ਇਟਲੀ ਚ 32 ਸਾਲਾਂ ਪੰਜਾਬੀ ਦੀ ਸ਼ੱਕੀ ਹਲਾਤਾਂ ਵਿਚ ਮੌਤ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 3 ਜੁਲਾਈ (ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਤੌਰੀਨੋ ਨਾਲ ਲੱਗਦੇ ਕਸਬਾ ਲੀਵੋਰਨੋ ਫੈਰਾਰਸੀ ਵਿਚ ਇਕ ਪੰਜਾਬੀ ਮੁੰਡੇ ਸੰਨੀ ਰਾਮ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਣਯੋਗ ਹੈ ਕਿ ਮ੍ਰਿਤਕ ਘੋੜਿਆ ਦੇ ਫਾਰਮ ਵਿਚ ਕੰਮ ਕਰਦਾ ਸੀ ਤੇ ਪਿਛਲੇ 3 ,4 ਦਿਨੋ ਤੋ ਉਸਦਾ ਫੋਨ ਬੰਦ ਆਉਣ ਤੇ ਉਸਦੇ ਨਜਦੀਕੀਆ ਨੂੰ ਉਸਦੀ ਤੰਦਰੁਸਤੀ ਦਾ ਫਿਕਰ ਸਤ੍ਹਾ ਰਿਹਾ ਸੀ। ਜਦ ਉਸਦੇ ਭਰਾਵਾਂ ਵਲੋ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਨੇੜਲੇ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਗਿਆ ਤਾ ਪਤਾ ਲੱਗਾ ਕਿ ਸੰਨੀ ਹੁਣ ਇਸ ਦੁਨੀਆ ਤੇ ਹੀ ਰਿਹਾ ।
ਪ੍ਰੈਸ ਨਾਲ ਗੱਲਬਾਤ ਕਰਦਿਆ ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਪੁਲਿਸ ਦਾ ਕਹਿਣਾ ਹੈ ਕਿ ਸੰਨੀ ਨੇ ਫਾਰਮ ਹਾਊਸ ਤੇ ਫਾਹ੍ਹਾ ਲੈ ਕਿ ਆਪਣੀ ਜੀਵਲ ਲੀਲ੍ਹਾ ਨੂੰ ਸਮਾਪਿਤ ਕਰ ਲਿਆ ਹੈ ਪਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਉਹ ਅਜਿਹਾ ਨਹੀ ਕਰ ਸਕਦਾ ਤੇ ਪਿਛਲੇ ਕੁਝ ਸਮੇ ਤੋ ਉਸਦੇ ਆਪਣੇ ਮਾਲਕ ਨਾਲ ਸਬੰਧ ਬਹੁਤੇ ਵਧੀਆ ਨਾਂ ਹੋਣ ਕਰਕੇ ਇਸ ਮਾਮਲੇ ਨੂੰ ਸ਼ੱਕੀ ਨਿਗਾਹਾਂ ਨਾਲ ਵੇਖਿਆ ਜਾ ਰਿਹਾ ਹੈ। ਸਿੱਖ ਕਮਿਨਿਊਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਦੁਆਰਾ ਮਿਲਾਨ ਸਥਿਤ ਭਾਰਤੀ ਅੰਬੈਸੀ ਦੇ ਸਹਿਯੋਗ ਨਾਲ ਮੌਤ ਦੇ ਅਸਲ ਕਾਰਨ ਜਾਨਣ ਲਈ ਪੈਰਵਾਈ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਮ੍ਰਿਤਕ ਦੇ ਭਰਾ ਮਨੀ ਦਾ ਕਹਿਣਾ ਹੈ ਪੁਲਿਸ ਨੇ ਹਾਲੇ ਤੱਕ ਉਨਾਂ ਨੂੰ ਲਾਸ਼ ਤੱਕ ਨਹੀ ਦਿਖਾਈ।

ਮ੍ਰਿਤਕ ਦੀ ਫਾਈਲ ਫੋਟੋ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares