ਇਟਲੀ ਦੇ ਸ਼ਹਿਰ ਰੋਮਾਨੋ ਦੀ ਲਾਮਬਾਦਰੀਆਂ ਵਿਚ ਕੱਢਿਆ ਗਿਆ ਸਤਿਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਪ੍ਰਕਾਸ਼ ਦਿਹਾੜ੍ਹੇ ਨੂੰ ਸਮਪਰਤ ਨਗਰ ਕੀਰਤਨ

ਪੰਜਾਬ ਅਤੇ ਪੰਜਾਬੀਅਤ

ਰੋਮ (ਇਟਲੀ)(ਪਰਮਜੀਤ ਸਿੰਘ ਦੁਸਾਂਝ) ਜਿਵੇਂ ਕਿ ਇਹ ਸਾਰਾ ਵਰਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜ੍ਹੇ ਨੂੰ ਸਮਪਰਤ ਹੈ । ਇਸ ਕਰਕੇ ਪੂਰੀ ਦੁਨੀਆਂ ਵਿਚ ਜਿੱਥੇ-ਜਿੱਥੇ ਵੀ ਸਿੱਖ ਸੰਗਤ ਬੈਠੀ ਹੈ । ਉਥੇ -ਉਥੇ ਹੀ ਪੂਰੀ ਦੁਨੀਆਂ ਵਿਚ ਨਾਨਕ ਨਾਮਲੇਵਾ ਸੰਗਤਾਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸ਼ੌਂ ਸਾਲਾਂ ਪ੍ਰਕਾਸ਼ ਦਿਹਾੜ੍ਹਾ ਮਨਾ ਰਹੀਆਂ ਹਨ । ਇਹ ਸਾਰਾ ਸਾਲ ਹੀ ਪੂਰੀ ਦੁਨੀਆਂ ਵਿਚ ਸਿੱਖ ਸੰਗਤਾਂ ਪ੍ਰਕਾਸ਼ ਦਿਹਾੜ੍ਹੇ ਨੂੰ ਸਮਪਰਤ ਨਗਰ ਕੀਰਤਨਾਂ ਦਾ ਸੁੱਮਚੇ ਵਿਸ਼ਵ ਵਿਚ ਸੰਚਾਰ ਕਰ ਰਹੀਆਂ ਹਨ ।

ਇਸੇ ਲੜ੍ਹੀ ਤਹਿਤ ਅੱਜ ਇਟਲੀ ਦੇ ਸ਼ਹਿਰ ਬੈਰਗਾਮੋਂ ਦੇ ਪਿੰਡ ਕੋਵੋ ਦੇ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ (ਕੋਵੋ) ਦੀ ਪ੍ਰਬੰਧੰਕ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਉਪਰਾਲਾ ਕਰਕੇ ਰੋਮਾਨੋ ਦੀ ਲਾਬਰਾਦੀਆਂ ਸ਼ਹਿਰ ਵਿਚ ਅੱਜ ਪੂਰੇ 2 ਵੱਜੇ ਤੋਂ ਲੈ ਕੇ ਸਾਢੇ 5 ਵੱਜੇ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰੇ ਦੀ ਅਗਵਾਈ ਹੇਠ ਸ਼ਹਿਰ ਵਿਚ ਨਗਰ ਕੀਰਤਨ ਦੀ ਪ੍ਰਕਰਮਾ ਕੀਤੀ ਗਈ । ਇਸ ਸਮੇਂ ਸਿੱਖ ਧਰਮ ਦੇ ਵੱਖ ਵੱਖ ਸਲੋਗਨਾਂ ਦਾ ਇਟਾਲੀਅਨ ਭਾਸ਼ਾਂ ਵਿਚ ਅਨੁਵਾਦ ਕੀਤੇ ਹੋਏ ਸਲੋਗਨ ਛੋਟੇ ਛੋਟੇ ਬੱਚਿਆ ਨੇ ਆਪਣੇ ਹੱਥਾਂ ਵਿਚ ਫੜ੍ਹੇ ਹੋਏ ਸਨ । ਜੋ ਕਿ ਸਿੱਖ ਧਰਮ ਦੇ ਉਦੇਸ਼ਾਂ ਨੂੰ ਪ੍ਰਦਰਸ਼ਨ ਕਰਦੇ ਸਨ ।

ਉਪਰੰਤ ਔਰਾ- ਤੋਰੀਓ ਕਾਪਸ਼ੀਨੀ ਵਿਖੇ ਸਜਾਏ ਗਏ ਪੰਡਾਲ ਵਿਚ ਸੰਗਤਾਂ ਨੂੰ ਗਿਆਨੀ ਓਕਾਰ ਸਿੰਘ ਦੇ ਢਾਡੀ ਜਥੇ ਨੇ ਸਿੱਖ ਧਰਮਾਂ ਦੀਆਂ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ । ਨਗਰ ਕੀਰਤਨ ਪਿਆਸੇ ਤੋਂ ਸ਼ੁਰੂ ਹੋਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਹੋਕੇ ਮੁੜ੍ਹਕੇ ਵਾਪਸ ਔਰਾ-ਤੋਰੀਓ ਵਿਚ ਹੀ ਸਮਾਪਤ ਹੋਇਆ । ਇਸ ਸਮੇਂ ਬੀਬੀ ਹਰਮਨਜੋਤ ਕੌਰ ਨੇ ਆਏ ਹੋਏ ਇਟਾਲੀਅਨ ਲੋਕਾਂ ਨੂੰ ਇਟਾਲੀਅਨ ਭਾਸ਼ਾ ਵਿਚ ਸਿੱਖ ਧਰਮ ਦਾ ਇਤਿਹਾਸ ਅਤੇ ਸਿੱਖ ਧਰਮ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਸਮੇਂ ਇੰਗਲੈਂਡ ਤੋਂ ਵਿਸ਼ੇਸ਼ ਤੋਰ ਤੇ ਆਏ ਹੋਏ ਸ਼੍ਰ ਅਵਤਾਰ ਸਿੰਘ ਪੰਨੂੰ ਨੇ ਸੰਨ 2020 ਦੇ ਸਿੱਖ ਰੈਫਰਡਮ ਬਾਰੇ ਵਿਸਥਾਰਪੂਵਰਕ ਜਾਣਕਾਰੀ ਦਿੱਤੀ । ਅਤੇ ਇਸ ਵਿਚ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਵੱਧ ਚ੍ਹੜਕੇ ਹਿੱਸਾ ਪਾਊਂਣ ਦੀ ਅਪੀਲ ਵੀ ਕੀਤੀ । ਉਹਨਾਂ ਨੇ ਕਿਹਾ ਕਿ ਪਹਿਲੀ ਨਵੰਬਰ ਨੂੰ ਇਟਲੀ ਤੋਂ ਸਿੱਖ ਸੰਗਤਾਂ ਸਵਿਜ਼ਰਡਲੈਂਡ ਦੇ ਯੂ ਐਨ ਓ ਵਿਚ ਵੱਧ ਤੋਂ ਵੱਧ ਰੋਸ ਮੁਜ਼ਾਹਰੇ ਵਿਚ ਪਹੁਚਕੇ 1984 ਦੇ ਸਿੱਖ ਨਸਲਖਾਤ ਦੇ ਵਿਰੋਧ ਵਿਚ ਆਪਣਾ ਰੋਸ ਪ੍ਰਗਟ ਕਰਨ ਲਈ ਪਹੁਚਣ ।

ਇਸ ਸਮੇਂ ਸ਼੍ਰੀ ਗੁਰੁ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਗੁਰਲਾਗੋ ਗੁਰੂਘਰ ਦੀ ਸਮੁਚੀ ਪ੍ਰਬੰਧੰਕ ਕਮੇਟੀ ਨੇ ਵੱਡੇ ਪੱਧਰ ਤੇ ਸਮੁਚੇ ਉਤਰੀ ਇਟਲੀ ਵਿਚੋਂ ਆਈਆਂ ਹੋਈਆਂ ਸਿੱਖ ਸੰਗਤਾਂ ਲਈ ਖਾਣ ਪੀਣ ਦੇ ਲੰਗਰਾਂ ਦੇ ਵੱਖ ਵੱਖ ਸਟਾਲ ਲਗਾਏ ਹੋਏ ਸਨ । ਜਿੱਥੇ ਸਿੱਖ ਸੰਗਤਾਂ ਨੇ ਵੱਖ ਵੱਖ ਸਵਾਦੀ ਭੌਜਨਾਂ ਦਾ ਅਨੰਦ ਮਾਣਿਆਂ । ਇਸ ਸਮੇਂ ਇੰਟਰਨੈਸਨਲ ਪੰਥਕ ਦੱਲ ਰੋਮ ਵੱਲੋਂ ਦਸਤਾਰ ਦਾ ਕੈਂਪ ਲਗਾਕੇ ਇਟਾਲੀਅਨਾਂ ਲੋਕਾਂ ਅਤੇ ਸਿੱਖ ਸੰਗਤਾਂ ਦੇ ਸਿਰੇ ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ । ਸਮੁੱਚੀ ਮਾਤਾ ਸਾਹਿਬ ਕੌਰ ਗੁਰੁਦੁਆਰਾ ਸਾਹਿਬ ਪ੍ਰਬੰਧਕ ਕਮੇਟੀ (ਕੋਵੋਂ )ਵੱਲੋਂ ਆਇਆਂ ਹੋਇਆਂ ਸਿੱਖ ਸੰਗਤਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ ਗਿਆ । ਅਤੇ ਖਾਸ ਤੌਰ ਤੇ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ ਬੈਰਗਾਮੋ ਵਾਲਿਆ ਦਾ ਜਿਹਨਾਂ ਨੇ ਲੰਗਰਾਂ ਦੀਅਟੁਟ ਸੇਵਾ ਨਿਭਾਈ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares