ਇਟਲੀ ਪੁਲਸ ਨੇ ਫਿਊਮੀਚੀਨੋ ਏਅਰਪੋਰਟ ਉਪੱਰ ਯਾਤਰੀਆਂ ਦਾ ਸਮਾਨ ਚੌਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਕਾਬੂ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ)ਏਅਰਪੋਰਟ ਕੌਂਸਲ ਇੰਟਰਨੈਂਸਨਲ ਵੱਲੋਂ ਜਦੋਂ ਦਾ ਇਟਲੀ ਦੀ ਰਾਜਧਾਨੀ ਰੋਮ ਸਥਿਤ ਫਿਊਮੀਚੀਨੋ ਏਅਰਪੋਰਟ ਨੂੰ ਦੂਜੇ ਵਾਰ ਯੂਰਪ ਦੇ ਵਧੀਆ ਏਅਰਪੋਰਟ ਦਾ ਰੁਤਬਾ ਦਿੱਤਾ ਗਿਆ ਹੈ ਉਂਦੋ ਤੋਂ ਹੀ ਇਸ ਏਅਰਪੋਰਟ ਨੂੰ ਇੱਕ ਅੰਤਰਰਾਸ਼ਟਰੀ ਚੌਰਾਂ ਦੇ ਗਿਰੋਹ ਨੇ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ

ਕਿਉਂਕਿ ਇਸ ਏਅਰਪੋਰਟ ਉਪੱਰ ਲੱਖਾਂ ਸੈਲਾਨੀ ਹਰ ਸਾਲ ਆਉਂਦੇ ਜਾਂਦੇ ਸਨ ਜਿਸ ਦੇ ਮੱਦੇ ਨਜ਼ਰ ਹੀ ਚੌਰਾਂ ਨੇ ਇਸ ਏਅਰਪੋਰਟ ਨੂੰ ਉਚੇਚਾ ਚੁਣਿਆ ਸੀ ਪਰ ਇਟਲੀ ਦਾ ਪੁਲਸ ਪ੍ਰਸ਼ਾਸ਼ਨ ਪੂਰੀ ਇਟਲੀ ਵਿੱਚ ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਲਈ ਜਿੱਥੇ ਬਾਜ ਨਜ਼ਰ ਬਣਾਈ ਬੈਠਾ ਹੈ ਉੱਥੇ ਹੀ ਇਹ ਚੌਰਾਂ ਦੇ ਗਿਰੋਹ ਨੂੰ ਵੀ ਨੱਥ ਪਾਉਣ ਲਈ ਫੁਰਤੀ ਨਾਲ ਐਕਸ਼ਨ ਵਿੱਚ ਆਇਆ।

ਸਥਾਨਕ ਪੁਲਸ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਯਾਤਰੀਆਂ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਏਅਰਪੋਰਟ ਉਪੱਰ ਪਤਾ ਨਹੀਂ ਕਿਵੇਂ ਅਤੇ ਕੌਣ ਉਹਨਾਂ ਦਾ ਸਮਾਨ ਚੌਰੀ ਕਰਦਾ ਹੈ।ਨਿਰੰਤਰ ਸ਼ਿਕਾਇਤ ਮਿਲਣ ਕਾਰਨ ਪੁਲਸ ਨੂੰ ਸਮਝ ਨਹੀਂ ਸੀ ਆ ਰਹੀ ਇਹਨਾਂ ਚੌਰੀ ਦੀਆਂ ਵਾਰਦਾਤਾਂ ਨੂੰ ਕੌਣ ਅੰਜਾਮ ਦੇ ਰਿਹਾ ਹੈ।ਪੁਲਸ ਨੇ ਏਅਰਪੋਰਟ ਉਪੱਰ ਯਾਤਰੀਆਂ ਦੇ ਸਮਾਨ ਨੂੰ ਚੌਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਲਈ ਵਿਸੇæਸ ਮਿਸ਼ਨ ਆਰੰਭਿਆ।

ਪੁਲਸ ਨੂੰ ਇਸ ਮਿਸ਼ਨ ਵਿੱਚ ਜਲਦ ਹੀ ਵੱਡੀ ਸਫ਼ਲਤਾ ਉਂਦੋ ਮਿਲ ਗਈ ਜਦੋਂ ਪੁਲਸ ਨੇ ਪੂਰੇ ਏਅਰਪੋਰਟ ਉਪੱਰ ਲੱਗੇ ਸੀ ਸੀ ਟੀ.ਵੀ ਕੈਮਰਿਆਂ ਦੀ ਮਦਦ ਨਾਲ ਯਾਤਰੀਆਂ ਦਾ ਸਮਾਨ ਚੌਰੀ ਕਰਨ ਵਾਲੇ ਗਿਰੋਹ ਦੇ 5 ਸ਼ੱਕੀ ਵਿਅਕਤੀਆਂ ਨੂੰ ਦਬੋਚ ਲਿਆ।ਪੁਲਸ ਅਨੁਸਾਰ ਇਹ ਗਿਰੋਹ ਜਿਹੜਾ ਕਿ ਕਿਰਾਏ ਉਪੱਰ ਟੈਕਸੀਆਂ ਲੈ ਰੋਮ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਲਈ ਚਲਾਉਂਦਾ ਸੀ।

ਪੁਲਸ ਦਾ ਦਾਅਵਾ ਹੈ ਕਿ ਜਿਹੜੇ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਹਨਾਂ ਨੇ ਇੱਕ ਦਿਨ ਵਿੱਚ ਕੁਝ ਘੰਟਿਆਂ ਵਿੱਚ ਹੀ 50,000 ਯੂਰੋ ਤੋਂ ਵੱਧ ਦੀ ਜਾਇਦਾਦ ਛੂੰ ਮੰਤਰ ਕੀਤਾ ਹੈ।ਇਹ ਚੌਰ ਗਿਰੋਹ ਫਰਾਂਸ ਅਤੇ ਸਪੇਨ ਦਾ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਅਕਸਰ ਫਿਊਮੀਚੀਨੋ ਏਅਰਪੋਰਟ ਆਉਂਦਾ ਜਾਂਦਾ ਸੀ ਜਿਹੜਾ ਕਿ ਚੌਰੀ ਦੀਆਂ ਵਾਰਦਾਤਾਂ ਨੂੰ ਬਹੁਤ ਹੀ ਚਲਾਕੀ ਅਤੇ ਫੁਰਤੀ ਨਾਲ ਨਿਪਟਾਉਂਦਾ ਸੀ ਜੇਕਰ ਸੀ ਸੀ ਟੀਂ. ਵੀ ਕੈਮਰੇ ਨਾ ਲੱਗੇ ਹੁੰਦੇ ਤਾਂ ਇਸ ਚੌਰ ਗਿਰੋਹ ਨੂੰ ਕਾਬੂ ਕਰਨਾ ਕਾਫ਼ੀ ਮੁਸ਼ਕਿਲ ਸੀ।

ਇਸ ਚੌਰ ਗਿਰੋਹ ਨੂੰ ਪੁਲਸ ਨੇ ਮੁਸਾਫ਼ਿਰ ਚੌਰਾਂ ਦਾ ਨਾਮ ਦਿੱਤਾ ਹੈ ।ਜਦੋਂ ਇਹ ਚੌਰ ਵਾਰਦਾਤ ਨੂੰ ਅੰਜਾਮ ਦਿੰਦੇ ਤਾਂ ਯਾਤਰੀ ਦੇ ਧਿਆਨ ਨੂੰ ਭਟਕਾਉਣ ਲਈ ਆਪਣਾ ਸਾਰਾ ਧਿਆਨ ਉਸ ਉਪੱਰ ਕੇਂਦਰਤ ਕਰ ਦਿੰਦੇ ਸਨ ਤੇ ਬਹੁਤ ਸਫ਼ਾਈ ਨਾਲ ਇੱਕ ਬੰਦਾ ਯਾਤਰੀ ਨਾਲ ਗੱਲਬਾਤ ਕਰਦਾ ਤੇ ਦੂਜਾ ਸਮਾਨ ਚੌਰੀ ਕਰ ਰਫੂ ਚੱਕਰ ਹੋ ਜਾਂਦਾ।ਚੌਰੀ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਚੌਰ ਗਿਰੋਹ ਬਹੁਤ ਹੀ ਫੁਰਤੀ ਨਾਲ ਆਪਣੇ ਕਪੜੇ ਵੀ ਬਦਲ ਲੈਂਦਾ ਸੀ।ਇਸ ਗਿਰੋਹ ਕੋਲੋ ਪੁਲਸ ਨੇ ਕੁਝ ਸਮਾਨ ਬਰਾਮਦ ਕਰਕੇ ਸਮਾਨ ਦੇ ਸਹੀ ਮਾਲਕਾਂ ਤੱਕ ਪਹੁੰਚਾ ਵੀ ਦਿੱਤਾ ਹੈ ਤੇ ਬਾਕੀ ਦੀ ਜਾਂਚ ਚੱਲ ਰਹੀ ਹੈ।

ਪੁਲਸ ਇਸ ਕੇਸ ਵਿੱਚ 7 ਹੋਰ ਵਿਅਕਤੀ ਦੀ ਵੀ ਪੁੱਛ-ਗਿੱਛ ਕਰ ਹੀ ਹੈ।ਇਲਾਕੇ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਸ ਖ਼ਬਰ ਦੇ ਮਾਧਿਅਮ ਨਾਲ ਅਗਾਂਹ ਕੀਤਾ ਜਾਂਦਾ ਹੈ ਕਿ ਉਹ ਏਅਰਪੋਰਟ ਉਪੱਰ ਆਉਂਦੇ ਜਾਂਦੇ ਹੋਏ ਪੂਰੀ ਤਰ੍ਹਾਂ ਚੁਸਤੀ ਵਰਤਣ ਤਾਂ ਜੋ ਉਹਨਾਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਘੱਟ ਸਕੇ।

ਫੋਟੋ ਕੈਪਸ਼ਨ :–ਰੋਮ ਦੇ ਫਿਊਮੀਚੀਨੋ ਏਅਰਪੋਰਟ ਉਪੱਰ ਸੀ ਸੀ ਕੈਮਰਿਆਂ ਵਿੱਚ ਕੈਂਦ ਚੋਰੀ ਦੀਆਂ ਵਾਰਦਾਤਾਂ ਦੀ ਤਸਵੀਰ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares