ਇਟਲੀ ਵਿੱਚ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨਾ ਲੋਕਾਂ ਲਈ ਬਣ ਰਿਹਾ ਹੈ ਕਾਲ

ਪੰਜਾਬ ਅਤੇ ਪੰਜਾਬੀਅਤ

ਆਉਣ ਵਾਲੇ ਸਮੇਂ ਵਿੱਚ ਡਰਾਇਵਰ ਨੂੰ ਫੋਨ ਦੀ ਵਰਤੋਂ ਲਈ ਹੋ ਸਕਦਾ ਹੈ 1700 ਯੂਰੋ ਤੱਕ ਜੁਰਮਾਨਾ

ਰੋਮ ਇਟਲੀ (ਕੈਂਥ)ਪੂਰੀ ਦੁਨੀਆਂ ਵਿੱਚ ਗੱਡੀ ਚਲਾਉਂਦੇ ਸਮੇਂ ਡਰਾਈਵਰ ਵੱਲੋਂ ਫੋਨ ਦੀ ਵਰਤੋਂ ਕਰਨਾ ਆਮ ਜਿਹੀ ਗੱਲ ਹੈ ਚਾਹੇ ਕਿ ਸਭ ਦੇਸ਼ਾਂ ਦੇ ਟ੍ਰੈਫਿਕ ਨਿਯਮ ਗੱਡੀ ਚਲਾਉਂਦੇ ਫੋਨ ਵਰਤੋਂ ਦੀ ਇਜ਼ਾਜ਼ਤ ਨਹੀਂ ਦਿੰਦੇ ਪਰ ਇਸ ਦੇ ਬਾਵਜੂਦ ਵੀ ਡਰਾਈਵਰ ਫੋਨ ਦੀ ਵਰਤੋਂ ਕਰਨ ਤੋਂ ਗੁਰੇਜ ਨਹੀਂ ਕਰਦੇ ।

ਡਰਾਈਵਰ ਦੀ ਇਸ ਗੁਸਤਾਖ਼ੀ ਕਾਰਨ ਕਈ ਵਾਰ ਅਜਿਹੇ ਵੱਡੇ ਸੜਕ ਹਾਦਸੇ ਘਟ ਜਾਂਦੇ ਹਨ ਜਿਹੜੇ ਕਿ ਅਣਗਿਣਤ ਨਿਰਦੋਸ਼ ਲੋਕਾਂ ਦੀ ਜਾਨ ਦਾ ਖੋਅ ਬਣ ਜਾਂਦੇ ਹਨ।ਇਟਲੀ ਵਿੱਚ ਵੀ ਗੱਡੀ ਚਲਾਉਂਦੇ ਸਮੇਂ ਡਰਾਈਵਰ ਵੱਲੋਂ ਫੋਨ ਦੀ ਵਰਤੋਂ ਦੇ ਕਾਰਨ ਹਾਦਸਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ।

ਜਿਸ ਦੇ ਮੱਦੇਨਜ਼ਰ ਇਟਲੀ ਦੇ ਟਰਾਂਸਪੋਰਟ ਮੰਤਰੀ ਦਾਨੀਲੋ ਤੂਨੀਨੇਲੀ ਬਹੁਤ ਹੀ ਗੰਭੀਰਤਾ ਨਾਲ ਲੋਕਾਂ ਦੀ ਜਾਨ ਬਚਾਉਣ ਲਈ ਡਰਾਈਵਿੰਗ ਸਮੇਂ ਮੋਬਾਇਲ ਫੋਨ ਦੀ ਵਰਤੋਂ ਨੂੰ ਮੁਕੰਮਲ ਬੰਦ ਕਰਨ ਲਈ ਯਤਨਸ਼ੀਲ ਹਨ। ਇਸ ਕਾਰਵਾਈ ਅਧੀਨ ਹੀ ਇਟਲੀ ਦੇ ਹਾਈਵੇ ਕੋਡਾਂ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਜਿਹਨਾਂ ਅਨੁਸਾਰ ਜੇਕਰ ਕੋਈ ਵਿਅਕਤੀ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ 1700 ਯੂਰੋ ਦੇ ਜੁਰਮਾਨੇ ਦੇ ਨਾਲ ਉਸ ਦਾ ਲਾਇਸੰਸ ਇੱਕ ਹਫ਼ਤੇ ਤੋਂ 2 ਮਹੀਨੇ ਤੱਕ ਮੁਅੱਤਲ ਹੋ ਸਕਦਾ ਹੈ ਤੇ ਭੱਵਿਖ ਵਿੱਚ ਜੇਕਰ ਉਹੀ ਵਿਅਕਤੀ ਅਜਿਹੀ ਅਣਗਿਹਲੀ ਦੁਬਾਰਾ ਕਰਦਾ ਹੈ ਤਾਂ 2588 ਯੂਰੋ ਦੇ ਜੁਰਮਾਨੇ ਦੇ ਨਾਲ-ਨਾਲ ਉਸ ਦਾ ਲਾਇਸੰਸ 3 ਮਹੀਨੇ ਤੱਕ ਮੁਅੱਤਲ ਹੋ ਸਕਦਾ ਹੈ ।ਕਿਆਫਾ ਹੈ ਕਿ ਹਾਈਵੇ ਕੋਡਾਂ ਦਾ ਇਹ ਪ੍ਰਸਤਾਵ ਮਈ ਦੌਰਾਨ ਪਾਰਲੀੰਮੈਂਟ ਵਿੱਚ ਪਾਸ ਹੋ ਜਾਵੇਗਾ।ਪਿਛਲੇ ਸਾਲ ਦੀ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਗਰਮੀਆਂ ਦੇ ਮਹੀਨੇ ਸੜਕ ਦੁਰਘਟਨਾਵਾਂ ਦੀ ਗਿਣਤੀ ਸਭ ਤੋਂ ਵੱਧ ਹੈ।ਮਈ,ਜੂਨ ਅਤੇ ਜੁਲਾਈ ਵਿੱਚ ਔਸਤਨ 16,000 ਹਾਦਸਿਆਂ ਵਿੱਚ 300 ਮੌਤਾਂ ਹੁੰਦੀਆਂ ਹਨ ਜਦਕਿ ਇੱਕਲੇ ਅਗਸਤ ਵਿੱਚ ਸਭ ਤੋਂ ਵੱਧ ਸੜਕ ਹਾਦਸਿਆਂ ਵਿੱਚ ਔਸਤਨ 100 ਪਿੱਛੇ 2 ਮੌਤਾਂ ਹੁੰਦੀਆਂ ਹਨ।

ਪਹਿਲਾਂ ਇਟਲੀ ਵਿੱਚ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ 161 ਯੂਰੋ ਤੋਂ 646 ਯੂਰੋ ਤੱਕ ਦਾ ਜੁਰਮਾਨਾ ਅਤੇ ਲਾਇਸੰਸ ਦੇ 5 ਪੁਆਇੰਟ ਕੱਟ ਹੁੰਦੇ ਹਨ ਜੇਕਰ ਉਹੀ ਡਰਾਈਵਰ ਦੁਬਾਰਾ ਦੋ ਸਾਲ ਦੇ ਵਿੱਚ ਉਹੀ ਗਲਤੀ ਕਰਦਾ ਹੈ ਤਾਂ ਇਸ ਜੁਰਮਾਨੇ ਦੇ ਨਾਲ-ਨਾਲ ਉਸ ਦਾ ਲਾਇਸੰਸ ਵੀ 1 ਤੋਂ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਂਦਾ ਹੈ ਪਰ ਹੁਣ ਇਟਲੀ ਵਿੱਚ ਫੋਨਾਂ ਕਾਰਨ ਵੱਧ ਰਹੇ ਸੜਕ ਹਾਸਦਿਆਂ ਨੂੰ ਠੱਲ ਪਾਉਣ ਲਈ ਪ੍ਰਸ਼ਾਸ਼ਨ ਕਸੂਰਵਾਰ ਡਰਾਈਵਰ ਦਾ ਲਾਇਸੰਸ ਵਾਪਸ ਵੀ ਲੈ ਸਕਦਾ ਹੈ।ਸੜਕਾਂ ਦੇ ਨਿਯਮਾਂ ਦੇ ਹੋਰ ਸੁਧਾਰ ਅਧੀਨ ਹੀ ਸੜਕਾਂ ਦੇ ਕਿਨਾਰਿਆਂ ਉਪੱਰ ਨਸ਼ੇ ਦੀ ਵਰਤੋਂ ਕਰਨ ਵਾਲੇ ਡਰਾਇਵਰਾਂ ਲਈ ਵਿਸੇæਸ ਚੈਕਪੋਸਟਾਂ ਹੋਂਦ ਵਿੱਚ ਆ ਰਹੀਆਂ ਹਨ ਤੇ ਜਿਹੜਾ ਵਿਅਕਤੀ ਇਸ ਦਾ ਵਿਰੋਧ ਕਰਦਾ ਜਾਂ ਨਸ਼ੇ ਲਈ ਦੋਸ਼ੀ ਪਾਇਆ ਜਾਂਦਾ ਉਸ ਨੂੰ 422 ਯੂਰੋ ਤੋਂ 1697 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਰਿਜ਼ਰਵਡ ਜਗ੍ਹਾ ਵਿੱਚ ਗੱਡੀ ਪਾਰਕਿੰਗ ਕਰਨ ਵਾਲਿਆਂ ਨੂੰ ਅਤੇ ਅੰਗਹੀਣਾਂ ਦੀ ਪਾਰਕਿੰਗ ਉਪੱਰ ਕਬਜ਼ਾ ਕਰਨ ਵਾਲੇ ਡਰਾਇਵਰਾਂ ਨੂੰ ਭਾਰੀ ਜੁਰਮਾਨੇ ਦੇ ਨਾਲ-ਨਾਲ ਲਾਇਸੰਸ ਦੇ 4 ਪੁਆਇੰਟਾਂ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਇਟਲੀ ਵਿੱਚ ਸਪੇਨ,ਨਾਰਵੇ ਅਤੇ ਯੂਕੇ ਤੋਂ ਵੱਧ ਸੜਕ ਹਾਦਸੇ ਹੋ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares