ਅੰਤਰ-ਰਾਸ਼ਟਰੀ ਰੰਗ ਵਿੱਚ ਰੰਗੀ ਵਾਈ.ਐਫ.ਸੀ. ਰੁੜਕਾ ਕਲਾਂ ਦੀ ਖੇਡ ਲੀਗ ਦੀ ਹੋਈ ਸ਼ਾਨਦਾਰ ਸ਼ੁਰੂਆਤ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆ, 14 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)-ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਕਰਵਾਈ ਜਾ ਰਹੀ ਅੱਠਵੀਂ ਐਜੂਕੈਸ਼ਨਲ ਫੁੱਟਬਾਲ ਲੀਗ ਅਤੇ ਅੰਤਰ ਰਾਸ਼ਟਰੀ ਮਹਿਲਾ ਫੁੱਟਬਾਲ ਫੈਸਟੀਵਲ ਦਾ ਉਦਘਾਟਨੀ ਸਮਾਰੋਹ ਯਾਦਗਾਰੀ ਹੋ ਨਿਬੜਿਆ।

ਇਸ ਫੈਸਟੀਵਲ ਵਿਚ ਅੰਤਰ ਰਾਸ਼ਟਰੀ ਪੱਧਰ ਤੇ ਕੈਨੇਡਾ, ਇੰਗਲੈਂਡ, ਜਰਮਨ, ਇਜ਼ਰਾਈਲ, ਰਵਾਂਡਾ, ਕੀਨੀਆ, ਦੱਖਣੀ ਅਫਰੀਕਾ, ਕੰਬੋਡੀਆ, ਚਿੱਲੀ, ਬ੍ਰਾਜੀਲ, ਪੈਰਾਗੁਏ, ਨੇਪਾਲ ਅਤੇ ਰਾਸ਼ਟਰੀ ਪੱਧਰ ਤੇ ਮੁੰਬਈ, ਨਾਗਪੁਰ, ਬੰਗਲੋਰ, ਝਾਰਖੰਡ, ਮਿਜ਼ੋਰਮ ਅਤੇ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ। ਅੰਤਰ ਰਾਸ਼ਟਰੀ ਸੰੰਸਥਾ ‘ਫੁੱਟਬਾਲ ਗਲੋਬਲ ਲਰਨਿੰਗ’ ਦੀ ਮੀਟਿੰਗ ਵਿੱਚ ਦੁਨੀਆ ਦੇ ਕਈ ਦੇਸ਼ਾਂ ਤੋਂ ਐੱਫ.ਐੱਲ.ਜੀ. ਦੇ ਮੈਂਬਰ ਨੇ ਹਿੱਸਾ ਲਿਆ।

ਸ਼ੁਰੂ ਵਿੱਚ ਫੁੱਟਬਾਲ 3 ਦੇ ਮੈਚ ਅਤੇ ਫੁੱਟਬਾਲ ਦੇ ਮੈਚ ਕਰਵਾਏ ਗਏ। ਉਟਾਵਾ ਫਿਉਟੋਰੋ ਕੈਨੇਡਾ ਦੀ ਟੀਮ ਅਤੇ ਫੁੱਟਬਾਲ ਅਕੈਡਮੀ ਮਜ਼ਾਰਾ ਢਿੰਗਰੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਕੈਨੇਡਾ ਨੇ 4-3 ਨਾਲ ਜਿੱਤ ਹਾਸਲ ਕੀਤੀ। ਬੇ-ਏਰੀਆ ਸਪੋਰਟਸ ਕਲੱਬ ਵਲੋਂ ਸੋਪਾਂਸਰ ਕਬੱਡੀ ਮੈਚ ਵਿੱਚ ‘ਬੇ-ਏਰੀਆ ਸਪੋਰਟਸ ਕਲੱਬ, ਕੈਲੀਫੋਰਨੀਆਂ’ ਨੇ ‘ਰਾਇਲ ਕਿੰਗਸ ਯੂ.ਐੱਸ.ਏ.’ ਨੂੰ ਹਰਾ ਕੇ ਪਹਿਲਾ 1 ਲੱਖ 75 ਹਜ਼ਾਰ ਰੁਪਏ ਦੇ ਇਨਾਮ ਵਾਲਾ ਸ਼ੋਅ ਮੈਚ ਜਿਤਿਆ। ਦੂਜੇ ਸਥਾਨ ਤੇ ਰਹੀ ਰਾਇਲ ਕਿੰਗ ਯੂ.ਐਸ.ਏ. 75 ਹਜ਼ਾਰ ਦੇ ਇਨਾਮ ਦੀ ਹੱਕਦਾਰ ਬਣੀ। ਬੈਸਟ ਜਾਫੀ ਜੱਗਾ ਚਿੱਟੀ ਤੇ ਬੈਸਟ ਰੇਡਰ ਕਮਲ ਨਵਾਂ ਪਿੰਡ ਨੂੰ 21-21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ।

ਬੱਚਿਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕੁੜੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ। ਪੰਜਾਬ ਦੇ ਪ੍ਰਸਿੱਧ ਗਾਇਕ ਕਮਲ ਹੀਰ ਨੇ ਦੇਸ਼-ਵਿਦੇਸ਼ ਤੋਂ ਆਈਆ ਹੋਈਆਂ ਟੀਮਾਂ ਅਤੇ ਦਰਸ਼ਕਾਂ ਦਾ ਪੰਜਾਬੀ ਵਿਰਸੇ ਦੀ ਉੱਤਮ ਗਾਇਕੀ ਨਾਲ ਮੰਨੋਰਜਨ ਕੀਤਾ।

ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਪੋਰਟਸ ਡਾਇਰੈਕਟਰ ਮਾਣਯੋਗ ਮੈਡਮ ਅਮ੍ਰਿੰਤ ਗਿੱਲ ਸ਼ਾਮਿਲ ਹੋਏ। ਇਸ ਮੌਕੇ ਤੇ ਯੂਥ ਕਾਂਗਰਸ ਨੇਤਾ ਸ. ਵਿਕਰਮਜੀਤ ਸਿੰਘ ਚੌਧਰੀ, ਜਨਰੇਸ਼ਨ ਅਮੇਜਿੰਗ ਤੋਂ ਹਾਲਾ ਖਾਲਿਫ, ਅਲਵੀਰਾ ਅਤੇ ਫੀਫਾ ਫੁੱਟਬਾਲ ਵਰਲਡ ਕੱਪ 2020 ਦੀ ਕਮੇਟੀ ਮੈਂਬਰ ਜੋਹਾਨਾ ਬਾਰਕਾਟ, ਕਿੱਕ ਫੇਅਰ ਤੋਂ ਨਦਾਇਨ ਅਤੇ ਡੇਵਿਡ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਹਿੱਸਾ ਲਿਆ। ਇਸ ਮੌਕੇ ਕੁਲਵਿੰਦਰ ਸਿੰਘ ਸੰਧੂ ਕਾਲਾ, ਗੁਰਵਿੰਦਰ ਸਿੰਘ ਸੰਧੂ, ਦਲਜੀਤ ਕੁਮਾਰ ਰਿੰਡੀ (ਮੈਂਬਰ ਬਲਾਕ ਸੰਮਤੀ), ਸ਼ਿੰਦਾ ਬੀ.ਏ., ਸ਼੍ਰੀ ਲੁਪਿੰਦਰ ਕੁਮਾਰ, ਸ. ਸੰਤੋਖ ਸਿੰਘ ਬਾਸੀ, ਸੰਜੀਵ ਪਰਮਾਰ,

ਅਰਜੁਨ ਸਿੰਘ, ਡਾ.ਲੇਖਰਾਜ ਲਵਲੀ, ਰਮਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਮਾਣਕੂ, ਬਲਵੀਰ ਸਿੰਘ ਬਿੱਟੂ (ਪ੍ਰਧਾਨ ਨਾਰਥ ਫੈਡਰੇਸ਼ਨ), ਸੁਖਜੀਤ ਲਾਲੀ, ਲੋਕ ਗਾਇਕ ਬਲਰਾਜ ਬਿਲਗਾ, ਬੂਟਾ ਰਾਮ ਘਈ, ਬਲਵੀਰ ਸਿੰਘ ਪ੍ਰਧਾਨ, ਸੋਹਣ ਸਿੰਘ ਸੰਧੂ, ਜਸਕਰਨ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ, ਅਨਵਰ ਅਲੀ, ਬਖਸ਼ਿੰਦਰ ਸਿੰਘ, ਭਜਨ ਸਿੰਘ ਬਾਰੀਆ, ਅਮਨਦੀਪ ਸਿੰਘ ਮਰਵਾਹਾ, ਅੰਸ਼ੁਲ ਰਿਸ਼ੀ, ਬੀਬੀ ਗੁਰਬਖਸ਼ ਕੌਰ, ਕੁਲਵੰਤ ਬੰਟੀ, ਜਤਿੰਦਰ ਸ਼ਰਮਾ, ਬਾਬਾ ਚਿੰਤਾ ਭਗਤ ਕਮੇਟੀ, ਮੋਹਣ ਸਿੰਘ ਸੰਧੂ, ਸੁਰਜੀਤ ਸਿੰਘ ਸੰਧੂ, ਪ੍ਰਦੀਪ ਕੌਸ਼ਲ਼, ਜਸਵੀਰ ਸਿੰਘ ਬੀਰੀ, ਜਗਤਾਰ ਸਿੰਘ ਤਾਰਾ, ਮਾ. ਗੋਤਮ ਜੀ, ਸਤਪਾਲ ਤਿਵਾੜੀ, ਸ਼ਾਮਸੁੰਦਰ ਮੈਨੀ, ਡਾ.ਰਾਜੇਸ਼ ਮੈਨੀ, ਵਿਸ਼ਵਾਮਿੱਤਰ ਤਿਵਾੜੀ, ਐੱਸ.ਐੱਚ.ਓ. ਪਰਮਿੰਦਰ ਸਿੰਘ, ਚੌਕੀ ਇੰਚਾਰਜ਼ ਬਖਸ਼ੀਸ਼ ਸਿੰਘ, ਸਤਵਿੰਦਰ ਰਿੰਕਾ, ਗੁਰਵਿੰਦਰ ਸਿੰਘ ਢੰਡਾ, ਕਲੇਰ ਰੰਧਾਵਾ, ਰਣਜੀਤ ਸਿੰਘ ਰਾਣਾ, ਨਵਦੀਪ ਸਿੰਘ ਬਿੱਲਾ, ਮੱਖਣ ਸਿੰਘ ਸੰਧੂ, ਵਿੱਕੀ ਉਭਾ, ਜਸਦੀਪ ਭੋਗਲ, ਜਗਦੀਪ ਸਿੰਘ, ਸੰਦੀਪ ਸਿੰਘ, ਦੀਪਾ ਲੰਬੜ, ਕੁਲਜੀਤ ਸਿੰਘ, ਗੁਰਮੀਤ ਸਿੰਘ, ਕ੍ਰਾਂਤੀਪਾਲ ਸਿੰਘ, ਦਵਿੰਦਰ ਸਿੰਘ, ਹਰਜੀਤ ਸਿੰਘ, ਹਰਨੇਕ ਸਿੰਘ, ਲੈਂਬਰ ਸਿੰਘ, ਹਰਭਜਨ ਲਾਲ, ਹਰਜੀਤ ਤਲਵਾੜ, ਕੁਲਵਿੰਦਰ ਭਾਥ, ਬਲਜੀਤ ਜੱਸੀ, ਕੁਲਦੀਪ ਕੀਪਾ, ਚੰਦਨ ਤਿਵਾੜੀ, ਰੋਹਿਤ ਤਿਵਾੜੀ, ਮਨਦੀਪ ਭੋਗਲ ਆਦਿ ਹਾਜ਼ਰ ਸਨ।

ਫੁੱਟਬਾਲ ਲੀਗ ਅਤੇ ਅੰਤਰ ਰਾਸ਼ਟਰੀ ਮਹਿਲਾ ਫੁੱਟਬਾਲ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਦੌਰਾਨ ਹਾਜ਼ਰ ਮੁੱਖ ਮਹਿਮਾਨ, ਪ੍ਰਮੁੱਖ ਸ਼ਖਸੀਅਤਾਂ, ਵਿਦੇਸ਼ੀ ਵਫ਼ਦ ਮੈਂਬਰ ਤੇ ਪਤਵੰਤੇ ਸੱਜਣ ਅਤੇ ਸਮਾਰੋਹ ਦੌਰਾਨ ਖਿਡਾਰੀਆਂ ਅਤੇ ਦਰਸ਼ਕਾਂ ਨਾਲ ਸਜਿਆ ਹੋਇਆ ਖੇਡ ਮੈਦਾਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares