ਅੰਤਰ ਰਾਸ਼ਟਰੀ ਤੇ ਰਾਸ਼ਟਰੀ ਖਿਡਾਰੀਆਂ ਵੱਲੋਂ ਰੁੜਕਾ ਕਲਾਂ ਵਿਖੇ ‘ਖੇਡ ਜਾਗਰੂਕਤਾ ਰੈਲੀ’ ਦਾ ਆਯੋਜਨ ‘ਅੰਤਰ-ਰਾਸ਼ਟਰੀ ਮਹਿਲਾ ਫੁੱਟਬਾਲ ਫੈਸਟੀਵਲ ਅਤੇ ਐਜੂਕੇਸ਼ਨਲ ਫੁੱਟਬਾਲ ਲੀਗ ਦਾ ਉਦਘਾਟਨ ਅੱਜ’

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 12 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਪੰਜਾਬ ਦੇ ਨਾਮਵਰ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਅਤੇ ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਅੱਠਵੀਂ ਐਜੂਕੇਸ਼ਨਲ ਫੁੱਟਬਾਲ ਲੀਗ ਦੇ ਉਦਘਾਟਨੀ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਵਿਸ਼ਾਲ ਖੇਡ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ 12 ਦੇ ਕਰੀਬ ਅੰਤਰ ਰਾਸ਼ਟਰੀ ਅਤੇ 10 ਰਾਸ਼ਟਰੀ ਟੀਮਾਂ ਅਤੇ ਉਨ੍ਹਾਂ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਹ ਰੈਲੀ ਬਾਬਾ ਕੌਡਾ ਸਾਹਿਬ ਜੀ ਦੇ ਅਸਥਾਨ ਤੋਂ ਸ਼ੁਰੂ ਹੋਈ ਅਤੇ ਪੂਰੇ ਨਗਰ ਦੀ ਪਰਿਕਰਮਾ ਕਰਕੇ ਇੱਥੇ ਹੀ ਆ ਕੇ ਸੰਪੂਰਨ ਹੋਈ।

ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀਆਂ ਨੇ ਪਿੰਡ ਦੇ ਲੋਕਾਂ ਅਤੇ ਪਿੰਡ ਦੀਆਂ ਗਲੀਆਂ ਮਹੱਲਿਆਂ ਨੂੰ ਬੜੀ ਉਤਸੁਕਤਾ ਨਾਲ ਦੇਖਿਆ। ਇਸ ਖੇਡ ਲੀਗ ਦਾ ਉਦਘਾਟਨੀ ਸਮਾਰੋਹ ਕੱਲ 13 ਨਵੰਬਰ ਦਿਨ ਮੰਗਲਵਾਰ ਨੂੰ ਰੁੜਕਾ ਕਲਾਂ ਦੇ ਖੇਡ ਸਟੇਡੀਅਮ ਵਿਖੇ ਹੋਣ ਜਾ ਰਿਹਾ ਹੈ। ਇਸ ਲੀਗ ਵਿੱਚ ਫੁੱਟਬਾਲ, ਕੁਸ਼ਤੀ, ਕਬੱਡੀ ਅਤੇ ਕ੍ਰਿਕਟ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਨਾਲ ਹੀ ਅੰਤਰ-ਰਾਸ਼ਟਰੀ ਮਹਿਲਾ ਫੁੱਟਬਾਲ ਫੈਸਟੀਵਲ ‘ਗਰਲਜ਼ ਪਲੇ ਗਰਲਜ਼ ਲੀਡ’ ਫੈਸਟੀਵਲ ਵੀ ਕਰਵਾਇਆ ਜਾ ਰਿਹਾ ਹੈ। ਫੈਸਟੀਵਲ ਵਿਚ ਅੰਤਰ-ਰਾਸ਼ਟਰੀ ਪੱਧਰ ਤੇ ਨੇਪਾਲ, ਕੇਨੈਡਾ ਅਤੇ ਯੂ.ਕੇ ਦੀਆਂ ਰਾਸ਼ਟਰੀ ਪੱਧਰ ਤੇ ਮੁੰਬਈ, ਨਾਗਪੁਰ, ਬੰਗਲੌਰ, ਝਾਰਖੰਡ, ਦਿੱਲੀ, ਮਿਜ਼ੋਰਮ, ਪੰਚਕੁਲਾ ਹਰਿਆਣਾ, ਪੰਜਾਬ ਅਤੇ ਵਾਈ.ਐੱਫ.ਸੀ. ਰੁੜਕਾ ਕਲਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ‘ਫੁੱਟਬਾਲ ਲਰਨਿੰਗ ਗਲੋਬਲ’ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਅਲੱਗ ਅਲੱਗ ਦੇਸ਼ਾਂ ਤੋਂ ਜਿਵੇਂ ਬ੍ਰਾਜੀਲ, ਰਵਾਡਾਂ, ਪੈਰਾਗੁਏ, ਚਿੱਲੀ, ਕੀਨੀਆ, ਇਜ਼ਰਾਇਲ ਅਤੇ ਜਰਮਨੀ ਤੋਂ ਫੁੱਟਬਾਲ ਲਰਨਿੰਗ ਗਲੋਬਲ ਦੇ ਮੈਂਬਰ ਆਏ ਹੋਏ ਹਨ।

ਪੰਜਾਬ ਵਿੱਚ ਪਹਿਲੀ ਵਾਰ ਯੂ.ਐਸ.ਏ ਕਬੱਡੀ ਦੀਆਂ ਵੱਡੀਆਂ ਟੀਮਾਂ ਦਾ ਮਹਾਂ ਮੁਕਾਬਲਾ ਵਾਈ.ਐਫ.ਸੀ. ਰੁੜਕਾ ਕਲਾਂ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾਵੇਗਾ। ਬੇਅ ਏਰੀਆ ਸਪੋਰਟਸ ਕਲੱਬ ਕੈਲਫੋਰਨੀਆਂ ਅਤੇ ਰਾਇਲ ਕਿੰਗਸ ਯੂ.ਐੱਸ.ਏ. ਦਾ ਕਬੱਡੀ ਕੱਪ ਹੋਵੇਗਾ, ਜਿਸਦਾ ਪਹਿਲਾ ਇਨਾਮ 1 ਲੱਖ 25 ਹਜ਼ਾਰ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ ਰੁਪਏ ਦਾ ਹੋਵੇਗਾ। ਬੈਸਟ ਰੈਡਰ ਨੂੰ 21 ਹਜ਼ਾਰ ਤੇ ਬੈਸਟ ਜਾਫੀ ਨੂੰ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੱਚਿਆਂ ਦਾ ਮਾਰਚ ਪਾਸਟ ਅਤੇ ਸੱਭਿਆਚਾਰਕ ਪ੍ਰੋਗਰਾਮ ਆਕਰਸ਼ਨ ਦਾ ਕੇਂਦਰ ਹੋਵੇਗਾ। ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਮਲ ਹੀਰ ਦੁਆਰਾ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।

ਵਾਈ.ਐਫ.ਸੀ. ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਖੇਡ ਲੀਗ ਵਿੱਚ ਪਹੁੰਚ ਕੇ ਖੇਡਾਂ ਦਾ ਆਨੰਦ ਉਠਾਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਆਯੋਜਿਤ ਖੇਡ ਜਾਗਰੂਕਤਾ ਰੈਲੀ ਵਿੱਚ ਭਾਗ ਲੈਂਦੇ ਹੋਏ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖਿਡਾਰੀ ਅਤੇ ਵਿਦੇਸ਼ੀ ਵਫਦ ਮੈਂਬਰ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares