ਇਟਲੀ ਵਿੱਚ ਦੋ ਇਤਾਲੀਅਨ ਦੋਸਤ ਆਪਣੀ ਕਾਰ ਨੂੰ ਫੁੱਲ ਸਪੀਡ ਨਾਲ ਚਲਾਉਣ ਦੇ ਚੱਕਰ ਵਿੱਚ ਸੈਲਫ਼ੀ ਲੈਂਦੇ ਹੋਏ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ

ਪੰਜਾਬ ਅਤੇ ਪੰਜਾਬੀਅਤ

*ਪਿਛਲੇ 6 ਸਾਲਾਂ ਦੌਰਾਨ ਦੁਨੀਆਂ ਭਰ ਵਿੱਚ 259 ਲੋਕਾਂ ਦੀ ਸੈਲਫੀ ਦੀ ਆਦਤ ਨੇ ਲਈ ਜਾਨ*

ਰੋਮ ਇਟਲੀ (ਕੈਂਥ)ਪੂਰੀ ਦੁਨੀਆਂ ਨੂੰ ਸੈਲਫ਼ੀ (ਆਪਣੀ ਫੋਟੋ ਆਪ ਖਿੱਚਣਾ)ਨੇ ਜਿਸ ਕਦਰ ਆਪਣਾ ਦੀਵਾਨਾ ਬਣਾ ਰੱਖਿਆ ਹੈ ਉਹ ਦੀਵਾਨਗੀ ਦਾ ਸਿਖ਼ਰ ਹੈ ।ਸੈਲਫ਼ੀ ਵਾਲੀ ਆਦਤ ਭਾਵੇ ਸਭ ਨੂੰ ਆਮ ਜਿਹੀ ਹੁਣ ਲੱਗਣ ਲੱਗੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਲੋਕਾਂ ਦੀ ਸੈਲਫ਼ੀ ਵਾਲੀ ਆਦਤ ਕਈ ਵਾਰ ਕਿਵੇਂ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਂਦੀ ਹੈ।ਕੁਝ ਹੈਰਾਨ ਕਰਦੀਆਂ ਸੈਲਫ਼ੀਆਂ ਦੀਆਂ ਅਜਿਹੀਆਂ ਘਟਨਾਵਾਂ ਵੀ ਸਾਹਮ੍ਹਣੇ ਆਈਆਂ ਹਨ ਜਿਹਨਾਂ ਵਿੱਚ ਸੈਲਫ਼ੀ ਉਸ ਇਨਸਾਨ ਦੀ ਆਖ਼ਰੀ ਸੈਲਫ਼ੀ ਬਣ ਗਈ ਜਿਹੜਾ ਕਿ ਮਿੰਟ-ਮਿੰਟ ‘ਤੇ ਸਲਫ਼ੀ ਲੈਂਦਾ ਨਹੀਂ ਸੀ ਥੱਕਦਾ। ਉਂਝ ਕਾਰਵਾਈ ਨੂੰ ਕਿਸੇ ਹਾਲਤ ਵਿੱਚ ਸੈਲਫ਼ੀ ਨਹੀਂ ਕਿਹਾ ਜਾ ਸਕਦਾ ਜਿਸ ਵਿੱਚ ਸੈਂਕੜੇ ਸੈਲਫ਼ੀ ਕਰਤਾ ਮੌਤ ਦੇ ਮੂੰਹ ਵਿੱਚ ਚਲੇ ਜਾਣ।ਦੋ ਦਿਨ ਪਹਿਲਾਂ ਹੀ ਇਟਲੀ ਵਿੱਚ ਅਜਿਹੀ ਹੀ ਸੈਲਫ਼ੀ ਵਾਲੀ ਤਰਾਸਦੀ ਹੋਈ ਹੈ

ਜਿਸ ਵਿੱਚ ਦੋ ਇਤਾਲੀਅਨ ਦੋਸਤਾਂ 39 ਸਾਲਾ ਲੂਈਜੀ ਬਿਸਕੋਨਤੀ ਤੇ 36 ਸਾਲਾ ਫਾਉਤੋ ਦਲ ਮੋਰੋ ਨੇ ਹਾਈਵੇ ਉਪੱਰ ਆਪਣੀ ਬੀ ਐਮ ਡਬਲਯੂ ਕਾਰ ਨੂੰ 220 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੋੜਾਇਆ ਅਤੇ ਇਸ ਦੌਰਾਨ ਹੀ ਉਹਨਾਂ ਆਪਣੇ ਫੋਨ ਰਾਹੀ ਆਪਣੇ ਇਸ ਸਫ਼ਰ ਦੀ ਵੀਡਿਓ ਬਣਾ ਕੇ ਸੋਸ਼ਲ ਮੀਡੀਏ ਉਪੱਰ ਭੇਜਣੀ ਸੁਰੂ ਕਰ ਦਿੱਤੀ ਬਸ ਫਿਰ ਕੀ ਸੀ ਜੋ ਨਹੀਂ ਹੋਣਾ ਚਾਹੀਦਾ ਸੀ ਉਹ ਹੋ ਗਿਆ।ਇਹ ਦੋਨੋ ਦੋਸਤ ਵੀਡਿਓ ਬਣਾਉਣ ਦੇ ਚੱਕਰ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੇ ਤੇ ਇਹਨਾਂ ਦੀ ਕਾਰ ਹਾਦਸਾ ਗ੍ਰਸਤ ਹੋ ਗਈ ਜਿਸ ਕਾਰਨ ਇਹਨਾਂ ਦੋਨਾਂ ਇਤਾਲੀਅਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ।ਇਟਲੀ ਵਿੱਚ ਇਸ ਸਾਲ ਦਾ ਇਹ ਭਿਆਨਕ ਸੜਕ ਹਾਦਸਾ ਹੈ ਜਿਸ ਵਿੱਚ ਕਾਰ ਚਾਲਕ ਮ੍ਰਿਤਕ ਲੂਈਜੀ ਬਿਸਕੋਨਤੀ ਨੇ ਆਪਣੀ ਕਾਰ ਨੂੰ ਗੈਰ ਜਿੰਮੇਵਾਰੀ ਨਾਲ ਚਲਾਇਆ।ਮ੍ਰਿਤਕ ਵੱਲੋਂ ਸੋਸ਼ਲ ਮੀਡੀਏ ਉਪੱਰ ਪੋਸਟ ਕੀਤੀ ਵੀਡੀਓ ਘਟਨਾ ਤੋਂ ਕੁਝ ਮਿੰਟ ਪਹਿਲਾਂ ਦੀ ਹੈ।ਇਸ ਘਟਨਾ ਨੇ ਦੁਨੀਆਂ ਭਰ ਦੇ ਸੈਲਫ਼ੀ ਪ੍ਰੇਮੀਆਂ ਨੂੰ ਹਲੂੰਣਾ ਦਿੰਦਿਆਂ ਗਫ਼ਲਤ ਵਿੱਚੋਂ ਜਾਗਣ ਦਾ ਸੰਕੇਤ ਦਿੱਤਾ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਯੂਰੀਸਪੇਸ ਇਟਲੀ ਨੇ ਪ੍ਰਕਾਸ਼ਿਤ ਕੀਤੀ ਇੱਕ ਜਾਣਕਾਰੀ ਵਿੱਚ ਦੱਸਿਆ ਕਿ ਭਾਰਤ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦਿੱਲੀ ਦੇ ਅਧਿਐਨ ਅਨੁਸਾਰ ਦੁਨੀਆਂ ਭਰ ਵਿੱਚ ਸੈਲਫ਼ੀ ਨਾਲ ਪਿਛਲੇ 6 ਸਾਲਾਂ ਵਿੱਚ 259 ਲੋਕ ਸਦਾ ਵਾਸਤੇ ਤਸਵੀਰ ਬਣਕੇ ਰਹਿ ਗਏ ਭਾਵ ਉਹਨਾਂ ਦੀ ਖਤਰਨਾਕ ਤਰੀਕੇ ਨਾਲ ਸੈਲਫੀ ਲੈਂਦੇ ਸਮੇਂ ਹਾਦਸੇ ਵਿੱਚ ਮੌਤ ਹੋ ਗਈ।ਇਹ ਅਧਿਐਨ ਅਕਤੂਬਰ 2011 ਤੋਂ ਨਵੰਬਰ 2017 ਸੰਨ ਤੱਕ ਹੈ।ਜਿਸ ਵਿੱਚ ਮਰਨ ਵਾਲੇ 106 ਲੋਕ 20 ਤੋਂ 29 ਦੀ ਉਮਰ ਵਿਚਕਾਰ ਸਨ ਜਦੋਂ 76 ਬੱਚੇ 10 ਤੋਂ 19 ਸਾਲ ਦੀ ਉਮਰ ਵਿਚਕਾਰ ਸਨ।259 ਲੋਕਾਂ ਵਿੱਚ 153 ਮਰਦ ਅਤੇ 106 ਔਰਤਾਂ ਸਨ।ਅਧਿਐਨ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਦੁਨੀਆਂ ਭਰ ਵਿੱਚ ਪਿਛਲੇ 6 ਸਾਲਾਂ ਦੌਰਾਨ ਸੈਲਫ਼ੀ ਨਾਲ ਹੋਇਆਂ 259 ਮੌਤਾਂ ਵਿੱਚੋਂ 137 ਮੌਤਾਂ ਐਕਸੀਡੈਂਟਾਂ ਕਾਰਨ ਉਹਨਾਂ ਲੋਕਾਂ ਦੀਆਂ ਹੋਈਆਂ ਜਿਹਨਾਂ ਨੂੰ ਰਤਾ ਵੀ ਅੰਦਾਜਾ ਨਹੀਂ ਸੀ ਕਿ ਉਹ ਸੈਲਫ਼ੀ ਨਹੀਂ ਆਪਣੀ ਮੌਤ ਨੂੰ ਦਾਵਤ ਦੇ ਰਹੇ ਹਨ।ਬਾਕੀ ਲੋਕਾਂ ਦੀ ਮੌਤ ਦਾ ਕਾਰਨ ਪਾਣੀ ਵਿੱਚ ਡੁੱਬਣਾ,ਉਚਾਈ ਤੋਂ ਡਿੱਗਣਾ,ਅੱਗ ਵਿੱਚ ਜਲਣਾ,ਕਰੰਟ ਲੱਗਣਾ ਅਤੇ ਜੰਗਲੀ ਜਾਨਵਰ ਆਦਿ ਦੱਸਿਆ ਗਿਆ ਹੈ।

ਫੋਟੋ ਕੈਪਸ਼ਨ—ਇਟਲੀ ਵਿੱਚ ਆਪਣੀ ਕਾਰ ਨੂੰ ਫੁੱਲ ਸਪੀਡ ਨਾਲ ਚਲਾਉਣ ਦੇ ਚੱਕਰ ਵਿੱਚ ਸੈਲਫ਼ੀ ਲੈਂਦੇ ਹੋਏ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋਏ 39 ਸਾਲਾ ਲੂਈਜੀ ਬਿਸਕੋਨਤੀ ਤੇ 36 ਸਾਲਾ ਫਾਉਤੋ ਦਲ ਮੋਰੋ ਦੀਆਂ ਪੁਰਾਣੀਆਂ ਤਸਵੀਰਾਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares