ਇਟਲੀ ਵਿਚ ਚਾਰ ਭਾਰਤੀਆ ਕਾਮਿਆ ਦੀ ਬੇਵਕਤੀ ਮੌਤ ਭਾਈਚਾਰੇ ਵਿਚ ਸੋਗ ਦੀ ਲਹਿਰ,

ਪੰਜਾਬ ਅਤੇ ਪੰਜਾਬੀਅਤ

ਰਸਾਇਣਕ ਟੈਂਕਰ ਵਿਚ ਡੁੱਬਣ ਕਾਰਨ ਹੋਈਆਂ ਮੌਤਾਂ

ਮਿਲਾਨ ਇਟਲੀ 12 ਸਤੰਬਰ (ਸਾਬੀ ਚੀਨੀਆ) ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਨੂੰ ਇਕ ਖੇਤੀ ਫਾਰਮ ਤੇ ਹੋਈਆ ਚਾਰ ਬੇਵਕਤੀਆ ਮੌਤਾਂ ਦੀ ਖਬਰ ਨੇ ਪੂਰੀ ਤਰ੍ਹਾਂ ਝੰਜੋੜ ਕਿ ਰੱਖ ਦਿੱਤਾ ਹੈ । ਉੱਤਰੀ ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀA ਵਿਖੇ 48 ਤੇ 45 ਸਾਲ ਦੇ ਦੋ ਸਕੇ ਭਰਾਵਾਂ ਸਮੇਤ 4 ਭਾਰਤੀ ਕਾਮਿਆ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ।

ਮੁੱਢਲੀ ਜਾਣਕਾਰੀ ਮੁਤਾਬਿਕ ਇਕ ਡੇਅਰੀ ਫਾਰਮ ਜਿਸ ਦੇ ਮਾਲਕ (ਭਾਰਤੀ) ਸਕੇ ਭਰਾ ਦੱਸੇ ਜਾਂ ਰਹੇ ਹਨ ਆਪਣੇ ਦੋ ਵਰਕਰਾਂ ਨਾਲ ਇਕ ਰਸਾਇਣਕ ਟੈਂਕਰ ਦੀ ਸਫਾਈ ਕਰਦਿਆ ਵਾਪਰੇ ਹਾਦਸੇ ਵਿਚ ਚਾਰਾਂ ਦੀ ਮੌਤ ਹੋ ਗਈ ਹੈ। ਇਕ ਸਥਾਨਿਕ ਅਖਬਾਰ ਮੁਤਾਬਿਕ ਚਾਰੇ ਟੈਂਕਰ ਦੇ ਨੇੜੇ ਕੰਮ ਕਰ ਰਹੇ ਸਨ ਜਿੰਨਾਂ ਵਿਚੋ ਇਕ ਇਸ ਰਸਾਇਣਕ ਟੈਂਕਰ ਵਿਚ ਜਾ ਡਿੱਗਿਆ ਬਾਕੀ ਦੇ ਤਿੰਨੇ ਉਸਨੂੰ ਬਚਾਉਣ ਦੇ ਯਤਨਾਂ ਵਿਚ ਆਪਣੀ ਜਾਨ ਗੁਆਹ ਬੈਠੇ ਜਿੰਨਾਂ ਵਿਚ ਦੋ ਦੀਆਂ ਲਾਸ਼ਾ ਬਰਾਮਦ ਹੋ ਚੁੱਕੀਆ ਹਨ ਜਦ ਕਿ ਦੋ ਵਿਅਕਤੀ ਇਸੇ ਵੱਡੇ ਟੈਂਕਰ ਵਿਚ ਹੀ ਲਾਪਤਾ ਦੱਸੇ ਜਾ ਰਹੇ ਹਨ।

ਬਚਾਉ ਅਧਿਕਾਰੀਆ ਮੁਤਾਬਿਕ ਕਿਸੇ ਦੇ ਬੱਚਣ ਦੀ ਕੋਈ ਉਮੀਦ ਨਹੀ ਹੈ ਖਬਰ ਲਿਖੇ ਜਾਣ ਤੱਕ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪੂਰਾ ਪਤਾ ਨਹੀ ਲੱਗ ਸਕਿਆ ਸਥਾਨਿਕ ਪ੍ਰਸ਼ਾਸ਼ਨ ਰਹਿਤ ਕਾਰਜਾਂ ਵਿਚ ਜੁਟਿਆ ਹੋਇਆ ਹੈ ਇਸ ਘਟਨਾ ਨਾਲ ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ
ਹਾਦਸੇ ਦੌਰਾਨ ਰਾਹਤ ਕਾਰਜਾਂ ਵਿਚ ਜੁਟਿਆ ਪ੍ਰਸ਼ਾਸਨ ਤੇ ਮ੍ਰਿਤਕਾਂ ਦੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares