ਇਟਲੀ ਚ ਨੇਤਰਹੀਣ ਕੁੜੀ ਨੇ ਚਮਕਾਇਆ ਭਾਰਤੀਆ ਦਾ ਨਾਂ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 3 ਜੁਲਾਈ (ਸਾਬੀ ਚੀਨੀਆ) ਹਨ੍ਹੇਰ ਰੂਪੀ ਜਿੰਦਗੀ ਬਤੀਤ ਕਰ ਰਹੀ 14 ਸਾਲਾਂ ਮਨੀਸ਼ਾਂ ਰਾਣੀ ਨੇ ਪੜਾਈ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਪੂਰੇ ਦੇਸ਼ ਵਾਸੀਆ ਦਾ ਮਾਣ ਵਧਾਇਆ ਹੈ ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਵੀ ਰਿਮਨੀ ਵਿਖੇ ਹੋਏ ਬਰੈਲ ਲਿਪੀ ਦੇ ਮੁਕਾਬਲਿਆ ਵਿਚ ਉਸਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ। ਤੇ ਹੁਣ ਇਕ ਵਾਰ ਫਿਰ ਇਸੇ ਕੁੜੀ ਨੇ ਇਕਨੋਮੀਕਲ ਸੋਸ਼ਲ ਚੋ ਪਹਿਲਾ ਸਥਾਨ ਹਾਸਿਲ ਕਰਕੇ ਦੇਸ਼ ਵਾਸੀਆ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

ਸਨਜੋਵਾਨੀ ਸਕੂਲ ਦੀ ਵਿਦਿਆਰਥਣ ਮਨੀਸ਼ਾ ਰਾਣੀ ਨੇ 10 ਵਿਚੋ 9,33 ਅੰਕ ਪ੍ਰਾਪਤ ਕਰਕੇ ਆਪਣੀ ਹੋਂਦ ਨੂੰ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਜੇ ਇਨਸਾਨ ਦੇ ਇਰਾਦੇ ਮਜਬੂਤ ਹੋਣ ਤਾ ਉਹ ਕੁਝ ਵੀ ਕਰ ਸਕਦਾ ਹੈ। ਬੇਸ਼ਕ ਮਨੀਸ਼ਾ ਰਾਣੀ ਨੇਤਰਹੀਣ ਹੈ ਪਰ ਉਹ ਬਰੈਲ ਲਿਪੀ ਦਾ ਚੰਗਾ ਗਿਆਨ ਰੱਖਣ ਦੇ ਨਾਲ ਨਾਲ ਪੜਾਈ ਵਿਚ ਚੰਗੀ ਰੁਚੀ ਰੱਖਦੀ ਹੈ ਤੇ ਹਮੇਸ਼ਾ ਟੌਪ ਤੇ ਰਹਿਣਾ ਉਸਦੀ ਆਦਤ ਬਣ ਚੁੱਕਿਆ ਹੈ ਸ਼ਾਇਦ ਇਹੀ ਕੁੜੀ ਭਾਰਤ ਵਿਚ ਹੁੰਦੀ ਤਾ ਅੱਖਾਂ ਦੀ ਰੌਸ਼ਨੀ ਦੇ ਨਾਲ ਨਾਲ ਉਸਦਾ ਭਵਿੱਖ ਵੀ ਧੁੰਦਲਾ ਹੋ ਸਕਦਾ ਸੀ

ਪਰ ਇਟਲੀ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਸਰਕਾਰ ਅਜਿਹੇ ਬੱਚਿਆ ਨੂੰ ਵਧੀਆ ਤਰੀਕੇ ਪੜਾਈ ਕਰਵਾਉਣ ਦੇ ਨਾਲ ਨਾਲ ਉਨਾਂਨੂੰ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਉਦੀਆ ਹਨ ਤੇ ਉਨਾਂ ਲਈ ਨੌਕਰੀਆ ਤੱਕ ਦਾ ਪ੍ਰਬੰਧ ਵੀ ਕੀਤਾ ਜਾਦਾਂ ਹੈ। ਮਨੀਸ਼ਾ ਦੇ ਪਿਤਾ ਦਵਿੰਦਰ ਰਾਮ ਤੇ ਮਾਤਾ ਮੀਨਾ ਕੁਮਾਰੀ ਆਪਣੀ ਕੁੜੀ ਪੜਾਈ ਨੂੰ ਲੈਕੇ ਪੂਰੀ ਸੰਤੁਸ਼ਟ ਨਜਰ ਤਾ ਰਹੇ ਹਨ।

ਪੜਾਈ ਚੰਗੇ ਅੰਕ ਪ੍ਰਾਪਤ ਕਰਨ ਵਾਲੀ ਮਨੀਸ਼ਾ ਰਾਣੀ ਪਰਿਵਾਰਿਕ ਮੈਂਬਰਾਂ ਨਾਲ ਫੋਟੋ ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares