕ ਮਾਨਸਿਕ ਪ੍ਰੇਸ਼ਾਨੀ ਤੋਂ ਪ੍ਰਭਾਵਿਤ ਹਨ ਉਹ ਹਰ ਮਹੀਨੇ ਕਰੀਬ 2,612 ਯੂਰੋ ਦਾ ਨੁਕਸਾਨ ਝੱਲ ਰਹੇ ਹਨ ।ਤੋਰ ਵਰਗਾਤਾ ਯੂਨੀਵਰਸਿਟੀ ਰੋਮ ਦੀ ਰਿਪੋਰਟ ਅਨੁਸਾਰ ਜੇਕਰ ਇਸ ਸਾਰੇ ਨੁਕਸਾਨ ਦਾ ਹਿਸਾਬ ਕਰੀਏ ਤਾਂ 4 ਅਰਬ ਯੂਰੋ ਸਲਾਨਾ ਬਣਦਾ ਹੈ ਜਦੋਂਕਿ ਇਸ ਨੁਕਸਾਨ ਵਿੱਚ ਦਿਮਾਗੀ ਪ੍ਰੇਸ਼ਾਨੀ ਝੱਲ ਰਹੇ ਰੋਗੀਆਂ ਦੀ ਸਾਂਭ ਸੰਭਾਲ ਕਰਨ ਵਾਲੇ ਸਿਹਤ ਕਰਮਚਾਰੀਆਂ ਦੇ ਖਰਚੇ ਦਾ ਜ਼ਿਕਰ ਨਹੀਂ ਆਉਂਦਾ।ਜਿਹੜਾ ਕਿ ਅੰਦਾਜਨ 600 ਯੂਰੋ ਪ੍ਰਤੀ ਮਰੀਜ਼ ਮਹੀਨਾ ਹੈ।

ਜਿਹੜੇ ਲੋਕ ਮਾਨਸਿਕ ਪ੍ਰੇਸ਼ਾਨੀ ਤੋਂ ਪ੍ਰਭਾਵਿਤ ਹਨ ਉਹਨਾਂ ਵਿੱਚ ਹਰ ਤੀਜਾ ਵਿਅਕਤੀ ਆਪਣੀ ਜਿੰਦਗੀ ਵਿੱਚ ਆਤਮ ਹੱਤਿਆ ਕਰਨ ਦੀ ਕੋਸ਼ਿਸ ਕਰਦਾ ਹੈ।ਯੂਨੀਵਰਸਸਿਟੀ ਨੇ ਇਹ ਸਰਵੇਖਣ 300 ਤੋਂ ਵੱਧ ਮਰੀਜ਼ਾਂ ਉਪੱਰ ਕੀਤਾ।ਜ਼ਿਕਰਯੋਗ ਹੈ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ਪਹਿਲੀ ਵਾਰ 10 ਅਕਤੂਬਰ 1992 ਨੂੰ ਵਰਲੱਡ ਫੈਡਰੇਸ਼ਨ ਫਾਰ ਮੈਂਟਲ ਹੈਲਥ ਵੱਲੋਂ ਡਿਪਟੀ ਸਕੱਤਰ ਜਨਰਲ ਰਿਚਰਡ ਹੰਟਰ ਦੀ ਪਹਿਲ ਕਦਮੀ ਨਾਲ ਮਨਾਇਆ ਗਿਆ ਸੀ ਇਹ ਵਿਸ਼ਵ ਵਿਆਪੀ ਮਾਨਸਿਕ ਸਿਹਤ ਸੰਸਥਾ ਹੈ ਜਿਹੜੀ ਕਿ 150 ਤੋਂ ਵੱਧ ਦੇਸ਼ਾਂ ਵਿੱਚ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਪ੍ਰਤੀ ਜਾਗਰੂਕ ਕਰਦੀ ਹੈ ਅਤੇ ਨਾਲ ਹੀ ਉਪਚਾਰ ਵੀ ਕਰਦੀ ਹੈ।

ਦੁਨੀਆਂ ਭਰ ਵਿੱਚ ਮਾਨਸਿਕ ਪ੍ਰੇਸ਼ਾਨੀ ਤੋਂ 300 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹਨ ਤੇ ਜਿਹਨਾਂ ਵਿੱਚ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਸ਼ਾਮਿਲ ਹਨ।ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ ਵਿੱਚ ਸਭ ਤੋਂ ਵੱਧ ਮਾਨਸਿਕ ਪ੍ਰੇਸ਼ਾਨੀ ਦੇ ਰੋਗੀ ਰੂਸ ਵਿੱਚ ਹਨ ।ਰੂਸ ਦੀ ਆਬਾਦੀ ਦਾ 5.5 ਪ੍ਰੀਸ਼ਤ ਹਿੱਸਾ ਮਾਨਸਿਕ ਪ੍ਰੇਸ਼ਾਨੀ ਨਾਲ ਗ੍ਰਸਤ ਹੈ ਇਹ ਰਿਪੋਰਟ ਸੰਨ 2012 ਵਿੱਚ ਸਾਹਮ੍ਹਣੇ ਆਈ ਸੀ ।ਰੂਸ ਵਿੱਚ ਕਿਸ਼ੋਰਾਂ ਵੱਲੋਂ ਮਾਨਸਿਕ ਪੇਸ਼ਾਨੀ ਕਾਰਨ ਆਤਮ ਹੱਤਿਆ ਕਰਨ ਦੀ ਦਰ ਦੁਨੀਆਂ ਭਰ ਤੋਂ ਤਿੰਨ ਗੁਣਾ ਜ਼ਿਆਦਾ ਹੈ।ਅਫ਼ਗਾਨਿਸਤਾਨ ਨੂੰ ਵੀ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਦੇ ਰੋਗੀਆਂ ਵਾਲਾ ਦੇਸ਼ ਮੰਨਿਆ ਗਿਆ ਹੈ ਇੱਥੇ 5 ਨਾਗਰਿਕਾਂ ਵਿੱਚੋ ਇੱਕ ਮਾਨਸਿਕ ਪ੍ਰੇਸ਼ਾਨੀ ਨੂੰ ਝੱਲ ਰਿਹਾ ਹੈ।ਸਭ ਤੋਂ ਘੱਟ ਮਾਨਸਿਕ ਪ੍ਰੇਸ਼ਾਨੀ ਵਾਲਾ ਦੇਸ਼ ਜਪਾਨ ਨੂੰ ਮੰਨਿਆ ਗਿਆ ਹੈ।

ਇਸ ਬਿਮਾਰੀ ਦੇ ਮਾੜੇ ਪ੍ਰਭਾਵ ਕਾਰਨ ਹੀ ਕਈ ਮਰੀਜ਼ਾਂ ਵਿੱਚ ਆਤਮ-ਹੱਤਿਆ ਦਾ ਕਰਨ ਦਾ ਖਿਆਲ ਬਣਦਾ ਹੈ।ਇਹ ਖਿਆਲ ਉਂਦੋ ਬਣਦਾ ਹੈ ਜਦੋਂ ਮਾਨਿਸਕ ਪ੍ਰੇਸ਼ਾਨੀਆਂ ਮਰੀਜ਼ ਨੂੰ ਛੱਡਣ ਦਾ ਨਾਮ ਨਹੀਂ ਲੈਂਦੀਆਂ ।ਮਾਨਸਿਕ ਪ੍ਰੇਸ਼ਾਨੀ ਕਾਰਨ ਰੋਗੀ ਬਹੁਤ ਹੀ ਦੁੱਖ ਝੱਲਦਾ ਹੈ ਅਤੇ ਕੰਮ,ਸਕੂਲ,ਕਾਲਜ,ਪਰਿਵਾਰ ਜਾਂ ਹੋਰ ਕਈ ਥਾਂਵੀਂ ਮਾੜੇ ਕੰਮਾਂ ਨੂੰ ਅੰਜਾਮ ਦਿੰਦਾ ਹੈ।ਮਾਨਿਸਕ ਪ੍ਰੇਸ਼ਾਨੀ ਕਾਰਨ 800,000 ਦੇ ਕਰੀਬ ਲੋਕ ਹਰ ਸਾਲ ਆਤਮ ਹੱਤਿਆ ਕਰਦੇ ਹਨ ਜਿਹਨਾਂ ਵਿੱਚ ਵਧੇਰੇ 15 ਤੋਂ 29 ਸਾਲ ਦੇ ਨੌਜਵਾਨ ਹੁੰਦੇ ਹਨ ।ਬੱਚਿਆਂ ਵਿੱਚ ਵੀ ਆਤਮ ਹੱਤਿਆ ਕਾਰਨ ਦਾ ਦੂਜਾ ਪ੍ਰਮੱਖ ਕਾਰਨ ਮਨਾਸਿਕ ਪ੍ਰੇਸ਼ਾਨੀ ਹੈ।ਮਾਨਸਿਕ ਪ੍ਰੇਸ਼ਾਨੀ ਲਈ ਦੁਨੀਆਂ ਵਿੱਚ ਮਨੋਵਿਗਿਆਨਕ ਅਤੇ ਫਾਰਮਾਕੋਲੋਜੀਕਲ ਇਲਾਜ ਪ੍ਰਭਾਵਸ਼ਾਲੀ ਹਨ ਪਰ ਬਹੁਤੇ ਦੇਸ਼ਾਂ ਵਿੱਚ 10% ਤੋਂ ਵੀ ਘੱਟ ਲੋਕ ਆਪਣਾ ਇਲਾਜ ਸਹੀ ਢੰਗ ਨਾਲ ਕਰਵਾਉਂਦੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares