ਅੰਗ ਦਾਨ ਕਰੋ ਗੀਤ ਦੇ ਸਫਲਤਾਪੂਰਵਕ ਯੂਰਪ ਪ੍ਰਮੋਸ਼ਨ ਟੂਰ ਤੋਂ ਵਾਪਿਸ ਯੂਕੇ ਪਰਤੇ ਗਾਇਕ ‘ਲੇੰਹਿੰਬਰ ਹੂਸੈਨਪੁਰੀ’

ਪੰਜਾਬ ਅਤੇ ਪੰਜਾਬੀਅਤ

(ਸਿੱਕੀ ਝੱਜੀ ਪਿੰਡ ਵਾਲਾ )ਪ੍ਰਸਿੱਧ ਅੰਤਰਰਾਸ਼ਟਰੀ ਤੇ ਬਾਲੀਵੁੱਡ ਗਾਇਕ ਲੇੰਹਿੰਬਰ ਹੂਸੈਨਪੁਰੀ ਜੋ ਕਿ ਯੂਕੇ ਪਾਰਲੀਮੈਂਟ ਚ ਹੋਏ ਸਨਮਾਨ ਤੋਂ ਬਾਦ ਆਪਣੇ ਆਉਣ ਵਾਲੇ ਗੀਤ ਅੰਗ ਦਾਨ ਕਰੋ ਦੀ ਪ੍ਰਮੋਸ਼ਨ ਲਈ ਯੂਰਪ ਦੇ ਦੇਸ਼ ਫਰਾਂਸ ਅਤੇ ਇਟਲੀ ਟੂਰ ਤੇ ਸਨ ਆਪਣੇ ਚਾਰ ਦਿਨਾਂ ਦੇ ਯੂਰਪ ਟੂਰ ਤੋਂ ਵਾਪਸ ਯੂਕੇ ਪਰਤੇ।

ਇਸ ਟੂਰ ਦੌਰਾਨ ਫਰਾਂਸ ਦੇ ਸ਼ਹਿਰ ਪੈਰਿਸ ਚ ਉੱਘੇ ਸਮਾਜ ਸੇਵਕ ਕੁਲਵਿੰਦਰ ਸਿੰਘ ਫਰਾਂਸ ਅਤੇ ਉਨ੍ਹਾਂ ਦੇ ਸਾਥੀ ਵੀਰਾਂ ਵਲੋਂ ਲੇੰਹਿੰਬਰ ਹੋਣਾਂ ਦੇ ਇਸ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲੇ ਲਈ ਅੰਗ ਦਾਨ ਕਰਨ ਲਈ ਫਾਰਮ ਭਰਨ ਲਈ ਸਹਿਯੋਗ ਦਿੱਤਾ।

ਇਟਲੀ ਵਿੱਚ ਵੀ ਬਨਿਓਲੋ ਮੇਲਾ ਵਿਖੇ ਸਾਹਿਤ ਸੁਰ ਸੰਗਮ ਸਭਾ (ਇਟਲੀ) ਵਲੋਂ ਲੇੰਹਿੰਬਰ ਹੂਸੈਨਪੁਰੀ ਦੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਉਨਾਂ ਨੂੰ ਸਭਾ ਦੇ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਅੰਗ ਦਾਨ ਕਰੋ ਗੀਤ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਯੂਕੇ ਅਤੇ ਇੰਡੀਆ ਦੇ ਸੀਨੀਅਰ ਕਲਾਕਾਰਾਂ ਨਾਲ ਸਾਂਝੇ ਤੌਰ ਤੇ ਗਾਏ ਸੁਨਹੇ ਦੇ ਰੂਪ ਚ ਇਸ ਗੀਤ ਬੋਲ ਗੀਤਕਾਰ ਬਿੰਦਰ ਨਵੇਂ ਪਿੰਡੀਏ ਦੇ ਲਿਖੇ ਹਨ ।

ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਕਰਵਾਏ ਗਏ 14 ਵੇਂ ਸ਼ੌੰਕੀ ਮੇਲੇ ਤੇ ਵੀ ਗਾਇਕ ਲੇੰਹਿੰਬਰ ਹੂਸੈਨਪੁਰੀ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਵੀ ਅੰਗ ਦਾਨ ਕਰੋ ਗੀਤ ਦਾ ਪੋਸਟਰ ਜਾਰੀ ਕੀਤਾ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares