ਇਟਲੀ ਵਿਚ ਮਜਾਕ ਬਣਿਆ ਬਜ਼ੁਰਗ ਵਿਅਕਤੀ ਦੀ ਮੋਤ ਦਾ ਕਾਰਨ

ਪੰਜਾਬ ਅਤੇ ਪੰਜਾਬੀਅਤ

ਇਟਲੀ ਵਿਚ ਮਜਾਕ ਬਣਿਆ ਬਜ਼ੁਰਗ ਵਿਅਕਤੀ ਦੀ ਮੋਤ ਦਾ ਕਾਰਨਵਿਰੋਨਾ:- ਇਟਲੀ ਦੇ ਜਿਲ੍ਹਾ ਵਿਰੋਨਾ ਦੇ ਸ਼ਹਿਰ ਸੰਨਤਾ ਮਰੀਆ ਦੀ ਜੀਵੀਉ ਵਿੱਚ 2 ਨਾਬਲਗਾਂ ਵਲੋ ਮਜ਼ਾਕ-ਮਜ਼ਾਕ ਵਿਚ ਇਕ ਬਜ਼ੁਰਗ ਵਿਅਕਤੀ ਦੀ ਜਾਨ ਲੈਣ ਦੀ ਖਬਰ ਮਿਲੀ ਹੈ। ਵਿਰੋਨਾ ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਇਟਲੀ ਪੁਲਸ ਮੁਤਾਬਕ ਇਹ ਹਾਦਸਾ 13 ਦਸੰਬਰ ਨੂੰ ਵਾਪਰਿਆ ਸੀ। ਜਿਸ ਦੀ ਬਾਰੀਕੀ ਨਾਲ ਜਾਂਚ ਕਰਨ ਤੋ ਬਾਅਦ ਸਾਹਮਣੇ ਆਇਆ ਕਿ ਸੰਨਤਾ ਮਰੀਆ ਦੀ ਜੀਵੀਉ ਵਿੱਚ ਇਕ ਬੇਘਰ ਬਜ਼ੁਰਗ ਵਿਅਕਤੀ ਅਹਿਮਦ ਮਾਰੋਕੋ ਨੂੰ ਕਥਿਤ ਤੌਰ ‘ਤੇ 2 ਨਾਬਲਗਾਂ ਵੱਲੋਂ ਅੱਗ ਲਗਾ ਦਿੱਤੀ ਗਈ,

VERONA Morto bruciato un senza tetto a Santa Maria di Zevio foto Toninelli Sartori – VERONA Morto a Santa Maria di Zevio senzatetto in auto bruciata – fotografo: toninelli sartori

ਜਿਸ ਨਾਲ ਉਸ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। 2 ਨਾਬਲਗਾਂ ਵਿੱਚੋ 13 ਸਾਲਾ ਮੁੰਡੇ ਨੇ ਕਿਹਾ ਕਿ ਉਹ ਅਤੇ ਉਸ ਦੇ 17 ਸਾਲਾ ਸਾਥੀ ਨੇ ਇਸ 64 ਸਾਲਾ ਬਜ਼ੁਰਗ ਵਿਅਕਤੀ ਨਾਲ ਮਜ਼ਾਕ ਕੀਤਾ ਸੀ। ਉਨ੍ਹਾਂ ਦਾ ਉਸ ਵਿਅਕਤੀ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਮੁੰਡਿਆਂ ਦੀ ਉਮਰ ਨੂੰ ਦੇਖਦੇ ਹੋਏ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੋਵੇਂ ਹੀ ਨਾਬਾਲਗ ਹਨ। ਇਸ ਲਈ ਦੋਵਾਂ ਕਥਿਤ ਦੋਸ਼ੀਆਂ ਨੂੰ ਜੁਵੀਨਾਈਲ ਅਦਾਲਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਥੇ ਹੀ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਦੋਵੇਂ ਮੁੰਡੇ ਅਕਸਰ ਬੇਘਰ ਲੋਕਾਂ ਨੂੰ ਮਾਰਦੇ-ਕੁੱਟਦੇ ਹਨ। ਇਟਲੀ ਵਿਚ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਕਿਸੇ ਬੇਘਰ ਨੂੰ ਇਸ ਤਰ੍ਹਾਂ ਮਾਰਿਆ ਗਿਆ ਹੋਵੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares