ਇਟਲੀ ਵਿੱਚ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਪਰਵਿੰਦਰ ਸਿੰਘ ਉਰਫ਼ ਹੈਪੀ ਦੀ ਸੜਕ ਹਾਦਸੇ ਵਿੱਚ ਮੌਤ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ) ਇਟਲੀ ਵਿੱਚ ਕਈ ਅਜਿਹੇ ਦਰਦਨਾਕ ਸੜਕ ਹਾਦਸੇ ਹੋ ਰਹੇ ਹਨ ਜਿਹਨਾਂ ਵਿੱਚ ਉਹ ਪੰਜਾਬੀ ਨੌਜਵਾਨ ਆਪਣੇ ਪਰਿਵਾਰਾਂ ਨੂੰ ਸਦਾ ਵਾਸਤੇ ਬੇਸਹਾਰਾ ਛੱਡ ਜਹਾਨੋ ਤੁਰੀ ਜਾਂਦੇ ਹਨ ਜਿਹੜੇ ਕਿ ਲੱਖਾਂ ਰੁਪਏ ਕਰਜ਼ਾ ਚੁੱਕ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਏ ਹਨ ।

ਅਜਿਹਾ ਹੀ ਇੱਕ ਦਰਦਨਾਕ ਸੜਕ ਹਾਦਸਾ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਸੰਨਵੀਤੋ ਵਿਖੇ ਉਂਦੋ ਹੋ ਗਿਆ ਜਦੋਂ ਪੰਜਾਬੀ ਨੌਜਵਾਨ ਪਰਵਿੰਦਰ ਸਿੰਘ (35)ਉਰਫ਼ ਹੈਪੀ ਕਿਸੇ ਜ਼ਰੂਰੀ ਕੰਮ ਸਾਇਕਲ ਉਪੱਰ ਜਾ ਰਿਹਾ ਸੀ।ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਹੈਪੀ ਬੀਤੇ ਦਿਨ ਕੰਮ ਤੋਂ ਆਕੇ ਸ਼ਾਮ ਨੂੰ ਕਿਸੇ ਜ਼ਰੂਰੀ ਕੰਮ ਸਾਇਕਲ ਉਪੱਰ ਜਾ ਰਿਹਾ ਸੀ ਕਿ ਪਿੱਛੋ ਤੇਜ ਰਫ਼ਤਾਰ ਆ ਰਹੀ ਕਾਰ ,ਜਿਸ ਨੂੰ ਇੱਕ ਇਟਾਲੀਅਨ ਕੁੜੀ ਚਲਾ ਰਹੀ ਸੀ,ਨੇ ਇੰਨੀ ਜਬਰਦਸਤ ਟੱਕਰ ਮਾਰ ਦਿੱਤੀ

ਕਿ ਪਰਵਿੰਦਰ ਸਿੰਘ ਹੈਪੀ ਦੀ ਘਟਨਾ ਸਥਲ ਉਪੱਰ ਹੀ ਮੌਤ ਹੋ ਗਈ।ਪੁਲਸ ਨੇ ਲਾਸ਼ ਕਬਜੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਪਰਵਿੰਦਰ ਸਿੰਘ ਹੈਪੀ ਫਤਿਹਗੜ੍ਹ ਸਾਹਿਬ ਨਾਲ ਸੰਬਧਤ ਸੀ ਜੋ ਕਿ ਇੱਕ ਦਹਾਕਾ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ ਤੇ ਇਟਲੀ ਵਿੱਚ ਖੇਤੀ ਬਾੜੀ ਦਾ ਕੰਮ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪਰ ਅਫ਼ਸੋਸ ਇਸ ਹਾਦਸੇ ਕਾਰਨ ਹੋਣੀ ਦਾ ਝੰਬਿਆ ਮ੍ਰਿਤਕ ਪਰਵਿੰਦਰ ਸਿੰਘ ਹੈਪੀ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਧੀਆਂ ਅਤੇ ਇੱਕ ਅਪਾਹਜ ਪੁੱਤਰ ਨੂੰ ਬੇਸਹਾਰਾ ਕਰ ਗਿਆ ਹੈ।ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਛਾਇਆ ਹੋਇਆ ਹੈ। ਫੋਟੋ–ਮ੍ਰਿਤਕ ਪਰਵਿੰਦਰ ਸਿੰਘ ਉਰਫ਼ ਹੈਪੀ ਦੀ ਇੱਕ ਪੁਰਾਣੀ ਤਸਵੀਰ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares