ਇਟਲੀ ਵਿੱਚ ਦੂਜੀ ਵਾਰ ਸਜਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 642 ਪ੍ਰਕਾਸ਼ ਪੁਰਬ ਅਤੇ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਪੰਜਾਬ ਅਤੇ ਪੰਜਾਬੀਅਤ

ਇਟਲੀ ਦਾ ਇਹ ਪਹਿਲਾ ਅਜਿਹਾ ਨਗਰ ਕੀਰਤਨ ਹੈ ਜਿਹੜਾ ਕਿ ਇਹਨਾਂ ਮਹਾਨ ਦਿਵਸਾਂ ਨੂੰ ਸਮਰਪਿਤ ਸੀ

ਰੋਮ ਇਟਲੀ (ਕੈਂਥ,ਚੀਨੀਆ) ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਦਰਜ਼ 36 ਮਹਾਂਪੁਰਸਾਂ ਦੀ ਬਾਣੀ ਜਿਹੜੀ ਕਿ ਪੂਰੀ ਕਾਇਨਾਤ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ ਇਸ ਫਲਸਫ਼ੇ ਉਪੱਰ ਪਹਿਰਾਂ ਦਿੰਦਿਆਂ ਗੁਰਦੁਆਰਾ ਸਾਹਿਬ ਹਰਗੋਬਿੰਦ ਸੇਵਾ ਸੁਸਾਇਟੀ ਮਾਸੀਮੀਨਾ ,ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਅਨਾਨੀਨਾ , ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਪ੍ਰੇਨਸਤੀਨਾ ਅਤੇ ਇਟਲੀ ਵਿੱਚ ਵੱਸਦੀਆ ਸਿੱਖ ਸੰਗਤਾਂ ਵੱਲੋਂ ਰਾਜਧਾਨੀ ਰੋਮ ਵਿਖੇ ਦੂਜੀ ਵਾਰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਆਗਮਨ ਪੂਰਬ ਦਿਹਾੜੇ ਦੀਆ ਖੁਸ਼ੀਆ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਇਕ ਵਿਸ਼ਾਲ ਨਗਰ ਕੀਤਰਨ ਸਾਝੈ ਤੌਰ ਤੇ ਸਜਾਇਆ ਇਹ ਸਲਾਉ੍ਹਣਯੋਗ ਉਪਰਾਲਾ ਕਾਰਬਲੇ ਤਾਰੀਫ਼ ਹੈ ਜੋ ਕਿ ਮਨੁੱਖਤਾ ਨੂੰ ਸਮਰਪਿਤ ਹੈ।

ਇਟਲੀ ਦੀ ਰਾਜਧਾਨੀ ਰੋਮ ਦੇ ਤੁਰਪੀਨਾਤਾਰਾ ਵਿਖੇ ਸਜਾਏ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸੰਗਤਾਂ ਨੇ ਇਟਲੀ ਦੇ ਵੱਖ ਵੱਖ ਕੋਨਿਆ ਤੋਂ ਕਾਫਲਿਆਂ ਦੇ ਰੂਪ ਵਿੱਚ ਹਾਜ਼ਰੀ ਭਰੀ ਅਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾਏ। ਪੰਜ ਪਿਆਰਿਆ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਮੌਕੇ ਸੇਵਾਦਾਰਾਂ ਵਲੋ ਆਈਆ ਸੰਗਤਾਂ ਲਈ ਲੰਗਰਾਂ ਦੀ ਸੇਵਾ ਚੋ ਹਿੱਸਾ ਪਾਕੇ ਆਪਣਾ ਜੀਵਨ ਸਫਲ ਬਣਾਇਆ ਗਿਆ। ਸਿਰਾਂ ਤੇ ਕੇਸਰੀ ਦਸਤਾਰਾਂ ਤੇ ਚੁੰਨੀਆ ਵੇਖਕੇ ਲੱਗ ਰਿਹਾ ਸੀ ਜਿਵੇ ਚੜਦਾ ਸੂਰਜ ਵੀ ਖਾਲਸੇ ਦੇ ਜਨਮ ਦਿਹਾੜੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀਆਂ ਖੁਸ਼ੀਆ ਨੂੰ ਮਨਾਉਣ ਲਈ ਕੇਸਰੀ ਰੰਗ ਦਾ ਚੜਿਆ ਹੋਵੇ ।

ਗਤਕੇ ਵਾਲੇ ਜੁਝਾਰੂ ਸਿੱਖਾਂ ਦੁਆਰਾ ਗਤਕਾ ਕਲ੍ਹਾ ਦੇ ਅਨੇਕਾ ਹੈਰਤ ਨੁਮਾ ਜੌਹਰ ਦਿਖਾਏ ਗਏ। ਸ਼ਹਿਰ ਦੇ ਵੱਖ ਵੱਖ ਹਿੱਸਿਆ ਚੋ ਸੰਗਤਾਂ ਵਲੋ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸਥਾਨਿਕ ਪ੍ਰਸ਼ਾਸ਼ਨ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗਤਾਂ ਦੇ ਸਤਿਕਾਰ ਨੂੰ ਧਿਆਨ ਚੋ ਰੱਖਦਿਆ ਹੋਇਆ ਬੜੇ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ ਸੇਵਾਦਾਰਾਂ ਵਲੋ ਗੁਰੂ ਸਾਹਿਬ ਦੇ ਸਤਿਕਾਰ ਨੂੰ ਧਿਆਨ ਚੋ ਰੱਖਦਿਆ ਹੋਇਆ ਰਸਤਿਆ ਦੀ ਸਫਾਈ ਕਰਕੇ ਫੁੱਲਾਂ ਦੀ ਵਰਖਾ ਕੀਤੀ ਗਈ ।ਇਸ ਮੌਕੇ ਭਾਰਤ ਤੋਂ ਉਚੇਚੇ ਤੌਰ ਤੇ ਪਹੁੰਚੇ ਇੰਟਰਨੈਸ਼ਨਲ ਰਾਗੀ ਜੱਥੇ ਭਾਈ ਸੁਖਵਿੰਦਰ ਸਿੰਘ,ਭਾਈ ਰਾਜ ਸਿੰਘ ਅਤੇ ਭਾਈ ਗੁਰਮੇਲ ਸਿੰਘ ਅਤੇ ਹੋਰ ਆਏ ਹੋਏ ਜੱਥਿਆ ਦੁਆਰਾ ਆਈਆ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ।ਇਸ ਮੌਕੇ ਉਚੇਚੇ ਤੌਰ ਤੇ ਬਾਬਾ ਜੋਰਾਵਰ ਅਤੇ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਇੰਟਰਨੈਸ਼ਨਲ ਪੰਥਕ ਦਲ ਰੋਮ ਇਟਲੀ ਵੱਲੋਂ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ

ਜਿਸ ਵਿੱਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਵੀ ਦਸਤਾਰ ਸਜਾਈ। ਸਮਾਪਤੀ ਅਰਦਾਸ ਉਪਰੰਤ ਪ੍ਰਬੰਧਕਾਂ ਵਲੋ ਸਥਾਨਿਕ ਪ੍ਰਸ਼ਾਸ਼ਨ ਅਧਿਕਾਰੀਆ ਨੂੰ ਵਿਸ਼ੇਸ਼ ਤੌਰ ਸਨਮਾਨਿਤ ਵੀ ਕੀਤਾ ਗਿਆ।ਜ਼ਿਕਰਯੋਗ ਹੈਕਿ ਇਟਲੀ ਦਾ ਇਹ ਪਹਿਲਾ ਅਜਿਹਾ ਨਗਰ ਕੀਰਤਨ ਹੈ ਜਿਹੜਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਗਮਨ ਪੁਰਬ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੈ ਇਸ ਸਾਂਝੀਵਾਲਤਾ ਵਾਲੇ ਕਾਰਜ ਲਈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਅਤੇ ਰੋਮ ਦੀਆਂ ਸੰਗਤਾਂ ਜਿੱਥੇ ਵਧਾਈ ਦੀਆਂ ਪਾਤਰ ਹਨ ਉੱਥੇ ਹੀ ਇਟਲੀ ਦੀਆਂ ਹੋਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨੂੰ ਵੀ ਅਜਿਹੇ ਕਾਰਜ ਉਲੀਕਣ ਲਈ ਪ੍ਰੇਰਦੀਆਂ ਹਨ।

ਫੋਟੋ ਕੈਪਸ਼ਨ ।–ਇਟਲੀ ਦੀ ਰਾਜਧਾਨੀ ਰੋਮ ਵਿਖੇ ਦੂਜੀ ਵਾਰ ਸਜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਪੁਰਬ ਅਤੇ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੇ ਝਲਕੀਆਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares