ਇਟਲੀ ਦੇ ਸ਼ਹਿਰ ਵੀਗਾਸੀਓ ਵਿਖੇ ਧੂਮ-ਧਾਮ ਨਾਲ ਮਨਾਇਆ ਦੂਰਦਰਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ

ਪੰਜਾਬ ਅਤੇ ਪੰਜਾਬੀਅਤ

ਭਗਵਾਨ ਵਾਲਮੀਕਿ ਜੀ ਨੇ ਜਿਸ ਤਿਆਗ,ਸਿੱਦਤ ਅਤੇ ਲਗਨ ਨਾਲ ਪ੍ਰਭੂ ਭਗਤੀ ਕੀਤੀ ਉਹ ਆਪਣੇ ਆਪ ਵਿੱਚ ਮਿਸ਼ਾਲ ਹੈ :-ਰਾਮ ਮੂਰਤੀ

ਰੋਮ ਇਟਲੀ(ਕੈਂਥ)ਭਗਵਾਨ ਵਾਲਮੀਕਿ ਜੀ ਦੀ ਸੋਚ ਉਪੱਰ ਡੱਟਵਾਂ ਪਹਿਰਾ ਦੇਣ ਵਾਲੀ ਇਟਲੀ ਦੀ ਸਿਰਮੌਰ ਸਭਾ ਭਗਵਾਨ ਵਾਲਮੀਕਿ ਧਰਮ ਸਮਾਜ ਸਭਾ ਵਿਰੋਨਾ ਵੱਲੋਂ ਵੱਡੇ ਪੱਧਰ ਤੇ ਇਟਲੀ ਦੀਆਂ ਭਗਵਾਨ ਵਾਲਮੀਕਿ ਸਭਾਵਾਂ ਅਤੇ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਵੀਗਾਸੀਓ ਵਿਖੇ ਮਹਾਨ ਤੱਪਸਵੀ ,ਦੂਰਦਰਸ਼ੀ ,ਮਹਾਨ ਧਾਰਮਿਕ ਗ੍ਰੰਥ “ਸ਼੍ਰੀ ਰਮਾਇਣ” ਰਚੇਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਧੂਮ-ਧਾਮ ,ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ।ਇਸ ਪ੍ਰਗਟ ਦਿਵਸ ਸਮਾਰੋਹ ਮੌਕੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਉਪੰਰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਮਿਲਾਨ ਮਿਊਜ਼ੀਕਲ ਗਰੁੱਪ ਵੱਲੋਂ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਮੌਕੇ ਸ੍ਰੀ ਰਾਮ ਮੂਰਤੀ ਪ੍ਰਧਾਨ ਭਗਵਾਨ ਵਾਲਮੀਕਿ ਧਰਮ ਸਮਾਜ ਸਭਾ ਵਿਰੋਨਾ ਨੇ ਸਮੁੱਚੀ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਭਗਵਾਨ ਵਾਲਮੀਕਿ ਜੀ ਦੇ ਜੀਵਨ ਉਪੱਰ ਚਾਨਣਾ ਪਾਉਂਦਿਅ ਭਗਵਾਨ ਜੀ ਨੇ ਜਿਸ ਤਿਆਗ,ਸਿੱਦਤ ਅਤੇ ਲਗਨ ਨਾਲ ਪ੍ਰਭੂ ਭਗਤੀ ਕੀਤੀ ਉਹ ਆਪਣੇ ਆਪ ਵਿੱਚ ਮਿਸ਼ਾਲ ਹੈ।ਉਹਨਾਂ ਦੁਆਰਾ ਰੱਚਿਤ ਗ੍ਰੰਥ “ਸ਼੍ਰੀ ਰਮਾਇਣ”ਅੱਜ ਸਮੁੱਚੇ ਸੰਸਾਰ ਲਈ ਮੁੱਕਤੀ ਮਾਰਗ ਹੈ।ਭਗਵਾਨ ਵਾਲਮੀਕਿ ਜੀ ਨੇ ਆਪਣੀ ਦੂਰਦਰਸ਼ੀ ਸ਼ਕਤੀ ਨਾਲ ਹੀ ਸ਼੍ਰੀ ਰਾਮ ਜੀ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ “ਸ਼੍ਰੀ ਰਮਾਇਣ”ਦੀ ਰਚਨਾ ਕੀਤੀ।ਇਸ ਮੌਕੇ ਦੀਵਾਨ ਚੰਦ,ਦਾਰਾ ਥਾਪਰ,ਗੋਨੀ ਘਾਰੂ,ਮਨਜੀਤ ਸਿੰਘ ਲੱਡਾ,ਸੁਲੱਖਣ ਥਾਪਰ,ਜਤਿੰਦਰ ਘਾਰੂ,ਡਾ:ਮਦਨ ਲਾਲ ਟੋਨੀ,ਅਤੇ ਸੰਨੀ ਬੱਬਰ ਆਦਿ ਮੈਂਬਰ ਸਾਹਿਬਾਨ ਭਗਵਾਨ ਵਾਲਮੀਕਿ ਧਰਮ ਸਮਾਜ ਸਭਾ ਵਿਰੋਨਾ ਨੇ ਪ੍ਰਗਟ ਦਿਵਸ ਵਿੱਚ ਆਈਆਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਵਿਦੇਸ਼ ਆਕੇ ਵੀ ਆਪਣੇ ਰਹਿਬਰਾਂ,ਗੁਰੂਆਂ ਅਤੇ ਮਹਾਂਪੁਰਸ਼ਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਉਹਨਾਂ ਦੇ ਦੱਸੇ ਮਾਰਗ ਉਪੱਰ ਚੱਲਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਵਿਸੇæਸ ਸਨਮਾਨ ਚਿੰਨ ਨਾਲ ਸਨਮਾਨ ਵੀ ਕੀਤਾ ਗਿਆ।ਆਈਆਂ ਸੰਗਤਾਂ ਲਈ ਭਗਵਾਨ ਵਾਲਮੀਕਿ ਜੀ ਦਾ ਲੰਗਰ ਅਤੁੱਟ ਵਰਤਿਆ।

ਫੋਟੋ ਕੈਪਸ਼ਨ:-ਵੀਗਾਸੀਓ (ਵਿਰੋਨਾ)ਵਿਖੇ ਮਨਾਏ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪ੍ਰਬੰਧਕ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares