ਇਟਲੀ ਚੋ ਮਰੇ 4 ਭਾਰਤੀ ਨੌਜਵਾਨਾਂ ਦੀ ਮੌਤ ਦੇ ਅਸਲ ਕਾਰਨ ਜਾਨਣ ਲਈ ਮਿਲਾਨ ਅੰਬੈਸੀ ਅਧਿਕਾਰੀਆ ਕੀਤਾ ਘਟਨਾ ਸਥਾਨ ਦਾ ਦੌਰਾਂ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 13 ਸਤੰਬਰ (ਸਾਬੀ ਚੀਨੀਆ) ਇਟਲੀ ਦੇ ਜਿਲ੍ਹਾ ਪਾਵੀਉ ਵਿਚ ਦੁੱਧ ਡੇਅਰੀ ਫਾਰਮ ਤੇ ਮਰੇ ਚਾਰ ਭਾਰਤੀ ਨੌਜਵਾਨਾਂ ਦੀ ਬੇਵਕਤੀ ਮੌਤ ਦੇ ਕਾਰਨਾਂ ਦੀ ਸੱਚਾਈ ਜਾਨਣ ਤੇ ਮਾਮਲੇ ਦੀ ਪੂਰੀ ਤਹ੍ਹਿ ਤੱਕ ਜਾਣ ਲਈ ਭਾਰਤੀ ਅੰਬੈਸੀ ਮਿਲਾਨ ਦੇ ਕੋਂਸਲਰ ਜਨਰਲ ਸ੍ਰੀ ਬਿਨੋਈ ਜਾਰਜ ਅਤੇ ਵਾਇਸ ਕੋਂਸਲਰ ਸ਼੍ਰੀ ਰਾਜੀਵ ਭਾਟੀਆ ਵਲੋ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ । ਉਨਾਂ ਗਮਹੀਨ ਮਾਹੌਲ ਵਿਚ ਪਾਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਇਟਲੀ ਰਹਿੰਦਾ ਇਕ ਇਕ ਭਾਰਤੀ ਅਤੇ ਭਾਰਤ ਸਰਕਾਰ ਇਸ ਦੁੱਖ ਦੀ ਘੜੀ ਵਿਚ ਉਨਾਂ ਦੇ ਪਰਿਵਾਰ ਨਾਲ ਹੈ।

ਮਿਲਾਨ ਅੰਬੈਸੀ ਵਲੋ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿੰਦੇ ਹੋਏ ਉਨਾਂ ਮੌਕੇ ਤੇ ਮੌਜੂਦਾਂ ਇਟਾਲੀਅਨ ਅਧਿਕਾਰੀਆ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਪ੍ਰਸ਼ਾਸ਼ਨ ਨੂੰ ਆਖਿਆ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ । ਦੂਜੇ ਪਾਸੇ ਪਾਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸ਼ਨ ਵੱਲੋ ਉਨਾਂ ਨੂੰ ਮ੍ਰਿਤਕ ਦੇਹਾਂ ਨਹੀ ਵੇਖੀਆ ਜਾ ਰਹੀਆ ਅਤੇ ਬਚਾਅ ਕਾਰਜਾਂ ਵਿਚ 5 ਘੰਟੇ ਦੀ ਹੋਈ ਦੇਰੀ ਲਈ ਪ੍ਰਸ਼ਾਸ਼ਨ ਪੂਰੀ ਤਰ੍ਹਾ ਜਿੰਮੇਵਾਰ ਹੈ ।ਪਰਿਵਾਰ ਦਾ ਕਹਿਣਾ ਹੈ ਕਿ ਜੇ ਬਚਾਅ ਕਾਰਜ ਛੇਤੀ ਨਾਲ ਕੀਤੇ ਜਾਂਦੇ ਤਾ ਇਨਾਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ।

ਸਿੱਖ ਕਮਿਨਊਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਮਰਨ ਵਾਲਿਆ ਵਿਚ ਪ੍ਰੇਮ ਸਿੰਘ 47 ਤੇ ਤਰਸੇਮ ਸਿੰਘ 45 ਜਿਲ੍ਹਾ ਜਲੰਧਰ ਦੇ ਪਿੰਡ ਚੀਮੇ (ਕਰਤਾਰਪੁਰ) ਹਰਮਿੰਦਰ ਸਿੰਘ (29) ਤੇ ਮਨਜਿੰਦਰ ਸਿੰਘ (28) ਸ਼ਾਮਿਲ ਹਨ ਜਿੰਨਾਂ ਵਿਚੋ ਇਕ ਨੌਜਵਾਨ ਥੋੜਾ ਸਮਾਂ ਪਹਿਲਾਂ ਹੀ 9 ਮਹੀਨਿਆ ਵਾਲੇ ਪੇਪਰਾਂ ਤੇ ਸੁਨਹਿਰੀ ਭੱਵਿਖ ਦਾ ਸੁਪਨਾ ਲੈਕੇ ਇਟਲੀ ਆਇਆ ਸੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares