ਇਟਲੀ ਦੇ ਮੌਸਮੀ ਕੰੰਮ ਵਾਲੇ ਪੇਪਰ ਖੁੱਲਣ ਨਾਲ ਏਜੰਟਾਂ ਦੇ ਚੇਹਰਿਆਂ ਉਪੱਰ ਛਾਈ ਚਾਰ ਗੁਣਾ ਲਾਲੀ,ਕਹਿਣ ਕੋਈ ਵੀ ਉਹਨਾਂ ਕੋਲ ਆਇਆ ਜਾਵੇਗਾ ਨਹੀ ਖਾਲੀ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ) ਇਟਲੀ ਦੇ ਮੌਸਮੀ ਕੰਮਾਂ ਵਾਲੇ ਪੇਪਰ ਖੁੱਲਣ ਦੀ ਉਡੀਕ ਕਰ ਰਹੇ ਵਿਦੇਸ਼ੀ ਸਰਕਾਰ ਵੱਲੋਂ ਤਾਰੀਕ ਐਲਾਨਣ ਦਾ ਇੰਤਜਾਰ ਕਰ ਰਹੇ ਹਨ। ਇਟਲੀ ਸਰਕਾਰ ਵੱਲੋਂ ਮੌਸਮੀ ਕੰਮਾਂ ਵਾਲੇ ਕਾਮਿਆਂ ਦੀ ਮੰਗ ਨਾਲ ਲੋੜਵੰਦ ਲੋਕਾਂ ਦੇ ਨਾਲ -ਨਾਲ ਉਹਨਾਂ ਏਜੰਟਾਂ ਦੇ ਚਿਹਰਿਆਂ ਉਪੱਰ ਵੀ ਚਾਰ ਗੁਣਾ ਲਾਲੀ ਛਾਅ ਗਈ ਹੈ ਜਿਹਨਾਂ ਕਿ ਇਹਨਾਂ ਪੇਪਰਾਂ ਵਿੱਚੋਂ ਮੋਟੀ ਕਮਾਈ ਕਰਨ ਦੇ ਸੁਪਨੇ ਸਜਾਏ ਹੋਏ ਨੇ।

ਇਟਲੀ ਦੇ ਇਹਨਾਂ ਮੌਸਮੀ ਕੰਮਾਂ ਵਾਲੇ ਪੇਪਰਾਂ ਦਾ ਕੋਟਾ ਚਾਹੇ ਕਰੀਬ 38,500 ਹੀ ਹੈ ਪਰ ਇਹਨਾਂ ਪੇਪਰਾਂ ਦੀ ਆੜ ਵਿੱਚ ਭੋਲੇ-ਭਾਲੇ ਅਤੇ ਲੋੜਵੰਦ ਪੰਜਾਬੀਆਂ ਨੂੰ ਫਸਾਉਣ ਵਾਲੇ ਏਜੰਟਾਂ ਆਪਣੇ ਕਬੂਤਰਾਂ ਨੂੰ ਦਾਣਾ ਪਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।ਜਿਕਰਯੋਗ ਹੈ ਕਿ ਜਿਹੜੇ ਪਹਿਲਾਂ ਇਹਨਾਂ ਸੀਜ਼ਨ ਵਾਲੇ ਪੇਪਰਾਂ ਉਪੱਰ ਲੱਖਾਂ ਰੁਪਏ ਕਰਜ਼ਾ ਚੁੱਕ ਇਟਲੀ ਆਏ ਹਨ ਉਹਨਾਂ ਵਿੱਚ ਬਹੁਤੇ ਪੰਜਾਬੀ ਂਨੋਜਵਾਨ ਇਟਲੀ ਦੇ ਪੇਪਰ ਪੱਕੇ ਪੇਪਰ ਨਾ ਬਣਨ ਕਾਰਨ ਦਰ-ਦਰ ਦੀਆਂ ਠੌਕਰਾਂ ਖਾਉਣ ਲਈ ਬੇਵੱਸ ਅਤੇ ਮਜ਼ਬੂਰ ਹਨ।

ਮੀਡੀਏ ਨਾਲ ਆਪਣੇ ਦੁੱਖ ਸਾਝੈ ਕਰਦਿਆਂ ਇਟਲੀ ਪਹਿਲਾਂ ਆਏ ਸੀਜ਼ਨ ਵਾਲੇ ਪੇਪਰਾਂ ਉਪੱਰ ਪੰਜਾਬੀ ਨੌਜਵਾਨਾਂ ਨੇ ਦੱਸਿਆ ਕਿ ਜਿਹੜੇ ਲੋਕ ਭਾਰਤ ਤੋਂ ਇਟਲੀ ਸੀਜ਼ਨ ਵਾਲੇ ਪੇਪਰਾਂ ਉਪੱਰ ਨੋਜਵਾਨਾਂ ਨੂੰ ਬੁਲਾਉਂਦਾ ਹੈ ਤਾਂ ਉਹ ਸੱਚ ਨਹੀ ਦੱਸਦੇ ਜਿਸ ਕਾਰਨ ਇਟਲੀ ਆਕੇ ਨੋਜਵਾਨਾਂ ਨੂੰ ਕਈ ਤਰ੍ਹਾ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਪੈਂਦਾ ਹੈ।

ਏਜੰਟਾਂ ਦੀ ਮਿੱਠੇ ਲਾਰਿਆਂ ਦਾ ਸ਼ਿਕਾਰ ਨੌਜਵਾਨਾਂ ਨੇ ਪੰਜਾਬ ਦੇ ਨੋਜਵਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਟਲੀ ਆਉਣ ਤੋਂ ਪਹਿਲਾਂ ਸੀਜ਼ਨ ਵਾਲੇ ਪੇਪਰਾਂ ਨੂੰ ਜਮਾਂ ਕਰਵਾਉਣ ਅਤੇ ਪੇਪਰ ਬਦਲਾਉਣ ਦੀ ਗੱਲ ਜ਼ਰੂਰ ਕਰਕੇ ਆਓ ਨਹੀਂ ਤਾਂ ਫਿਰ ਬਆਦ ਵਿੱਚ ਇਟਲੀ ਵਿੱਚ ਏਜੰਟ ਰੱਜ ਕੇ ਖੱਜਲ -ਖੁਆਰ ਕਰਦੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares