ਇਟਲੀ ਵਿੱਚ ਜਦੋਂ ਇੱਕ ਭਾਰਤੀ ਇਟਾਲੀਅਨ ਮਾਲਕ ਦਾ ਸਤਾਇਆ ਅੱਕ ਕੇ ਰੇਲ ਪੱਟੜੀ ਉਪੱਰ ਲੰਮਾ ਪੈ ਗਿਆ

ਪੰਜਾਬ ਅਤੇ ਪੰਜਾਬੀਅਤ

*ਇਟਾਲੀਅਨ ਮਾਲਕ ਨੇ ਕੰਮ ਕਰਵਾਕੇ ਨਹੀਂ ਦਿੱਤੀ ਤਨਖਾਹ*

ਰੋਮ ਇਟਲੀ(ਕੈਂਥ)ਨਸਲੀ ਭਿੰਨ-ਭੇਦ ਪੂਰੀ ਦੁਨੀਆਂ ਵਿੱਚ ਵਿਦੇਸ਼ੀਆਂ ਨਾਲ ਹੁੰਦਾ ਆਇਆ ਹੈ ਤੇ ਸ਼ਾਇਦ ਹੁੰਦਾ ਹੀ ਰਹੇਗਾ ਪਰ ਇਹ ਗੱਲ ਵੀ 100% ਸੱਚ ਹੈ ਕਿ ਵਿਦੇਸ਼ੀ ਕਾਮਿਆਂ ਦਾ ਸੋਸ਼ਣ ਵੀ ਹੁੰਦਾ ਆਇਆ ਹੈ ਤੇ ਰੱਬ ਨਾ ਕਰੇ ਇਹ ਹੁੰਦਾ ਰਹੇ।ਇਟਲੀ ਦੇ ਵਿਦੇਸ਼ੀ ਵੀ ਨਸਲੀ ਭਿੰਨ-ਭੇਦ ਅਤੇ ਕੰਮ ਦੇ ਮਾਲਕਾ ਵੱਲੋਂ ਕੀਤੇ ਜਾ ਰਹੇ ਸੋਸ਼ਣ ਤੋਂ ਨਹੀਂ ਬਚ ਸਕੇ ।ਅਜਿਹੀ ਹੀ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਪ੍ਰੀਵੈਰਨੋ ਫੋਸਾਨੋਵਾ (ਲਾਤੀਨਾ)ਵਿਖੇ ਕਲ੍ਹ ਦੇਖਣ ਨੂੰ ਉਂਦੋ ਮਿਲੀ ਜਦੋਂ ਇੱਕ ਭਾਰਤੀ ਨੌਜਵਾਨ ਨੇ ਆਪਣੇ ਕੰਮ ਵਾਲੇ ਮਾਲਕ ਵੱਲੋਂ ਡੇਅਰੀ ਫਾਰਮ ਵਿੱਚ ਕਾਫ਼ੀ ਸਮਾਂ ਕੰਮ ਕਰਵਾਕੇ ਉਸ ਨੂੰ ਤਨਖਾਹ ਨਹੀਂ ਦਿੱਤੀ ਤੇ ਗੁੱਸੇ ਵਿੱਚ ਇਹ ਭਾਰਤੀ ਨੌਜਵਾਨ ਪ੍ਰੀਵੈਰਨੋ ਰੇਲਵੇ ਸਟੇਸ਼ਨ ਦੇ ਪਲੇਟਫਾਰਮ 1 ਦੀ ਰੇਲ ਪੱਟੜੀ ਉਪੱਰ ਆਪਣਾ ਸਮਾਨ ਲੈ ਲੰਮਾ ਪੈ ਗਿਆ ।ਭਾਰਤੀ ਨੌਜਵਾਨ ਦੇ ਇਸ ਦਰਦ ਭਰੇ ਵਤੀਰਾ ਨੂੰ ਰੇਲਵੇ ਸਟੇਸ਼ਨ Aੁਪੱਰ ਖੜ੍ਹੇ ਇੱਕ ਇਟਾਲੀਅਨ ਨੌਜਵਾਨ ਰੀਨਾਲਦੋ ਨੇ ਆਪਣੇ ਸੈੱਲ ਫੋਨ ਵਿੱਚ ਵੀਡਿਓ ਰਿਕਾਰਡਿੰਗ ਕਰ ਯੂ ਟਿਊਬ ਉਪੱਰ ਸ਼ੇਅਰ ਕਰ ਦਿੱਤਾ।

ਇਸ ਵੀਡਿਓ ਵਿੱਚ ਰੇਲ ਪੱਟੜੀ ਉਪੱਰ ਲੰਮੇ ਪਏ ਭਾਰਤੀ ਨੌਜਵਾਨ ਜਿਹੜਾ ਕਿ ਆਪਣਾ ਨਾਮ ਜੀਤਾ ਦੱਸਦਾ ਹੈ ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)ਨਾਲ ਸਬੰਧਤ ਹੈ ,ਨਾਲ ਇਟਾਲੀਅਨ ਰੀਨਾਲਦੋ ਨੇ ਗੱਲ ਕਰਕੇ ਉਸ ਦੇ ਰੇਲਪੱਟੜੀ ਉਪੱਰ ਲੰਮੇ ਪੈਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਰੌਂਦੇ ਹੋਏ ਦੱਸਿਆ ਕਿ ਉਹ ਗਾਵਾਂ ਦੇ ਫਾਰਮ ਹਾਊਸ ਵਿੱਚ ਕੰਮ ਕਰਦਾ ਸੀ ਜਿਸ ਦਾ ਮਾਲਕ ਜਵਾਨੀ ਹੈ ।ਜਵਾਨੀ ਨੇ ਉਸ ਕੋਲੋ ਆਪਣੇ ਡੇਅਰੀ ਫਾਰਮ ਵਿੱਚ ਕੰਮ ਦਾ ਲਿਖਤੀ ਇਕਰਾਰਨਾਮਾ ਕੀਤੇ ਬਿਨ੍ਹਾਂ ਕਾਫ਼ੀ ਸਮਾਂ ਕੰਮ ਕਰਵਾਇਆ ਤੇ ਤਨਖਾਹ ਨਹੀਂ ਦਿੱਤੀ ਤੇ ਹੁਣ ਜਦੋਂ ਉਸ ਨੇ ਤਨਖਾਹ ਮੰਗੀ ਤਾਂ ਜਵਾਨੀ ਉਸ ਨੂੰ ਪ੍ਰੀਵੈਰਨੋ ਫੋਸਾਨੋਵਾ ਰੇਲਵੇ ਸਟੇਸ਼ਨ ਉਪੱਰ ਧੱਕੇ ਖਾਣ ਨੂੰ ਛੱਡ ਗਿਆ।

ਇਟਾਲੀਅਨ ਰੀਨਾਲਦੋ ਨੇ ਜੀਤੇ ਨੂੰ ਉਸ ਦੀ ਮਦਦ ਕਰਨ ਦਾ ਕਿਹਾ ਤੇ ਕਾਫ਼ੀ ਸਮਝਾਉਣ ਦੇ ਬਾਅਦ ਜੀਤਾ ਰੇਲ ਪੱਟੜੀ ਤੋਂ ਉਠਾਇਆ ਗਿਆ।ਰੀਨਾਲਦੋ ਵੱਲੋਂ ਸੋਸ਼ਲ ਮੀਡੀਏ ਉਪੱਰ ਸੇæਅਰ ਕੀਤੀ ਇਸ ਵੀਡਿਓ ਨੂੰ ਇਟਾਲੀਅਨ ਲੋਕ ਹੈਰਾਨੀ ਨਾਲ ਦੇਖ ਰਹੇ ਹਨ ਤੇ ਨਾਲ ਹੀ ਜੀਤੇ ਦੇ ਮਾਲਕ ਜਵਾਨੀ ਦੀ ਘਟੀਆ ਕਰਤੂਤ ਨੂੰ ਕੋਸ ਦੇ ਹੋਏ ਉਸ ਲਈ ਇਨਸਾਫ਼ ਦੀ ਮੰਗ ਰਹੇ ਹਨ।ਇਟਲੀ ਦੀਆਂ ਕਈ ਭਾਰਤੀ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵਕ ਇਸ ਭਾਰਤੀ ਨੌਜਵਾਨ ਦੀ ਭਾਲ ਵਿੱਚ ਹਨ ਤਾਂ ਜੋ ਉਸ ਨਾਲ ਇਟਾਲੀਅਨ ਮਾਲਕ ਜਵਾਨੀ ਵੱਲੋਂ ਕੀਤੇ ਤੱਸ਼ਦਦ ਵਿਰੁੱਧ ਆਵਾਜ਼ ਬੁਲੰਦ ਕਰਕੇ ਉਸ ਨੂੰ ਇਨਸਾਫ਼ ਦੁਆਇਆ ਜਾ ਸਕੇ।

ਫੋਟੋ ਕੈਪਸ਼ਨ :–ਇਟਾਲੀਅਨ ਮਾਲਕ ਦਾ ਸਤਾਇਆ ਭਾਰਤੀ ਨੌਜਵਾਨ ਪ੍ਰੀਵੈਰਨੋ ਫੋਸਾਨੋਵਾ ਰੇਲਵੇ ਸਟੇਸ਼ਨ ਵਿਖੇ ਰੇਲ ਪੱਟੜੀ ਉਪੱਰ ਲੰਮਾ ਪੈ ਆਪਣੀ ਕਿਸਮਸ ਨੂੰ ਕੋਸਦੇ ਹੋਏ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares