ਆਹ ਵਿਆਹ ਤੇ ਨੌਜਵਾਨ ਪੀੜ੍ਹੀ ਵੱਲੋਂ ਨਵਾਂ ਹੀ ਕੰਮ ਸ਼ੂਰੂ ਹੋ ਗਿਆ .. ਕਹਿੰਦੇ ਇਹੀ ਸੱਭਿਆਚਾਰ ਆ .. ਕੀ ਕਹੋਗੇ ..

ਪੰਜਾਬ ਅਤੇ ਪੰਜਾਬੀਅਤ

ਪਿਛਲੇ ਥੋੜ੍ਹੇ ਹੀ ਸਮੇਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਗਾਇਕੀ ਵਿੱਚ ਕਾਫੀ ਤਰੱਕੀ ਹੋਈ ਹੈ। ਇਸ ਨਾਲ ਪੰਜਾਬੀ ਸੰਗੀਤ ਨੂੰ ਵਿਸ਼ਵ ਭਰ ਵਿੱਚ ਪਸੰਦ ਕੀਤਾ ਗਿਆ ਹੈ। ਹਰਭਜਨ ਮਾਨ, ਗੁਰਦਾਸ ਮਾਨ, ਬੱਬੂ ਮਾਨ ਵੱਲੋਂ ਵੀ ਚੰਗੀਆਂ ਪੰਜਾਬੀ ਫਿਲਮਾਂ ਦੇ ਕੇ ਇੱਕ ਕੀਰਤੀਮਾਨ ਸਥਾਪਤ ਕੀਤਾ ਹੈ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਵੀਂ ਰੂਹ ਫੂਕੀ ਹੈ।ਪਾਸੇ ਪੰਜਾਬੀ ਗਾਇਕੀ ਦੇ ਵਿੱਚ ਬੇਸ਼ੱਕ ਸੰਗੀਤਕ ਖੇਤਰ


ਵਿੱਚ ਤਾਂ ਤਰੱਕੀ ਕੀਤੀ ਗਈ ਹੈ, ਪਰ ਇਹਨਾਂ ਦੀ ਵੀਡੀਉ ਵਿੱਚ ਦਿਖਾਈ ਜਾ ਰਹੀ ਲੱਚਰਤਾ ਅਤੇ ਅਸ਼ਲੀਲਤਾ ਨੇ ਪੰਜਾਬੀ ਸੱਭਿਆਚਾਰ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਸਮਾਜ ਦੀਆਂ ਧੀਆਂ-ਭੈਣਾ ਦੇ ਸਿਰੋਂ ਤੋਂ ਜਿਵੇਂ ਚੁੰਨੀ ਹੀ ਖਿੱਚ ਲਈ ਹੋਵੇ। ਖੂੰਬਾਂ ਦੀ ਤਰ੍ਹਾਂ ਪੈਦਾ ਹੋਏ ਹਲਕੇ ਪੱਧਰ ਦੇ ਗਾਇਕਾਂ ਨੇ ਤਾਂ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਨੂੰ ਉੱਚਾ ਚੁੱਕਣ ਵਾਲੇ ਗਾਇਕਾਂ ਦੀਆਂ ਪ੍ਰਾਪਤੀਆਂ ਨੂੰ ਵੀ ਘੱਟੇ ਵਿੱਚ ਰੁਲ੍ਹਾ ਛੱਡਿਆ ਹੈ। ਮਿਸਾਲ ਵੱਜੋਂ ਪੰਜਾਬੀ ਸੰਗੀਤ ਦੇ ਬਾਬਾ ਆਦਮ ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਦਰਦ ਪੈਦਾ ਕਰਦਿਆਂ ਇੱਕ ਗੀਤ ਗਾਇਆ ਸੀ, “ਪੰਜਾਬੀ ਜ਼ੁਬਾਨੇ, ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ। ਮਿੱਢੀਆਂ ਖਿਲਾਰੀ ਫਿਰੇ, ਬੁਲ੍ਹੇ ਦੀਕਾਫੀਏ, ਕੀਹਨੇ ਲਾ ਲਿਆ, ਤੇਰਾ ਹਾਰ ਤੇ ਸ਼ਿੰਗਾਰ?”ਇਸ ਗੀਤ ਵਿੱਚ ਉਸਦਾ ਪੰਜਾਬੀ ਮਾਂ-ਬੋਲੀ ਪ੍ਰਤੀ ਅਥਾਹ ਸ਼ਰਧਾ ਝਲਕ ਰਹੀ ਹੈ। ਹੁਣ ਇੱਧਰ ਆ ਜਾਵੋ ਤਾਂ ਗੀਤ ਮਗਰੋਂ ਸ਼ੁਰੂ ਹੁੰਦਾ ਹੈ, ਉਸਤੋਂ ਪਹਿਲਾਂ ਹੀ ਕੰਨ ਪਾੜਵਾਂ ਮਿਊਜ਼ਿਕ ਤੇ ਫਿਰ ਅੰਗਰੇਜੀ ਵਿੱਚ ਅਜੀਬ ਜਿਹੇ ਬੋਲ ਜਿਸਦੀ ਨਾ ਤਾਂ ਸਪੱਸ਼ਟ ਅਵਾਜ਼ ਕੰਨੀ ਪੈਂਦੀ ਹੈ ਤੇ ਨਾ ਹੀ ਉਸਦਾ ਕੋਈ ਮਤਲੱਬ ਪੱਲੇ ਪੈਂਦਾ ਹੈ। ਬੱਸ ਯਹੀ, ਯਹੀ, ਹਾਹਾ, ਜਾਜਾ, ਯਾਯਾ, । ਗੀਤਾਂ ਦੇ ਬੋਲ ਇਤਨੇ ਹਲਕੇ ਪੱਧਰ ਦੇ ਹੁੰਦੇ ਹਨ ਕਿ ਕੋਈ ਵੀ ਸਿਆਣਾ ਵਿਅਕਤੀ ਆਪਣੀ ਧੀ-ਭੈਣ, ਮਾਂ, ਬਹੁ-ਬੇਟੀ ਦੇ ਸਾਹਮਣੇ ਸੁਣ ਨਹੀਂ ਸਕਦਾ, ਵੀਡੀਉਵੇਖਣ ਦੀ ਤਾਂ ਗੱਲ ਹੀ ਬੜੀ ਦੂਰ ਚਲੀ ਜਾਂਦੀ ਹੈ।ਕਿਤੇ ਪੰਜਾਬੀ ਧੀਆਂ-ਭੈਣਾਂ ਨੂੰ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਆਪਣੇ ਯਾਰ ਨੂੰ ਮਿਲਣ ਵਾਸਤੇ ਜੇਕਰ ਆਪਣੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਦੇਣੀਆਂ ਪੈ ਜਾਣ ਤਾਂ ਪਿੱਛੇ ਨਹੀਂ ਹੱਟਣਾ। ਕਿਤੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਪਿਉ ਦੇ ਪੈਸੇ ਤੇ ਐਸ਼ ਕਰਨੀ ਹੀ ਜਵਾਨ ਮੁੰਡਿਆਂ ਨੂੰ ਸ਼ੋਭਾ ਦਿੰਦਾ ਹੈ। ਦੁਖਦਾਇਕ ਪਹਿਲੂ ਇਹ ਵੀ ਹੈ ਕਿ ਇਹਨਾਂ ਗੀਤਾਂ ਦੀ ਸ਼ੂਟਿੰਗ ਵੇਲੇ ਕਲਾਜਾਂ/ਸਕੂਲਾਂ/ਯੀਨੀਵਰਸਿਟੀਆਂ ਦੀ ਬੈਕ ਸਕਰੀਨ ਦਿਖਾਈ ਜਾਂਦੀ ਹੈ ਕਿ ਇਹ ਸਕੂਲ, ਕਾਲਜ, ਯੂਨੀਵਰਸਿਟੀਆਂ ਵਿੱਦਿਆ ਦੇ ਕੇਂਦਰ ਨਹੀਂ, ਆਸ਼ਕੀ ਦੇ ਅਤੇ ਦੂਜਿਆਂ ਦੀਆਂ ਧੀਆਂ/ਭੈਣਾਂ ਨੂੰ ਵਰਗਲਾਉਣ ਦੇ ਅੱਡੇ ਹਨ। ਜਿੱਥੋਂ ਵਿਦਿਆਰਥੀਆਂ ਨੇ ਨੈਤਿਕਤਾ ਅਤੇ ਸਿਸ਼ਟਾਚਾਰ ਦੀਆਂ ਗੱਲਾਂ ਸਿੱਖਣੀਆਂ ਹਨ, ਉਥੇ ਕੰਟੀਨਵਿੱਚ ਬੈਠ ਕੇ ਆਸ਼ਕ ਮਸ਼ੂਕ ਨੂੰ ਇੰਤਜ਼ਾਰ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।ਪੰਜਾਬੀ ਗੀਤਾਂ ਦੇ ਵੀਡੀਉ ਫਿਲਾਮਾਂਕਣ ਨੇ ਤਾਂ ਸ਼ਰਮ ਹਯਾ ਦੇ ਪਰਦੇ ਹੀ ਲਾਹ ਛੱਡੇ ਹਨ।ਗੀਤ ਦੇ ਬੋਲ ਜੇਕਰ ਚੁੰਨੀ ਦਾ ਜਿਕਰ ਕਰ ਲਿਆ ਜਾਵੇ ਤਾਂ ਵੀਡੀਉ ਵਿੱਚ ਚੁੰਨੀ ਜਾਂ ਸਿਰ `ਤੇ ਦੁਪੱਟਾ ਵਿਖਾਉਣ ਦੀ ਜੁਅਰਤ ਨਹੀਂ ਕੀਤੀ ਜਾਂਦੀ ਅਤੇ ਉਥੇ ਨੰਗੀਆਂ ਲੱਤਾਂ, ਨੰਗੇ ਜਿਸਮਾਂ ਦੀ ਨੁਮਇਸ਼ ਹੀ ਕੀਤੀ ਜਾਂਦੀ ਹੈ, ਜਿਸਦਾ ਸੱਭ ਤੋਂ ਵੱਧ ਪ੍ਰਭਾਵ ਅਲੜ੍ਹ ਕਿਸਮ ਦੇ ਬੱਚੇ-ਬੱਚੀਆਂ ਤੇ ਪੈਂਦਾ ਹੈ। ਉਹਨਾਂ ਦਾ ਨਾਜ਼ੁਕ ਮਨ ਵਿਕਸਤ ਹੋਣ ਵੇਲੇ ਚੰਗੇ ਅਤੇ ਉਸਾਰੂ ਸੋਚ ਦਾ ਮਾਲਕ ਤਾਂ ਕੀ ਬਣਨਾ ਸਗੋਂ ਕਾਮਉਕਸਾਉ ਦ੍ਰਿਸ਼ਾਂ ਨਾਲ ਨੀਵੀਂ ਸੋਚ ਅਤੇ ਗੰਦੇ ਮਾਹੌਲ ਕਰਕੇ ਗਲਤ ਪਾਸੇ ਨੂੰ ਹੋ ਤੁਰਦਾ ਹੈ। ਜੋ ਕੁੱਝ ਪੰਜਾਬੀ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਧੱਜੀਆਂ ਉਡਾਉਂਦਾ ਹੋਇਆ ਮਟੀਰੀਅਲ ਦਿਖਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਦਾ ਫੈਸ਼ਨ ਆਮ ਜਿੰਦਗੀ ਵਿੱਚ ਨੌਜਵਾਨ ਪੀੜ੍ਹੀ ਵੱਲੋਂ ਅਪਣਾਇਆ ਜਾ ਰਿਹਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares