ਅੱਜ ਵਿਦੇਸ਼ਾਂ ਚ ਵੀ ਅਸੀਂ ਡਾਂ ਬੀ ਆਰ ਅੰਬੇਡਕਰ ਸਾਹਿਬ ਦੀ ਬਦੌਲਤ ਅਜਾਦੀ ਦਾ ਨਿੱਘ ਮਾਣ ਰਹੇ ਹਾਂ–ਸਮਰਾਏ,ਮਾਹਿਲਪੁਰੀ

ਪੰਜਾਬ ਅਤੇ ਪੰਜਾਬੀਅਤ

ਇਸ ਸਮਾਗਮ ਚ ਮਿਸ਼ਨਰੀ ਗਾਇਕ ਕਮਲ ਤੱਲਣ ਅਤੇ ਮਨਦੀਪ ਮਿੱਕੇ ਨੇ ਕੀਤੀ ਵਿਸੇæਸ਼ ਤੌਰ ਤੇ ਸ਼ਿਰਕਤ

ਰੋਮ(ਇਟਲੀ)16 ਮਈ,ਟੇਕਚੰਦ ਜਗਤਪੁਰ-ਭਾਰਤੀ ਸੰਵਿਧਾਨ ਦੇ ਨਿਰਮਾਤਾ,ਦਲਿਤ ਕੌਮ ਦੇ ਮਹਾਨ ਰਹਿਬਰ,ਸਮਾਜਿਕ ਪਰਿਵਰਤਨ ਦੇ ਸਿਰਮੌਰ ਆਲੰਬਰਦਾਰ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਸਾਹਿਬ ਜੀ ਦਾ 128ਵਾਂ ਜਨਮ ਦਿਨ ਸ੍ਰੀ ਗੁਰੁ ਰਵਿਦਾਸ ਦਰਬਾਰ ਚੇਸੋਲੇ(ਮਾਨਤੋਵਾ)ਵਿਖੇ ਸਮੂੰਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ।ਜਿਸ ਵਿਚ ਭਾਰੀ ਗਿਣਤੀ ਚ ਸੰਗਤਾ ਨੇ ਸ਼ਿਰਕਤ ਕੀਤੀ।ਅਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਆਖੰਡ ਜਾਪ ਦੇ ਭੋਗ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਹਣ ਲਾਲ ਸਮਰਾਏ ਨੇ ਕਿਹਾ ਕਿ ਡਾ ਅੰਬੇਡਕਰ ਸਾਹਿਬ ਜੀ ਨੇ ਜੋ ਦੱਬੇ ਕੁਚਲੇ ਅਤੇ ਗਰੀਬ ਵਰਗ ਲਈ ਜੋ ਸਵਿੰਧਾਨਕ ਹੱਕ ਲੈ ਕੇ ਦਿੱਤੇ,ਉਨ੍ਹਾਂ ਦੀ ਸਮਾਜ ਪ੍ਰਤੀ ਦਿੱਤੀ ਇਸ ਕੁਰਬਾਨੀ ਨੂੰ ਕਦੇਵੀ ਭੁਲਾਇਆ ਨਹੀ ਜਾ ਸਕਦਾ ।ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਜੋ ‘ਪੜੋ, ਜੁੜੋ, ਸੰਘਰਸ ਕਰੋ ‘ਦਾ ਜੋ ਨਾਅਰਾ ਦਿੱਤਾ ,

ਉਸ ਤੇ ਅੱਜ ਅਮਲ ਕਰਨ ਦੀ ਲੋੜ ਹੈ।ਤਦ ਹੀ ਉਨਾਂ੍ਹ ਦੇ ਸੁਨਿਹਰੀ ਸੁਪਨਿਆਂ ਵਾਲੇ ਆਦਰਸ਼ ਸਮਾਜ ਦੀ ਸਥਾਪਨਾ ਨਾਲ ਹੀ ਸਮਾਜ ਵਿਚ ਸਮਾਨਤਾ,ਸਤੁੰਤਰਤਾ ਅਤੇ ਭਾਈਚਾਰਾ ਕਾਇਮ ਰਹਿ ਸਕਦਾ ਹੈ।ਉਨਾਂ ਅੱਗੇ ਕਿਹਾ ਕਿ ਆਪਣੇ ਸਮਾਜ ਨੂੰ ਅਤੇ ਨਵੀ ਪੀੜੀ ਨੂੰ ਉਨਾਂ੍ਹ ਦੇ ਸੰਘਰਸ਼ਮਈ ਜੀਵਨ ਤੋ ਜਾਣੂ ਕਰਵਾ ਕਿ ਮਾਨਵਤਾਵਾਦੀ ਵਿਚਾਰਾਂ ਨਾਲ ਜੋੜਨਾਂ ਅਤੇ ਸਮਾਜਿਕ ਕੁਰੀਤੀਆਂ ਤੋ ਦੂਰ ਰੱਖਣਾ ਹੈ। ਕਮੇਟੀ ਪ੍ਰਧਾਨ ਸ੍ਰੀ ਰਾਜ ਕੁਮਾਰ ਮਾਹਿਲਪੁਰੀ ਨੇ ਕਿਹਾ ਕਿ ਅੱਜ ਅਸੀਂ ਵਿਦੇਸਾਂ ਵਿਚ ਵੀ ਬਾਵਾ ਸਾਹਿਬ ਦੀ ਬਦੌਲਤ ਅਜਾਦੀ ਦਾ ਨਿੱਘ ਮਾਣ ਰਹੇ ਹਾਂ,ਉਨ੍ਹਾਂ ਅੱਗੇ ਕਿਹਾ ਕਿ ਉਹ ਗਰੀਬਾਂ ਦੇ ਨਹੀਂ ਸਗੋ ਭਾਰਤ ਦੇਸ਼ ਦੇ ਮਸੀਹਾ ਸਨ।

ਇਸ ਮੌਕੇ ਪੰਜਾਬ ਤੋ ਉਚੇਚੇ ਤੌਰ ਤੇ ਪਹੁਂੰਚੇ ਮਿਸ਼ਨਰੀ ਗਾਇਕ ਕਮਲ ਤੱਲਣ ਤੇ ਇਟਲੀ ਦੇ ਚਰਚਿਤ ਗਾਇਕ ਮਨਦੀਪ ਮਿੱਕੀ ਅਤੇ ਰਣਵੀਰ ਕਟਾਰੀਆ ਨੇ ਵੀ ਬਾਵਾ ਸਾਹਿਬ ਦੀ ਦੇਸ਼ ਅਤੇ ਸਮਾਜ ਪ੍ਰਤੀ ਦਿੱਤੀ ਦੇਣ ਨੂੰ ਗੀਤਾਂ ਰਾਹੀ ਸੰਗਤਾਂ ਦੇ ਸਨਮੁੱਖ ਕੀਤਾ। ਇਸ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਕੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਬਾਵਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨ ਦੀ ਅਪੀਲ ਕੀਤੀ ।ਇਸ ਮੌਕੇ ਤੇ ਕਸ਼ਮੀਰ ਲਾਲ ਮਹਿੰਮੀ,ਮਂੰਚ ਸੰਚਾਲਕ ਰਾਮ ਦਾਸ ਬੈਂਸ ,ਪ੍ਰਸੋæਤਮ ਢੰਡਾ,ਕਮਲਜੀਤ ਕਟਾਰੀਆ ,ਸਰਬਜੀਤ ਸਿੰਘ ਜਗਤਪੁਰ, ਤਰਸੇਮ ਲਾਲ,ਪ੍ਰਵੀਨ ਕੁਮਾਰ, ਸੋਹਣ ਸਿੰਘ,ਚਮਨ ਲਾਲ ਸਾਹਲੋ,ਕੁਲਵਿੰਦਰ ਕੁਮਾਰ ਝਾਮਟ,ਰਾਮ ਦਾਸ,ਬੂਟਾ ਰਾਮ,ਸੰਤੋਸ਼ ਕੁਮਾਰ,ਰੌਕੀ,ਪਰਮਜੀਤ ਪੰਮਾ ,ਨਵਦੀਪ ਸਿੰਘ ਜਗਤਪੁਰ,ਗੁਰਮੇਲ ਮਹਿਤਾ, ਰਾਜੇਸ਼ ਮੈਹਤੋ ਆਦਿ ਨਾਲ ਸਨ।

ਮਾਨਤੋਵਾ ਵਿਖੇ ਮਨਾਏ ਗਏ ਡਾ ਆਬੇਡਕਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਵੱਖ ਵੱਖ ਝਲਕੀਆਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares