ਇਟਲੀ ‘ਚ ਸਨਬੋਨੀਫਾਚੋ ਵਿਖੇ ਪ੍ਰੋ:ਸਰਬਜੀਤ ਸਿੰਘ ਧੂੰਦਾਂ ਦੇ ਲੜੀਵਾਰ ਦੀਵਾਨ ਸਜਾਏ।ਸੰਗਤ ਨੇ ਉਤਸ਼ਾਹਪੂਰਵਕ ਦੀਵਾਨਾਂ ਚ ਭਰੀ ਹਾਜਰੀ।

ਪੰਜਾਬ ਅਤੇ ਪੰਜਾਬੀਅਤ

ਸਨਬੋਨੀਫਾਚੋ ਵਿਖੇ ਪ੍ਰੋ:ਸਰਬਜੀਤ ਸਿੰਘ ਧੂੰਦਾਂ ਦੇ ਲੜੀਵਾਰ ਦੀਵਾਨ ਸਜਾਏ। ਸੰਗਤ ਨੇ ਉਤਸ਼ਾਹਪੂਰਵਕ ਦੀਵਾਨਾਂ ਚ ਭਰੀ ਹਾਜਰੀ।

ਵਿਰੋਨਾ 22 ਅਪ੍ਰੈਲ (ਪੰਜਾਬ ਪੰਜਾਬੀਅਤ ਬਿਉਰੋ) ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਦੁਆਰਾ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਲੜੀਵਾਰ ਦੀਵਾਨ ਸਜਾਏ ਗਏ।ਇਨਾਂ੍ਹ ਦੀਵਾਨਾਂ ਚ ਰੋਜਾਨਾ ਵੱਡੀ ਗਿਣਤੀ ਚ ਸੰਗਤ ਨੇ ਉਤਸ਼ਾਪੂਰਵਕ ਸ਼ਿਰਕਤ ਕੀਤੀ।

ਦੀਵਾਨਾਂ ਦੌਰਾਨ ਕਥਾ ਵਾਰਤਾ ਰਾਹੀ ਭਾਈ ਧੂੰਦਾਂ ਦੁਆਰਾ ਵਡਮੁੱਲੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੇ ਅਸਲ ਰੂਪ ਚ ਅਮਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਅਤੇ ਗੁਰਬਾਣੀ ਅਨੁਸਾਰ ਜੀਵਨ ਢਾਲਣ ਲਈ ਕਿਹਾ ਗਿਆ।

ਦੀਵਾਨਾਂ ਦੀ ਸਮਾਪਤੀ ਤੇ ਸੰਗਤ ਦੀ ਤਰਫੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਭਾਈ ਧੂੰਦਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਕੈਪਸ਼ਨ:ਦੀਵਾਨਾਂ ਦੌਰਾਨ ਭਾਈ ਸਰਬਜੀਤ ਸਿੰਘ ਧੂੰਦਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦੇ ਹੋਏ।ਅਤੇ ਭਾਈ ਧੂੰਦਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares