ਇਟਲੀ ਦੀ ਰਾਜਧਾਨੀ ਰੋਮ ਵਾਸੀ ਲੈ ਰਹੇ ਨੇ ਬਰਫ ਦਾ ਮਜ਼ਾ = ਬਰਫਬਾਰੀ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ

ਪੰਜਾਬ ਅਤੇ ਪੰਜਾਬੀਅਤ

ਰੋਮ— ਬੀਤੇ ਦਿਨ ਭਾਵ ਸੋਮਵਾਰ ਸਵੇਰੇ ਨੀਂਦ ‘ਚੋਂ ਜਾਗਣ ਤੋਂ ਬਾਅਦ ਰੋਮ (ਇਟਲੀ) ਵਾਸੀਆਂ ਨੂੰ ਹਰ ਪਾਸੇ ਚਿੱਟੇ ਰੰਗ ਦੀ ਬਰਫ ਦੀ ਚਾਦਰ ਵਿਛੀ ਮਿਲੀ। ਕਰੀਬ 6 ਸਾਲ ਬਾਅਦ ਹੋਈ ਇਹ ਬਰਫਬਾਰੀ ਆਰਕਟਿਕ ਤੂਫਾਨ ਦੇ ਬਾਅਦ ਦਾ ਅਸਰ ਹੈ, ਜਿਸ ਕਾਰਨ ਯੂਰਪ ਦਾ ਜ਼ਿਆਦਾਤਰ ਹਿੱਸਾ ਬਰਫ ਦੀ ਬੁੱਕਲ ਵਿਚ ਆ ਗਿਆ।

PunjabKesari
ਸੜਕਾਂ ‘ਤੇ ਵਿਛੀ ਕਈ ਇੰਚ ਮੋਟੀ ਬਰਫ ਦੀ ਚਾਦਰ
ਰੋਮ ਵਿਚ ਸੋਮਵਾਰ ਸਵੇਰ ਤੋਂ ਸ਼ੁਰੂ ਹੋਈ ਭਾਰੀ ਬਰਫਬਾਰੀ ਨਾਲ ਇੱਥੇ ਕਈ ਇੰਚ ਤੱਕ ਬਰਫ ਜੰਮ ਗਈ ਹੈ। ਬਰਫਬਾਰੀ ਨਾਲ ਲੋਕਾਂ ਨੂੰ ਆਵਾਜਾਈ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਹੱਢ ਚੀਰਵੀਂ ਬਰਫੀਲੀ ਹਵਾ ‘ਬਯੁਰੇਨ’ ਐਤਵਾਰ ਨੂੰ ਇਟਲੀ ਪਹੁੰਚੀ, ਜਿਸ ਨਾਲ ਉਤਰੀ ਖੇਤਰ ਵਿਚ ਭਾਰੀ ਬਰਫਬਾਰੀ ਨਾਲ ਕੁੱਝ ਖੇਤਰਾਂ ਵਿਚ ਤਾਪਮਾਨ 0 ਤੋਂ 20 ਡਿਗਰੀ ਤੱਕ ਹੇਠਾਂ ਚਲਾ ਗਿਆ।

PunjabKesari

2012 ਤੋਂ ਬਾਅਦ ਹੋਈ ਬਰਫਬਾਰੀ
ਦੱਸਣਯੋਗ ਹੈ ਕਿ ਇੱਥੇ ਸਾਲ 2012 ਤੋਂ ਬਾਅਦ ਅਜਿਹੀ ਕਦੇ ਵੀ ਭਾਰੀ ਬਰਫਬਾਰੀ ਨਹੀਂ ਹੋਈ ਸੀ। ਬਰਫਬਾਰੀ ਤੋਂ ਬਾਅਦ ਆਵਾਜਾਈ ਸਬੰਧੀ ਮੁਸ਼ਕਲਾਂ ਦੇ ਬਾਵਜੂਦ, ਸਥਾਨਕ ਲੋਕ ਅਤੇ ਸੈਲਾਨੀ ਇਸ ਬਰਫਬਾਰੀ ਦਾ ਮਜਾ ਲੈਣ ਲੱਗੇ।

PunjabKesari
ਕਰਮਚਾਰੀ ਹਟਾ ਰਹੇ ਹਨ ਸੜਕਾਂ ‘ਤੇ ਜੰਮੀ ਬਰਫ ਨੂੰ
ਸੜਕਾਂ ‘ਤੇ ਜੰਮੀ ਬਰਫ ਨੂੰ ਹਟਾਉਣ ਲਈ ਸ਼ਹਿਰ ਕਰਮਚਾਰੀਆਂ ਨੂੰ ਲਗਾਇਆ ਗਿਆ ਹੈ ਅਤੇ ਅਜੇ ਤੱਕ ਇੱਥੋਂ ਕਿਸੇ ਵੀ ਜਹਾਜ਼ ਦੇ ਸੰਚਾਲਨ ਨੂੰ ਮੁਲਤਵੀ ਕਰਨ ਦੀ ਸੂਚਨਾ ਨਹੀਂ ਮਿਲੀ ਹੈ। ਹਾਲਾਂਕਿ ਜਹਾਜ਼ਾਂ ਦੇ ਦੇਰੀ ਨਾਲ ਸੰਚਾਲਨ ਦੀ ਸੂਚਨਾ ਪ੍ਰਪਾਤ ਹੋਈ ਹੈ ਅਤੇ ਸਬੰਧਤ ਯਾਤਰੀਆਂ ਨੂੰ ਆਪਣੇ ਜਹਾਜ਼ ਕੰਪਨੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

PunjabKesari
ਰੋਮਵਾਸੀ ਲੈ ਰਹੇ ਨੇ ਬਰਫ ਦਾ ਮਜ਼ਾ
ਆਮ ਤੌਰ ‘ਤੇ ਹਰਿਆਲੀ ਨਾਲ ਹਰੀਆ-ਭਰੀਆਂ ਦਿਸਣ ਵਾਲੀਆਂ ਪਾਰਕਾਂ ਵਿਚ ਲੋਕ ਹੁਣ ਬਰਫ ਦਾ ਮਜ਼ਾ ਲੈਂਦੇ ਦਿਸ ਰਹੇ ਹਨ। ਕੋਈ ਸਨੋਬੋਲ ਫਾਈਟ ਖੇਡ ਰਿਹਾ ਹੈ ਅਤੇ ਕੋਈ ਸਲਾਈਡਿੰਗ ਕਰਦਾ ਦਿਸ ਰਿਹਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares