ਪੰਜਾਬੀਆਂ ਦੇ ਮਾਣ ਮੱਤੇ ਗਾਇਕ “ਗੋਲਡੀ ਬਾਵਾ” ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

ਪੰਜਾਬ ਅਤੇ ਪੰਜਾਬੀਅਤ

ਸਾਫ਼ ਸੁਥਰੀ ਗਾਇਕੀ ਨਾਲ ਵੱਖਰੀ ਪਹਿਚਾਣ ਬਣਾਉਣ ਵਾਲਾ ਗਾਇਕ ‘ਗੋਲਡੀ ਬਾਵਾ’ ਦਾ ਇਟਲੀ ਦੀ ਧਰਤੀ ਤੇ ਪਹੁੰਚਣ ਤੇ ਉੱਘੇ ਪਰਮੋਟਰ “ਟੇਕ ਚੰਦ ਜਗਤਪੁਰੀ” ਵਲੋਂ ਨਿਘਾ ਸਵਾਗਤ ਕੀਤਾ ਗਿਆ।ਉਨਾਂ ਦੇ ਨਾਲ ਇਟਲੀ ਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਗਾਇਕ ‘ਹੈਪੀ ਲੈਰਾ’ ਵੀ ਮੌਜੂਦ ਸਨ।ਇਸ ਮੌਕੇ ਗੱਲਬਾਤ ਦੌਰਾਨ ‘ਗੋਲਡੀ ਬਾਵਾ’ ਨੇ ਦੱਸਿਆ ਕਿ ਉੱਘੇ ਗੀਤਕਾਰ ਤੇ ਪੇਸ਼ਕਾਰ ‘ਹਰਵਿੰਦਰ ਉਹੜਪੁਰੀ’ ਜੀ ਦੀ ਪੇਸ਼ਕਸ਼ ਉਨ੍ਹਾਂ ਦਾ ਨਵਾਂ ਆਇਆ ਗੀਤ ‘ਪਿੰਡ ਦਾ ਸੁਪਨਾ’ ਜਿਸ ਨੂੰ ‘ਅੈਸ ਅੈਮ ਆਈ’ ਮਿਊਜਿਕ ਨੇ ਰਿਲੀਜ ਕੀਤਾ ਹੈ। ਇਸ ਗੀਤ ਨੂੰ ਇਟਲੀ ਵੱਸਦੇ ਗੀਤਕਾਰ ‘ਸਿੱਕੀ ਝੱਜੀ ਪਿੰਡ ਵਾਲਾ’ ਨੇ ਲਿਖਿਆ ਹੈ ਦੁਨੀਆਂ ਭਰ ਦੇ ਸਰੋਤੇ ਖਾਸ ਕਰਕੇ ਪ੍ਰਦੇਸੀ ਵੀਰਾਂ ਦੀ ਤਰਜਮਾਨੀ ਕਰਦਾ ਇਹ ਗੀਤ ਹਰ ਪਰਦੇਸੀ ਦੀਆਂ ਅੱਖਾਂ ਨਮ ਕਰ ਦਿੰਦਾ ਹੈ। ਗਾਇਕ ‘ਗੋਲਡੀ ਬਾਵਾ’ ਨੇ ਕਿਹਾ ਕਿ ਚੰਗਾ ਸੁਣਨ ਵਾਲੇ ਸਰੋਤੇ ਬੇਸ਼ੱਕ ਘੱਟ ਹੀ ਹਨ ਪਰ ਚੰਗੀ ਲੇਖਣੀ ਨੂੰ ਤੇ ਚੰਗੀ ਗਾਇਕੀ ਨੂੰ ਪਿਆਰ ਕਰਨ ਵਾਲੇ ਅੱਜ ਵੀ ਜਿਉਂਦੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares