ਇਟਲੀ ਦੇ ਸ਼ਹਿਰ ਵੈਰੋਲਾਨੋਵਾ ਵਿਖੇ “ਤੀਆਂ ਦਾ ਮੇਲਾ”ਕਰਵਾਇਆ

ਪੰਜਾਬ ਅਤੇ ਪੰਜਾਬੀਅਤ

ਬ੍ਰੇਸ਼ੀਆ (ਇਟਲੀ(9 ਸਤੰਬਰ ( ਪੱਤਰ ਪ੍ਰੇਰਕ) ਇਟਲੀ ਦੇ ਬ੍ਰੇਸ਼ੀਆ ਨੇੜਲੇ ਸ਼ਹਿਰ ਵੈਰਲਾਨੋਵਾ ਵਿਖੇ ” ਤੀਆਂ ਦਾ ਮੇਲਾ”ਉਤਸ਼ਾਹਪੂਰਵਕ ਕਰਵਾਇਆ ਗਿਆ ਜਿਸ ਦੌਰਾਨ ਪੰਜਾਬਣ ਮੁਟਿਆਰਾਂ ਦੇ ਵੈਰੋਲਾਨੋਵਾ ਗਿੱਧਾ ਗਰੁੱਪ ਨੇ ਵੱਖ ਵੱਖ ਪੰਜਾਬੀ ਬੋਲੀਆਂ ਤੇ ਗਿੱਧੇ ਦੀਆਂ ਧਮਾਲਾਂ ਪਾ ਕੇ ਦਰਸ਼ਕਾਂ ਨੂੰ ਝੁਮਣ ਲਗਾ ਦਿੱਤਾ।ਮੁਟਿਆਰਾਂ ਨੇ ਅਜਿਹਾ ਰੰਗ ਬੱਨ੍ਹਿਆਂ ਕੇ ਸਾਰਾ ਆਲਮ ਖੁਸçਗਵਾਰ ਬਣਾ ਦਿੱਤਾ।ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਸ:ਰਵਿੰਦਰ ਸਿੰਘ ਜੱਸੀ ,ਸੁਰੇਖਾ ਸਿੰਘ,ਅਨਿੱਲ ਤੂਰਾ,ਇੰਦਰਜੀਤ ਸਿੰਘ ਧਨੋਆ,ਪੱਪੂ ,ਕੁਲਵਿੰਦਰ ਸੁੰਨੜ (ਸਾਊਂਡ ਸਰਵਿਸ ਡੀ ਜੇ ),ਮਹਾਂ ਸ਼ਕਤੀ ਮੰਦਿਰ ਬ੍ਰੇਸ਼ੀਆ ਅਤੇ ਸ਼ਨੀ ਮੰਦਿਰ ਬੋਰਗੋ ਸਨਜਾਕਮੋ ਆਦਿ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਸਟੇਜ ਸ਼ਚਾਂਲਨ ਦੀ ਭੁਮਿਕਾ ਰਵਿੰਦਰ ਸਿੰਘ ਜੱਸੀ ਦੁਆਰਾ ਬਾਖੂਬੀ ਨਿਭਾਈ ਗਈ।ਇਸ ਮੌਕੇ ਸ੍ਰæੀ ਅਨਿੱਲ ਕੁਮਾਰ ਸ਼ਰਮਾ , ਸ਼੍ਰੀ ਦੀਪਕ ਸ਼ਰਮਾ (ਮਹਾਂ ਸ਼ਕਤੀ ਮੰਦਿਰ ਬ੍ਰੇਸ਼ੀਆ),ਹਰਦੀਪ ਸਿੰਘ ਕੰਗ ,ਸੋਨੀਆ ਹਰਜੀਤ ਕੌਰ (ਡਾਇਰੈਕਟਰ ਯੁ ਬਰੋਕਰ ਜੈਰੋ ਕੰਪਨੀ),ਸ਼੍ਰੀ ਸੁਰਿੰਦਰ ਭਟਨਾਗਰ,ਸ਼੍ਰੀ ਸੰਜੀਵ ਕੁਮਾਰ ਲਾਂਬਾ (ਪੰਜਾਬ ਸਰਵਿਸਜ),ਸਨੀ ਬੇਦੀ,ਆਦਿ ਵੀ ਹਾਜਿਰ ਹੋਏ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares