ਇਟਲੀ ਚੋ ਉਤਿਸ਼ਾਹ ਨਾਲ ਮਨਾਇਆ ਰਿਸ਼ੀ ਵਾਲਮੀਕਿ ਦਾ ਆਗਮਨ ਦਿਹਾੜਾ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 4 ਨਵੰਬਰ (ਸਾਬੀ ਚੀਨੀਆ) ਭਗਵਾਨ ਰਿਸ਼ੀ ਵਾਲਮੀਕਿ ਦਾ ਆਗਮਨ ਪੂਰਬ ਦਿਹਾੜਾ ਇਟਲੀ ਰਹਿੰਦੀਆ ਨਾਮ ਲੈਵਾ ਸੰਗਤਾਂ ਵਲੋ ਪੂਰੀ ਸ਼ਰਧਾ ਭਾਵਨਾ ਤੇ ਉਤਿਸ਼ਾਹ ਨਾਲ ਮਨਾਇਆ ਗਿਆ। ਇੱਥੋ ਦੇ ਕਸਬਾ ਲਵੀਨੀA ਦੇ ਗੁ: ਗੋਬਿਦਸਰ ਸਾਹਿਬ ਵਿਖੇ ਰਿਸ਼ੀ ਵਾਲਮੀਕਿ ਦੇ ਆਗਮਨ ਪੂਰਬ ਦਿਹਾੜੇ ਦੀਆ ਖੁਸ਼ੀਆ ਨੂੰ ਧਿਆਨ ਚੋ ਰੱਖਦਿਆ ਪ੍ਰੋਗਰਾਮ ਕਰਵਾਏ ਗਏ ਜਿੰਨਾਂ ਵਿਚ ਇਟਲੀ ਦੇ ਵੱਖ ਵੱਖ ਹਿੱਸਿਆ ਚੋ ਰਹਿੰਦੀਆ ਸੰਗਤਾਂ ਨੇ ਪੁੱਜ ਕਰਕੇ ਭਗਵਾਨ ਰਿਸ਼ੀ ਵਾਲਮੀਕਿ ਦੀਆਂ ਖੁਸ਼ੀਆ ਪ੍ਰਾਪਤ ਕੀਤੀਆ ਇਸ ਮੌਕੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਤੇ ਭਾਈ ਬਲਵਿੰਦਰ ਸਿੰਘ ਭਾਗੋਅਰਾਈਆ ਵਲੋ ਭਗਵਾਨ ਵਾਲਮੀਕਿ ਜੀ ਦੇ ਜੀਵਨ ਕਾਲ ਨਾਲ ਸਬੰਧਤ ਇਤਿਹਾਸ ਸੁਣਾਇਆ ਗਿਆ।

ਉਪਰੰਤ ਵਾਲਮੀਕਿ ਸਭਾ ਲਵੀਨੀA ਦੇ ਆਗੂ ਬਖਸ਼ੀਸ਼ ਸਿੰਘ, ਸ਼੍ਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਅਤੇ ਨਰਿੰਦਰ ਸਿੰਘ ਢਿੱਲੋ ਵਲੋ ਪੁੱਜੇ ਹੋਏ ਬੁਲਾਰਿਆ ਦਾ ਮਾਣ ਸਨਮਾਨ੍ਹ ਕੀਤਾ ਗਿਆ ਇਸ ਮੌਕੇ ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਹੈਡ ਗ੍ਰੰਥੀ ਦਲਬੀਰ ਸਿੰਘ ਤੇ ਬਲਜਿੰਦਰ ਸਿੰਘ ਬੱਲ ਆਦਿ ਵੀ ਪੁੱਜੀਆ ਹੋਈਆ ਸੰਗਤਾਂ ਵਿਚ ਮੌਜੂਦ ਸਨ।
ਜੱਥੇ ਦਾ ਸਨਮਾਨ੍ਹ ਕਰਦੇ ਹੋਏ ਪ੍ਰਬੰਧਕ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares