ਆਟੋ ਅਤੇ ਬਰੇਜ਼ਾ ਗੱਡੀ ਦੀ ਜ਼ਬਰਦਸਤ ਟੱਕਰ ਵਿਚ ਚਾਰ ਵਿਅਕਤੀਆਂ ਦੀ ਮੌਤ

ਪੰਜਾਬ ਅਤੇ ਪੰਜਾਬੀਅਤ

ਮੋਹਾਲੀ : ਐਤਵਾਰ ਸਵੇਰੇ ਸੈਕਟਰ 70-71 ਦੀਆਂ ਲਾਈਟਾਂ ‘ਤੇ ਓਵਰਲੋਡ ਆਟੋ ਅਤੇ ਬਰੇਜ਼ਾ ਗੱਡੀ ਦੀ ਜ਼ਬਰਦਸਤ ਟੱਕਰ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਸੱਤ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਪਛਾਣ ਜੂਨੂ ਪਾਸਵਾਨ (30), ਗੁਲਾਬ ਸ਼ੇਖ (48) , ਉਮੇਸ਼ ਯਾਦਵ (32) ਅਤੇ ਸੁਲੇਮਾਨ ਅੰਸਾਰੀ (34) ਦੇ ਰੂਪ ਵਿਚ ਹੋਈ ਹੈ, ਜਦੋਂ ਕਿ ਜ਼ਖ਼ਮੀਆਂ ਵਿਚ ਮੰਤੋਸ਼, ਚੰਦਨ ਪਾਸਵਾਨ, ਸਤਿੰਦਰ, ਰਾਜੂ ਪਾਸਵਾਨ, ਹੈਦਰ ਅਲੀ, ਭੀਮ ਪਾਸਵਨ ਅਤੇ ਨੰਦੂ ਪਾਸਵਾਨ ਸ਼ਾਮਲ ਹਨ। ਨੰਦੂ ਪਾਸਵਾਨ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਮਟੌਰ ਥਾਣਾ ਪੁਲਿਸ ਨੇ ਹਰਿੰਦਰ ਪਾਸਵਾਨ ਦੇ ਬਿਆਨਾਂ ‘ਤੇ ਬਰੇਜ਼ਾ ਗੱਡੀ ਚਾਲਕ ਦਰਸ਼ਪ੍ਰਰੀਤ ਸਿੰਘ (20) ਨਿਵਾਸੀ ਪਿੰਡ ਕੋਕਰੀ ਬੁਟਰਾਂ ਜ਼ਿਲ੍ਹਾ ਮੋਗਾ ਖ਼ਿਲਾਫ਼ ਮਾਮਲਾ ਦਰਜ ਕਰ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਮਿ੍ਤਕ ਸੁਲੇਮਾਨ ਅੰਸਾਰੀ ਦੇ ਭਰਾ ਮੁਖ਼ਤਾਰ ਮੀਆਂ ਨੇ ਦੱਸਿਆ ਕਿ ਉਕਤ ਸਾਰੇ ਵਿਅਕਤੀ ਜ਼ਿਲ੍ਹਾ ਤੇਸੀਆ ਬਿਹਾਰ ਦੇ ਰਹਿਣ ਵਾਲੇ ਹਨ। ਸਾਰੇ ਵਿਅਕਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਮਟੌਰ ਪਿੰਡ ਵਿਚ ਵੱਖ-ਵੱਖ ਕਮਰੇ ਲੈ ਕੇ ਕਿਰਾਏ ‘ਤੇ ਰਹਿੰਦੇ ਹਨ। ਮੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਸਾਰੇ ਵਿਅਕਤੀ ਬਿਹਾਰ ਤੋਂ ਅੰਬਾਲਾ ਰੇਲਵੇ ਸਟੇਸ਼ਨ ਪੁੱਜੇ ਸਨ। ਐਤਵਾਰ ਸਵੇਰੇ ਬੱਸ ਫੜ ਕੇ ਸੈਕਟਰ – 17 ਆਏ ਜਿੱਥੇ ਉਨ੍ਹਾਂ ਨੇ ਮਟੌਰ ਲਈ ਚੰਡੀਗੜ੍ਹ ਮਲੋਆ ਨਿਵਾਸੀ ਅਸ਼ਵਨੀ ਕੁਮਾਰ ਦਾ ਆਟੋ ਲਿਆ ਸੀ।

ਹਾਦਸਾ ਸਵੇਰੇ 7 :30 ਵਜੇ ਸੈਕਟਰ 70-71 ਦੀਆਂ ਲਾਈਟਾਂ ‘ਤੇ ਵਾਪਰਿਆ। ਆਟੋ ਚਾਲਕ ਅਸ਼ਵਨੀ ਸਵਾਰੀਆਂ ਨੂੰ ਚਾਵਲਾ ਚੌਕ ਤੋਂ ਹੁੰਦਾ ਹੋਇਆ ਸੈਕਟਰ -70 ਆ ਰਿਹਾ ਸੀ ਜਦੋਂ ਕਿ ਬਰੇਜ਼ਾ ਗੱਡੀ ਕੁੰਭੜਾ ਤੋਂ ਬਲੌਂਗੀ ਵੱਲ ਜਾ ਰਹੀ ਸੀ। ਹਾਲਾਂਕਿ ਦੋਵੇਂ ਵਾਹਨ ਚਾਲਕ ਇਕ ਦੂਜੇ ‘ਤੇ ਲਾਲ ਬੱਤੀ ਟੱਪਣ ਦਾ ਇਲਜ਼ਾਮ ਲਾ ਰਹੇ ਹਨ ਜਦੋਂ ਕਿ ਪ੍ਰਤੱਖਦਰਸ਼ੀਆਂ ਅਨੁਸਾਰ ਦੋਵਾਂ ਵਾਹਨ ਚਾਲਕਾਂ ਨੇ ਲਾਲ ਬੱਤੀ ਟੱਪੀ ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵਾਂ ਦੀ ਗ਼ਲਤੀ ਕਾਰਨ ਚਾਰ ਵਿਅਕਤੀਆਂ ਦੀ ਜਾਨ ਚਲੇ ਗਈ। ਜਦੋਂ ਕਿ ਗ਼ਲਤੀ ਕਰਨ ਵਾਲੇ ਦੋਵਾਂ ਵਾਹਨ ਚਾਲਕਾਂ ਨੂੰ ਕੁਝ ਨਹੀਂ ਹੋਇਆ। ਆਟੋ ਚਾਲਕ ਅਸ਼ਵਨੀ ਦੀ ਬਾਂਹ ‘ਤੇ ਮਾਮੂਲੀ ਸੱਟ ਲੱਗੀ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares