ਇਟਲੀ! ਪ੍ਰਕਾਸ਼ ਪੂਰਬ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਸਜਾਇਆ

ਪੰਜਾਬ ਅਤੇ ਪੰਜਾਬੀਅਤ

ਵਿਦੇਸ਼ਾਂ ਵਿਚ ਵੀ ਹੋ ਰਹੇ ਨੇ ਵੱਡੇ ਸਮਾਗਮ

ਮਿਲਾਨ ਇਟਲੀ 7 ਨਵੰਬਰ (ਸਾਬੀ ਚੀਨੀਆ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਮੁੱਚੀਆ ਸਿੱਖ ਸੰਗਤਾਂ ਵਲੋ ਪੂਰੀ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਇਟਲੀ ਦੇ ਕਸਬਾ ਤੁਰ ਸਨ ਲੋਰੇਨਸੋ ਦੀਆਂ ਸੰਗਤਾਂ ਵਲੋ ਗੁ: ਭਗਤ ਰਵਿਦਾਸ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਹਿਲਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆ ਤੇ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ ।

ਇਸ ਪਾਵਨ ਮੌਕੇ ਤੇ ਕੀਰਤਨੀ ਸਿੰਘਾਂ ਵੱਲੋ ਆਈਆਂ ਸੰਗਤਾਂ ਨਾਲ ਕਥਾ ਵਿਚਾਰਾਂ ਸਾਝੀਆ ਕਰਦੇ ਹੋਏ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਣਾਉਣ ਦੀ ਗੱਲ ਆਖੀ ਗਈ ਸਥਾਨਿਕ ਨੌਜਵਾਨਾਂ ਵੱਲੋ ਤਿਆਰ ਕੀਤੀ ਗਈ ਗਤਕਾ ਟੀਮ ਵਲੋ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਗਏ ਖਾਲਸਾਈ ਰੰਗ ਵਿਚ ਰੰਗੇ ਨਗਰ ਕੀਰਤਨ ਦਾ ਗੋਰੇ ਲੋਕਾਂ ਵਲੋ ਵੀ ਖੂਬ ਆਨੰਦ ਮਾਣਿਆ ਗਿਆ ਸੇਵਾਦਾਰਾਂ ਵੱਲੋ ਆਈਆਂ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪੁੱਜੇ ਬੁਲਾਰਿਆ ਵੱਲੋ ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਮਹਾਨ ਦਿਹਾੜੇ ਨੂੰ ਸਫਲਤਾ ਪੂਰਵਕ ਤਰੀਕੇ ਨਾਲ ਮਨਾਉਣ ਲਈ ਕੀਤੇ ਉਪਰਾਲਿਆ ਲਈ ਵਧਾਈ ਵੀ ਦਿੱਤੀ ਗਈ ਪ੍ਰਬੰਧਕਾਂ ਵਲੋ ਇਸ ਮਹਾਨ ਕਾਰਜ ਲਈ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨ੍ਹਿਤ ਕੀਤਾ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares