ਇਟਲੀ ਦੇ ਸ਼ਹਿਰ ਜੇਨੋਆ ਦੇ ਰੋਡ ਏ 10 ਉੱਤੇ ਪੁਲ ਢਹਿ ਜਾਣ ਕਾਰਨ 22 ਲੋਕਾਂ ਦੀ ਦਰਦਨਾਕ ਮੌਤ ਕਈ ਜਖ਼ਮੀ ਜਿਨਾ ਚ ਇਕ ਬੱਚਾ ਵੀ ਸਾਮਿਲ

ਪੰਜਾਬ ਅਤੇ ਪੰਜਾਬੀਅਤ

ਮਿਲਾਨ(ਇਟਲੀ) 14 ਅਗਸਤ …ਇਟਲੀ ਵਿੱਚ ਤੇਜ ਮੀਂਹ ਹਨੇਰੀ ਦੇ ਕਾਰਨ ਇਟਲੀ ਦੇ ਸ਼ਹਿਰ ਜੇਨੋਆ ਦੇ ਰੋਡ ਏ 10 ਉੱਤੇ ਸਥਿਤ ਇੱਕ ਪੁੱਲ ਢਹਿ ਜਾਣ ਕਾਰਨ 22 ਲੋਕਾਂ ਦੀ ਦਰਦਨਾਕ ਮੌਤ ਤੇ 10 ਤੋਂ ਵੱਧ ਲੋਕਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਜੇਨੋਆ ਦੇ ਰੋਡ ਏ 10 ਉਪੱਰ ਬਣਿਆ ਪੁੱਲ ਤੇਜ਼ ਮੀਂਹ ਕਾਰਨ ਢਹਿ -ਢੇਰੀ ਹੋ ਗਿਆ ਹੈ

ਜਿਸ ਕਾਰਨ ਕਈ ਵਾਹਨ ਇਸ ਹਾਦਸੇ ਦੀ ਲਪੇਟ ਵਿੱਚ ਆ ਗਏ।1182 ਮੀਟਰ ਦੇ ਬਣੇ ਇਸ ਪੁੱਲ ਦਾ ਨਿਰਮਾਣ 1963 ਤੋਂ 76 ਦੇ ਦਰਿਅਮਾਨ ਹੋਇਆ ਸੀ ਜਿਸ ਦੀ ਹਾਲਤ ਖਸਤਾ ਸੀ ਤੇ ਇਸ ਦੀ ਪਿਛਲੇ ਸਮੇਂ ਦੌਰਾਨ ਹੀ ਮੁਰੰਮਤ ਕੀਤੀ ਗਈ ਸੀ।ਇਟਲੀ ਦੇ ਟਰਾਂਸਪੋਰਟ ਮੰਤਰੀ ਦਾਨੀਲੋ ਤੂਨੀਨੇਲੀ ਨੇ ਇਸ ਘਟਨਾ ਉਪੱਰ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਜਿਸ ਦਾ ਉਹਨਾਂ ਨੂੰ ਬਹੁਤ ਅਫ਼ਸੋਸ ਹੈ

ਜਦੋਂ ਕਿ ਇਸ ਘਟਨਾ ਉਪੱਰ ਗ੍ਰਹਿ ਮੰਤਰੀ ਮੇਤਓ ਸਲਵੀਨੀ ਨੇ ਕਿਹਾ ਕਿ ਉਹ ਪੂਰੀ ਸਥਿਤੀ ਦਾ ਮਿੰਟ-ਮਿੰਟ ਉਪੱਰ ਜਾਇਜਾ ਲੈ ਰਹੇ ਹਨ।ਸਥਾਨਕ ਪ੍ਰਸ਼ਾਸ਼ਨ ਵੱਲੋਂ ਜਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares